21.7 C
Toronto
Saturday, August 15, 2026
spot_img
Homeਪੰਜਾਬ'ਆਪ' ਬਣਾ ਰਹੀ ਹੈ ਸ਼ੱਕੀ ਅਫਸਰਾਂ ਦੀਆਂ ਲਿਸਟਾਂ

‘ਆਪ’ ਬਣਾ ਰਹੀ ਹੈ ਸ਼ੱਕੀ ਅਫਸਰਾਂ ਦੀਆਂ ਲਿਸਟਾਂ

‘ਆਪ’ ਬਣਾ ਰਹੀ ਹੈ ਸ਼ੱਕੀ ਅਫਸਰਾਂ ਦੀਆਂ ਲਿਸਟਾਂਚੋਣ ਕਮਿਸ਼ਨ ਤੋਂ ਮੰਗ ਕੀਤੀ ਜਾਵੇਗੀ ਕਿ ਇਨ੍ਹਾਂ ਅਫਸਰਾਂ ਦੀਆਂ ਡਿਊਟੀਆਂ ਚੋਣਾਂ ਵਿਚ ਨਾ ਲਗਾਈਆਂ ਜਾਣ
ਸੰਗਰੂਰ/ਬਿਊਰੋ ਨਿਊਜ਼
“ਆਮ ਆਦਮੀ ਪਾਰਟੀ ਅਜਿਹੇ ਅਧਿਕਾਰੀਆਂ ਦੀ ਲਿਸਟ ਤਿਆਰ ਕਰ ਰਹੀ ਹੈ ਜਿਨ੍ਹਾਂ ‘ਤੇ ਸ਼ੱਕ ਹੈ ਕਿ ਉਹ ਚੋਣਾਂ ਵਿੱਚ ਸਹੀ ਤਰੀਕੇ ਨਾਲ ਡਿਊਟੀ ਨਹੀਂ ਨਿਉਣਗੇ। ‘ਆਪ’ ਇਹ ਸੂਚੀ ਚੋਣ ਕਮਿਸ਼ਨ ਨੂੰ ਸੌਂਪੇਗੀ ਤਾਂ ਜੋ ਇਨ੍ਹਾਂ ਅਧਿਕਾਰੀਆਂ ਦੀ ਡਿਊਟੀ ਚੋਣਾਂ ਵਿੱਚ ਨਾ ਲਾਈ ਜਾਵੇ।” ਇਹ ਖੁਲਾਸਾ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ। ਪੰਜਾਬ ਦੌਰੇ ‘ਤੇ ਆਏ ਕੇਜਰੀਵਾਲ ਨੇ ਸੰਗਰੂਰ ਵਿੱਚ ਕਿਹਾ ਕਿ ਉਨ੍ਹਾਂ ਵੱਲੋਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਜਾਏਗੀ ਕਿ ਚੋਣਾਂ ਕੇਂਦਰੀ ਸੁਰੱਖਿਆ ਬਲਾਂ ਦੀ ਨਿਗਰਾਨੀ ਹੇਠ ਕਰਵਾਈਆਂ ਜਾਣ। ਪੰਜਾਬ ਦੇ ਤਿੰਨ ਰੋਜ਼ਾ ਦੌਰੇ ‘ਤੇ ਆਏ ਕੇਜਰੀਵਾਲ ਨੇ ਪਹਿਲੀ ਰਾਤ ਸੰਗਰੂਰ ਦੇ ਰੈਸਟ ਹਾਊਸ ਵਿੱਚ ਗੁਜ਼ਾਰੀ।  ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਜਾਂ ਪਾਰਟੀ ਖਿਲਾਫ ਨਹੀਂ। ਉਨ੍ਹਾਂ ਦਾ ਲੜਾਈ ਪੰਜਾਬ ਵਿੱਚ ਫੈਲੇ ਭ੍ਰਿਸ਼ਟਾਚਾਰ ਖਿਲਾਫ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਫਸਰ ਸੱਤਾ ਧਿਰ ਪੱਖੀ ਹਨ। ਉਨ੍ਹਾਂ ਦੀਆਂ ਲਿਸਟਾਂ ਤਿਆਰ ਹੋ ਰਹੀਆਂ ਹਨ। ਚੋਣ ਕਮਿਸ਼ਨ ਤੋਂ ਮੰਗ ਕੀਤੀ ਜਾਏਗੀ ਕਿ ਉਨ੍ਹਾਂ ਅਫਸਰਾਂ ਦੀ ਡਿਊਟੀ ਚੋਣਾਂ ਵਿੱਚ ਨਾ ਲਾਈ ਜਾਵੇ।

RELATED ARTICLES
POPULAR POSTS