ਕੰਗਨਾ ਦੇ ਬਿਆਨਾਂ ਤੋਂ ਨਰਾਜ਼ ਸੀ ਮਹਿਲਾ ਜਵਾਨ ਕੁਲਵਿੰਦਰ ਕੌਰ
![](https://parvasinewspaper.com/wp-content/uploads/2024/06/Bhagwant-Maan-1.jpg)
ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਨਵੀਂ ਬਣੀ ਸੰਸਦ ਮੈਂਬਰ ਕੰਗਨਾ ਰਾਣੌਤ ਦੇ ਪਿਛਲੇ ਦਿਨੀਂ ਚੰਡੀਗੜ੍ਹ ਏਅਰਪੋਰਟ ’ਤੇ ਮਹਿਲਾ ਜਵਾਨ ਨੇ ਥੱਪੜ ਮਾਰ ਦਿੱਤਾ ਸੀ ਅਤੇ ਇਹ ਘਟਨਾ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਘਟਨਾ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੀ ਰਾਏ ਰੱਖੀ ਹੈ। ਮੁਹਾਲੀ ਵਿਚ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕੰਗਣਾ ਰਾਣੌਤ ਵਲੋਂ ਕਿਸਾਨ ਅੰਦੋਲਨ ਮੌਕੇ ਦਿੱਤੇ ਗਏ ਬਿਆਨਾਂ ਤੋਂ ਇਹ ਮਹਿਲਾ ਜਵਾਨ ਨਰਾਜ਼ ਸੀ। ਇਸੇ ਕਰਕੇ ਮਹਿਲਾ ਜਵਾਨ ਨੇ ਕੰਗਣਾ ਰਾਣੌਤ ਦੇ ਥੱਪੜ ਮਾਰਿਆ। ਸੀਐਮ ਮਾਨ ਨੇ ਕਿਹਾ ਫਿਰ ਵੀ ਮਹਿਲਾ ਜਵਾਨ ਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ। ਮੁੱਖ ਮੰਤਰੀ ਮਾਨ ਨੇ ਇਹ ਵੀ ਕਿਹਾ ਕਿ ਕੰਗਣਾ ਰਾਣੌਤ ਨੂੰ ਅਜਿਹੀ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਉਹ ਜਿਸ ਤਰ੍ਹਾਂ ਪੰਜਾਬ ਬਾਰੇ ਬਿਆਨਬਾਜ਼ੀ ਕਰ ਰਹੀ ਹੈ, ਉਹ ਗਲਤ ਹੈ।