Breaking News
Home / ਦੁਨੀਆ / ਆਰਥਿਕ ਪੱਖੋਂ ਤਕੜੇ ਹੋਣ ਦੇ ਬਾਵਜੂਦ ਬਜ਼ੁਰਗ ਨਹੀਂ ਸੁਖਾਲੇ

ਆਰਥਿਕ ਪੱਖੋਂ ਤਕੜੇ ਹੋਣ ਦੇ ਬਾਵਜੂਦ ਬਜ਼ੁਰਗ ਨਹੀਂ ਸੁਖਾਲੇ

old-parents-copy-copyਯੋਜਨਾਵਾਂ ਦੀ ਘਾਟ ਕਾਰਨ ਉਮਰ ਦੇ ਅਖੀਰਲੇ ਪੜ੍ਹਾਅ ‘ਤੇ ਪਰੇਸ਼ਾਨ ਹੋਣ ਲਈ ਮਜਬੂਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਰਥਿਕ ਪੱਖੋਂ ਤਕੜੇ ਹੋਣ ਦੇ ਬਾਵਜੂਦ ਬਜ਼ੁਰਗਾਂ ਦਾ ਜੀਵਨ ਸੌਖਾ ਨਹੀਂ ਹੈ। ਨਵੇਂ ਅਧਿਐਨ ਮੁਤਾਬਕ ਬਜ਼ੁਰਗਾਂ ਨੂੰ ਮੈਡੀਕਲ, ਸਮਾਜਿਕ ਅਤੇ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਜਵੈੱਲ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਸਰਵੇਖਣ ਵਿਚ ਬਜ਼ੁਰਗਾਂ ਦੀ ਜਾਇਦਾਦ, ਵਿੱਤੀ ਲੋੜਾਂ ਅਤੇ ਉਨ੍ਹਾਂ ਦੇ ਹੱਕਾਂ ਬਾਰੇ ਜਾਣਕਾਰੀ ਲਈ ਗਈ। ਸਰਵੇਖਣ ਵਿਚ ਕਿਹਾ ਗਿਆ ਹੈ ਕਿ ਰੀਅਲ ਅਸਟੇਟ ਕੀਮਤਾਂ ਵਿਚ ਪਿਛਲੇ ਦੋ ਦਹਾਕਿਆਂ ਤੋਂ ਵਾਧੇ ਕਾਰਨ ਬਜ਼ੁਰਗਾਂ ਦੀ ਜਾਇਦਾਦ ਵਿਚ ਚੋਖਾ ਵਾਧਾ ਹੋਇਆ ਹੈ। 46.4 ਫ਼ੀਸਦੀ ਬਜ਼ੁਰਗਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕਮਾਈ ਦੇ ਸਾਧਨਾਂ ਵਿਚ ਕਈ ਗੁਣਾ ਵਾਧਾ ਹੋਇਆ ਹੈ ਪਰ ਸੰਜੀਦਾ ਯੋਜਨਾਵਾਂ ਦੀ ਘਾਟ ਕਾਰਨ ਉਹ ਲਗਾਤਾਰ ਪਰੇਸ਼ਾਨ ਹੋ ਰਹੇ ਹਨ।’ ਅਧਿਐਨ ਵਿਚ ਕਿਹਾ ਗਿਆ ਹੈ ਕਿ ਬਜ਼ੁਰਗਾਂ ਦੇ ਨਾਮ ‘ਤੇ ਭਾਵੇਂ ਜਾਇਦਾਦ ਹੈ ਅਤੇ ਉਹ ਵਸਤਾਂ ਨੂੰ ਖ਼ਰੀਦ ਵੀ ਸਕਦੇ ਹਨ ਪਰ ਪਰਿਵਾਰ ਦੇ ਛੋਟੇ ਮੈਂਬਰ ਉਨ੍ਹਾਂ ਦੇ ਫ਼ੈਸਲਿਆਂ ਨੂੰ ਅਕਸਰ ਬਦਲ ਦਿੰਦੇ ਹਨ। ਦੋ ਤਿਹਾਈ ਬਜ਼ੁਰਗਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਦੂਜਿਆਂ ‘ਤੇ ਨਿਰਭਰ ਰਹਿਣਾ ਪੈਂਦਾ ਹੈ। ਜ਼ਿਆਦਾਤਰ ਬਜ਼ੁਰਗ ਖੁਦ ਕਮਾਈ ਕਰ ਕੇ ਜੀਵਨ ਗੁਜ਼ਾਰ ਸਕਦੇ ਹਨ ਪਰ ਉਨ੍ਹਾਂ ਦੀਆਂ ਬਚਤਾਂ ਰੋਜ਼ ਦੀਆਂ ਲੋੜਾਂ ਖਾਸ ਕਰ ਕੇ ਮੈਡੀਕਲ ਖ਼ਰਚੇ ਪੂਰੇ ਨਹੀਂ ਪੈਂਦੇ। ਕਰੀਬ 35 ਫ਼ੀਸਦੀ ਬਜ਼ੁਰਗ ਹੀ ਆਰਥਿਕ ਪੱਖੋਂ ਆਜ਼ਾਦ ਹਨ। ਉਨ੍ਹਾਂ ਕੋਲ ਬੱਚਤ ਦਾ ਪੈਸਾ ਜਾਂ ਜੱਦੀ ਜਾਇਦਾਦ ਅਤੇ ਪੈਨਸ਼ਨ ਹੁੰਦੀ ਹੈ, ਜੋ ਆਮਦਨ ਦਾ ਸਭ ਤੋਂ ਵੱਡਾ ਜ਼ਰੀਆ ਹੈ। ਏਜਵੈੱਲ ਫਾਊਂਡੇਸ਼ਨ ਦੇ ਬਾਨੀ ਹਿਮਾਂਸ਼ੂ ਰਥ ਨੇ ਕਿਹਾ ਕਿ ਜਿਹੜੇ ਬਜ਼ੁਰਗ ਆਰਥਿਕ ਪੱਖੋਂ ਮਜ਼ਬੂਤ ਹੁੰਦੇ ਹਨ, ਉਹ ਜੋਖਮ ਤੋਂ ਮੁਕਤ ਨਿਵੇਸ਼ ਯੋਜਨਾਵਾਂ ਵਿਚ ਪੈਸਾ ਨਿਵੇਸ਼ ਕਰਦੇ ਹਨ। ਅਧਿਐਨ ਵਿਚ ਦੇਸ਼ ਦੇ ਬਜ਼ੁਰਗਾਂ ਦੀ ਸਹਾਇਤਾ ਲਈ ਤੁਰੰਤ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਇਸ ਤਹਿਤ ਉਨ੍ਹਾਂ ਨੂੰ ਨਵੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਦੇ ਘੇਰੇ ਵਿਚ ਲਿਆਂਦੇ ਜਾਣ, ਵੱਡੀ ਉਮਰ ਵਿਚ ਵਿੱਤੀ ਸੁਰੱਖਿਆ ਲਈ ਜੀਵਨ ਬੀਮਾ ਦੇਣ, ਬਿਮਾਰੀਆਂ ਦੇ ਭੁਗਤਾਨ ਲਈ ਮੈਡੀਕਲ ਇੰਸ਼ੋਰੈਂਸ ਆਦਿ ਜਿਹੇ ਕਦਮ ਸੁਝਾਏ ਗਏ ਹਨ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …