Breaking News
Home / ਪੰਜਾਬ / ਪੰਜਾਬ ’ਚ ਖੁੱਲ੍ਗੇਣ 500 ਹੋਰ ਮੁਹੱਲਾ ਕਲੀਨਿਕ

ਪੰਜਾਬ ’ਚ ਖੁੱਲ੍ਗੇਣ 500 ਹੋਰ ਮੁਹੱਲਾ ਕਲੀਨਿਕ

ਮੁੱਖ ਮੰਤਰੀ ਭਗਵੰਤ ਮਾਨ 27 ਜਨਵਰੀ ਨੂੰ ਅੰਮਿ੍ਰਤਸਰ ਤੋਂ ਕਰਨਗੇ ਸ਼ੁਰੂਆਤ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਸਿਹਤ ਪ੍ਰਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਯਤਨਸ਼ੀਲ ਹਨ। ਇਸੇ ਦਿਸ਼ਾ ’ਚ ਅੱਗੇ ਕਦਮ ਵਧਾਉਂਦੇ ਹੋਏ ਪੰਜਾਬ ਸਰਕਾਰ 27 ਜਨਵਰੀ ਨੂੰ 500 ਹੋਰ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਦੀ ਸ਼ੁਰੂਆਤ ਅੰਮਿ੍ਰਤਸਰ ਤੋਂ ਕਰਨਗੇ ਜਿਸ ਦੇ ਲਈ ਸਥਾਨਕ ਵਿਧਾਇਕਾਂ ਸਮੇਤ ਹੋਰ ਆਗੂਆਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਿਹਤ ਵਿਭਾਗ ਵੱਲੋਂ 521 ਪੀਐਚਸੀ ਦੀ ਲਿਸਟ ਤਿਆਰ ਕੀਤੀ ਗਈ ਸੀ ਜਿਨ੍ਹਾਂ ਨੂੰ ਆਮ ਆਦਮੀ ਕਲੀਨਿਕ ’ਚ ਅਪਗ੍ਰੇਟ ਕੀਤਾ ਜਾਣਾ ਸੀ। ਮੁੱਖ ਮੰਤਰੀ ਨੇ ਪਹਿਲਾਂ ਇਨ੍ਹਾਂ ਕਲੀਨਿਕਾਂ ਦੀ 26 ਜਨਵਰੀ ਨੂੰ ਸ਼ਰੂਆਤ ਕਰਨੀ ਸੀ ਪ੍ਰੰਤੂ ਗਣਤੰਤਰ ਦਿਵਸ ਦੇ ਚਲਦੇ ਹੋਏ ਹੁਣ ਇਨ੍ਹਾਂ ਦੀ ਸ਼ੁਰੂਆਤ 27 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਅੰਮਿ੍ਰਤਸਰ ਤੋਂ ਕਰਨਗੇ। ਇਹ ਕਲੀਨਿਕ ਪਿੰਡਾਂ ਅਤੇ ਕਸਬਿਆਂ ’ਚ ਸਥਿਤ ਪੀਐਚਸੀ ਦੀਆਂ ਪਹਿਲਾਂ ਤੋਂ ਮੌਜੂਦ ਇਮਾਰਤਾਂ ਵਿਚ ਖੋਲ੍ਹੇ ਜਾਣਗੇ। ਇਥੇ ਨਵੀਆਂ ਮਸ਼ੀਨਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਨਾਲ-ਨਾਲ ਇਨ੍ਹਾਂ ਇਮਾਰਤਾਂ ਨੂੰ ਅਪਗ੍ਰੇਟ ਕੀਤਾ ਗਿਆ ਹੈ। 27 ਜਨਵਰੀ ਨੂੰ ਅੰਮਿ੍ਰਤਸਰ 44, ਲੁਧਿਆਣਾ ’ਚ 47, ਪਟਿਆਲਾ ’ਚ 40, ਜਲੰਧਰ ’ਚ 37, ਹੁਸ਼ਿਆਰਪੁਰ ਅਤੇ ਗੁਰਦਾਸਪੁਰ ’ਚ 33-33, ਬਠਿੰਡਾ ’ਚ 24, ਸੰਗਰੂਰ ’ਚ 26, ਫਾਜਿਲਕਾ ’ਚ 22, ਫਿਰੋਜ਼ਪੁਰ, ਐਸਏਐਸ ਨਗਰ ਅਤੇ ਮੁਕਤਸਰ ’ਚ 19-19 ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾਵੇਗੀ।

Check Also

ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਨੇ ਪਾਰਟੀ ਵੱਲੋਂ ਭੇਜੇ ਨੋਟਿਸ ਦਾ ਦਿੱਤਾ ਜਵਾਬ

ਕਿਹਾ : ਕਾਂਗਰਸ ਪਾਰਟੀ ਨੂੰ ਜਿਹੜਾ ਵੀ ਫੈਸਲਾ ਚੰਗਾ ਲੱਗੇ, ਉਹ ਲਿਆ ਜਾਵੇ ਪਟਿਆਲਾ/ਬਿਊਰੋ ਨਿਊਜ਼ …