ਜੋਗਿੰਦਰ ਸਿੰਘ ੳਗਰਾਹਾਂ ਨੇ ਕਿਹਾ : ਕੰਗਨਾ ਰਾਣੌਤ ਹੁਣ ਨਾਪ ਤੋਲ ਕੇ ਬੋਲੇ![](https://parvasinewspaper.com/wp-content/uploads/2024/06/Joginder-Singh-Ugrahan.jpg)
![](https://parvasinewspaper.com/wp-content/uploads/2024/06/Joginder-Singh-Ugrahan.jpg)
ਸੁਨਾਮ/ਬਿਊਰੋ ਨਿਊਜ਼
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਫਿਲਮੀ ਅਦਾਕਾਰਾ ਅਤੇ ਭਾਜਪਾ ਦੀ ਨਵੀਂ ਬਣੀ ਸੰਸਦ ਮੈਂਬਰ ਕੰਗਨਾ ਰਾਣੌਤ ਅਤੇ ਸੀ.ਆਈ.ਐਸ.ਐਫ. ਦੀ ਜਵਾਨ ਕੁਲਵਿੰਦਰ ਕੌਰ ਵਿਚਕਾਰ ਪੈਦਾ ਹੋਏ ਵਿਵਾਦ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਤਾ ਨਹੀ ਕੰਗਣਾ ਰਣੌਤ ਸ਼ੁਰੂ ਤੋਂ ਹੀ ਮੀਡੀਆ ਦੀਆਂ ਸੁਰਖੀਆਂ ’ਚ ਰਹਿਣ ਜਾਂ ਫਿਰ ਕਿਸੇ ਸਿਆਸੀ ਆਗੂ ਦੀ ਸ਼ਹਿ ’ਤੇ ਬੇਤੁਕੇ ਬਿਆਨ ਦਿੰਦੀ ਆ ਰਹੀ ਹੈ। ਦਿੱਲੀ ਦੇ ਕਿਸਾਨ ਅੰਦੋਲਨ ਦੌਰਾਨ ਵੀ ਜਿੱਥੇ ਕੰਗਨਾ ਰਾਣੌਤ ਨੇ ਕਿਸਾਨ ਆਗੂਆਂ ਅਤੇ ਜਥੇਬੰਦੀਆਂ ਖਿਲਾਫ ਵੀ ਕਈ ਵਿਵਾਦਤ ਬਿਆਨ ਦੇ ਕੇ ਸ਼ੌਹਰਤ ਖੱਟਣ ਦੀ ਕੋਸ਼ਿਸ਼ ਕੀਤੀ, ਉੱਥੇ ਹੀ ਅੰਦੋਲਨਕਾਰੀ ਕਿਸਾਨ ਬੀਬੀਆਂ ਨੂੰ ਦਿਹਾੜੀਦਾਰ ਕਹਿਣ ਤੋਂ ਵੀ ਗੁਰੇਜ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੰਗਣਾ ਰਣੌਤ ਨੂੰ ਹੁਣ ਨਾਪ ਤੋਲ ਕੇ ਬੋਲਣਾ ਚਾਹੀਦਾ ਹੈ। ਕਿਸਾਨ ਆਗੂ ਉਗਰਾਹਾਂ ਹੋਰਾਂ ਨੇ ਕਿਹਾ ਕਿ ਮਹਿਲਾ ਜਵਾਨ ਕੁਲਵਿੰਦਰ ਕੌਰ ਦੀ ਬਜਾਏ ਕੰਗਨਾ ਰਾਣੌਤ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।