20.1 C
Toronto
Sunday, September 20, 2026
spot_img
Homeਪੰਜਾਬਪਠਾਨਕੋਟ ਦੇ ਸਰਹੱਦੀ ਇਲਾਕੇ ਬਮਿਆਲ 'ਚ ਦੇਖੇ ਗਏ ਦੋ ਸ਼ੱਕੀ ਵਿਅਕਤੀ

ਪਠਾਨਕੋਟ ਦੇ ਸਰਹੱਦੀ ਇਲਾਕੇ ਬਮਿਆਲ ‘ਚ ਦੇਖੇ ਗਏ ਦੋ ਸ਼ੱਕੀ ਵਿਅਕਤੀ

ਪਠਾਨਕੋਟ ਦੇ ਸਰਹੱਦੀ ਇਲਾਕੇ ਬਮਿਆਲ ‘ਚ ਦੇਖੇ ਗਏ ਦੋ ਸ਼ੱਕੀ ਵਿਅਕਤੀਪਹਿਲਾਂ ਇਕ ਵਿਅਕਤੀ ਕੋਲੋਂ ਕਾਰ ਖੋਹੀ, ਫਿਰ ਕਾਰ ਛੱਡ ਕੇ ਭੱਜੇ
ਪਠਾਨਕੋਟ/ਬਿਊਰੋ ਨਿਊਜ਼
ਪਠਾਨਕੋਟ ਦੇ ਸਰਹੱਦੀ ਇਲਾਕੇ ਬਮਿਆਲ ਵਿੱਚ ਦੋ ਸ਼ੱਕੀ ਵਿਅਕਤੀ ਵੇਖੇ ਗਏ ਜਿਨ੍ਹਾਂ ਨੇ ਰਾਤ ਦੇ ਹਨ੍ਹੇਰੇ ਦਾ ਫ਼ਾਇਦਾ ਲੈਂਦਿਆਂ ਇੱਕ ਵਿਅਕਤੀ ਕੋਲੋਂ ਉਸ ਦੀ ਕਾਰ ਖੋਹ ਲਈ। ਪੁਲਿਸ ਚੌਕਸੀ ਕਾਰਨ ਉਹ ਕਾਰ ਨੂੰ ਪਿੰਡ ਕੋਟ ਪੰਨੂੰ ਨੇੜੇ ਛੱਡ ਕੇ ਭੱਜ ਗਏ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਨੇ ਚੌਕਸੀ ਹੋਰ ਵਧਾ ਦਿੱਤੀ ਹੈ। ਦੋਵੇਂ ਸ਼ੱਕੀਆਂ ਨੂੰ ਫੜਨ ਲਈ ਪੁਲਿਸ ਤੇ ਫੌਜ ਵੱਲੋਂ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਭਾਰਤ-ਪਾਕਿ, ਪੰਜਾਬ ਤੇ ਜੰਮੂ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ‘ਤੇ ਚੌਕਸੀ ਵਧਾ ਦਿੱਤੀ ਗਈ ਹੈ। ਫਿਲਹਾਲ ਪਠਾਨਕੋਟ ਤੇ ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਹੈ।

RELATED ARTICLES
POPULAR POSTS