13.5 C
Toronto
Sunday, April 19, 2026
spot_img
Homeਪੰਜਾਬਕਾਂਗਰਸੀ ਅਤੇ ਅਕਾਲੀ 7 ਅਕਤੂਬਰ ਨੂੰ ਇਕ-ਦੂਜੇ ਵਿਰੁੱਧ ਗਰਜਣਗੇ

ਕਾਂਗਰਸੀ ਅਤੇ ਅਕਾਲੀ 7 ਅਕਤੂਬਰ ਨੂੰ ਇਕ-ਦੂਜੇ ਵਿਰੁੱਧ ਗਰਜਣਗੇ

ਕਾਂਗਰਸ ਲੰਬੀ ‘ਚ ਅਤੇ ਅਕਾਲੀ ਦਲ ਪਟਿਆਲਾ ‘ਚ ਕਰੇਗਾ ਸੂਬਾ ਪੱਧਰੀ ਰੈਲੀ
ਲੰਬੀ/ਬਿਊਰੋ ਨਿਊਜ਼
ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਤੋਂ ਬਾਅਦ ਕਾਂਗਰਸ ਅਤੇ ਅਕਾਲੀ ਦਲ ਦੇ ਆਗੂ ਪੰਜਾਬ ਵਿਚ ਰੈਲੀਆਂ ਕਰਕੇ ਇੱਕ-ਦੂਜੇ ਨੂੰ ਢਾਹੁਣ ਵਿਚ ਜੁਟ ਗਏ ਹਨ। ਅਕਾਲੀ ਦਲ 7 ਅਕਤੂਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ ਵਿਚ ਸੂਬਾ ਪੱਧਰੀ ਰੈਲੀ ਕਰ ਕੇ ਕਾਂਗਰਸ ਸਰਕਾਰ ਵੱਲੋਂ ਚੋਣਾਂ ਵਿਚ ਕੀਤੀਆਂ ਧੱਕੇਸ਼ਾਹੀਆਂ ਦਾ ਪਰਦਾਫਾਸ਼ ਕਰੇਗਾ। ਦੂਜੇ ਪਾਸੇ ਕਾਂਗਰਸ ਨੇ ਬੇਅਦਬੀ ਦੇ ਮੁੱਦਿਆਂ ‘ਤੇ ਅਕਾਲੀਆਂ ਦਾ ਕੱਚਾ ਚਿੱਠਾ ਖੋਲ੍ਹਣ ਲਈ 7 ਅਕਤੂਬਰ ਨੂੰ ਲੰਬੀ ਹਲਕੇ ਵਿਚ ਰੈਲੀ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਇਸ ਸਬੰਧੀ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਵਫ਼ਦ ਨੇ ਮੰਡੀ ਕਿੱਲਿਆਂਵਾਲੀ ਦੀ ਦਾਣਾ ਮੰਡੀ ਦੌਰਾ ਵੀ ਕੀਤਾ।

RELATED ARTICLES
POPULAR POSTS