11 C
Toronto
Saturday, October 18, 2025
spot_img
Homeਫ਼ਿਲਮੀ ਦੁਨੀਆਕਾਮੇਡੀ ਭਰਪੂਰ ਫ਼ਿਲਮ 'ਮੁੰਡਾ ਫ਼ਰੀਦਕੋਟੀਆ' ਨਾਲ ਮੁੜ ਸਰਗਰਮ ਹੈ ਰੌਸ਼ਨ ਪ੍ਰਿੰਸ

ਕਾਮੇਡੀ ਭਰਪੂਰ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਨਾਲ ਮੁੜ ਸਰਗਰਮ ਹੈ ਰੌਸ਼ਨ ਪ੍ਰਿੰਸ

ਹਰਜਿੰਦਰ ਸਿੰਘ
ਗਾਇਕੀ ਤੋਂ ਫ਼ਿਲਮਾਂ ਵੱਲ ਆਇਆ ਰੌਸ਼ਨ ਪ੍ਰਿੰਸ ਗਾਇਕੀ ਦੇ ਨਾਲ ਨਾਲ ਫ਼ਿਲਮਾਂ ਵੱਲ ਵੀ ਸਰਗਰਮ ਹੈ। ਉਸਦੀਆਂ ਮੁੱਢਲੀਆਂ ਫ਼ਿਲਮਾਂ ਨੇ ਉਸਨੂੰ ਪੰਜਾਬੀ ਸਿਨਮੇ ਨਾਲ ਪੱਕੇ ਪੈਰੀਂ ਜੋੜ ਦਿੱਤਾ। ਉਸਦੀਆਂ ਸਰਗਰਮੀਆਂ ਵੇਖਦਿਆਂ ਕਹਿ ਸਕਦੇ ਹਾਂ ਕਿ ਧੜਾਧੜ ਫ਼ਿਲਮਾਂ ਕਰਨ ਦੀ ਦੌੜ ਨੇ ਉਸਦੇ ਦਰਸ਼ਕਾਂ ਨੂੰ ਨਿਰਾਸ਼ ਵੀ ਕੀਤਾ ਹੈ। ਗਾਇਕੀ ਦੇ ਨਾਲ ਨਾਲ ਪ੍ਰਮਾਤਮਾ ਨੇ ਅਦਾਕਾਰੀ ਦੇ ਗੁਣ ਵੀ ਬਖਸ਼ੇ ਹਨ ਪਰ ਉਸਨੂੰ ਆਪਣੀਆਂ ਫ਼ਿਲਮਾਂ ਦੀ ਚੋਣ ਕਰਨ ਸਮੇਂ ਕਹਾਣੀ ਵੱਲ ਧਿਆਨ ਦੇਣ ਦੀ ਲੋੜ ਹੈ ਪਰ ਰੌਸ਼ਨ ਦੀ ਆ ਰਹੀ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਹੁਣ ਦਰਸ਼ਕਾਂ ਨੂੰ ਨਾਰਾਜ਼ ਨਹੀਂ ਕਰੇਗੀ ਪਿਛਲੇ ਦਿਨੀਂ ਰਿਲੀਜ਼ ਟਰੇਲਰ ਤੋਂ ਇਹ ਗੱਲ ਸਾਫ਼ ਜ਼ਾਹਿਰ ਹੁੰਦੀ ਹੈ।ઠ
ਦਲਮੋਰਾ ਫ਼ਿਲਮਜ਼ ઠਦੇ ਬੈਨਰ ਹੇਠ 14 ਜੂਨ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੇ ਨਿਰਮਾਤਾ ਦਲਜੀਤ ਸਿੰਘ ਥਿੰਦ ਤੇ ਮੌਂਟੀ ਸਿੱਕਾ ਹਨ। ਇਸ ਫ਼ਿਲਮ ਦਾ ਨਿਰਦੇਸ਼ਨ ਮਨਦੀਪ ਸਿੰਘ ਚਾਹਲ ਕਰ ਰਹੇ ਹਨ। ਰੌਸ਼ਨ ਪ੍ਰਿੰਸ਼ ઠਨੂੰ ਮੁੱਖ ਰੱਖ ਕੇ ਬਣਾਈ ਇਹ ਫ਼ਿਲਮ ਰੁਮਾਂਟਿਕ ਤੇ ਕਾਮੇਡੀ ਭਰਪੂਰ ਪਰਿਵਾਰਕ ਡਰਾਮਾ ਹੈ। ਫ਼ਿਲਮ ਦੀ ਕਹਾਣੀ ਮੌਜੂਦਾ ਸਿਨਮੇ ਤੋਂ ਬਹੁਤ ਹਟ ਕੇ ਹੈ ਜਿਸ ਵਿੱਚ ਪਿਆਰ ਮੁਹੱਬਤ ਦੇ ਰੰਗਾਂ ਦੇ ਨਾਲ ਨਾਲ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਵੀ ਪਰਦੇ ‘ਤੇ ਵਿਖਾਇਆ ਜਾਵੇਗਾ। ਇਸ ਫ਼ਿਲਮ ਦੀ ਕਹਾਣੀ ਇੱਕ ਐਸੇ ਨੌਜਵਾਨ ਦੀ ਹੈ ਜੋ ਗ਼ਲਤੀ ਨਾਲ ਭਾਰਤ ਦੀ ਸੀਮਾ ਪਾਰ ਕਰਕੇ ਪਾਕਿਸਤਾਨ ਇਲਾਕੇ ਵਿੱਚ ਚਲਾ ਜਾਂਦਾ ਹੈ। ਉਸਨੂੰ ਵਾਪਸ ਆਪਣੇ ਇਲਾਕੇ ਵਿੱਚ ਆਉਣ ਲਈ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੀ ਉਹ ਆਪਣੇ ਮੁਲਕ ਦੀ ਧਰਤੀ ‘ਤੇ ਵਾਪਸ ਆਉਂਦਾ ਹੈ? ਆਖਿਰ ਫਰੀਦਕੋਟੀਏ ਮੁੰਡੇ ਨਾਲ ਪਾਕਿਸਤਾਨ ਦੀ ਧਰਤੀ ‘ਤੇ ਕੀ ਬੀਤਦੀ ਹੈ ਇਹ ਇੱਕ ਬਹੁਤ ਹੀ ਦਿਲਚਸਪ ਕਹਾਣੀ ਹੈ।ઠ
ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਅੰਜਲੀ ਖੁਰਾਨਾ ਨੇ ਲਿਖਿਆ ਹੈ ਤੇ ਡਾਇਲਾਗ ਰਵਿੰਦਰ ਮੰਡ, ਪ੍ਰਵੀਨ ਕੁਮਾਰ, ਜਗਦੀਪ ਜੈਦੀ ਤੇ ਅੰਜਲੀ ਖੁਰਾਨਾ ਨੇ ਲਿਖੇ ਹਨ। ઠਫ਼ਿਲਮ ਦੇ ਨਿਰਮਾਤਾ ਦਲਜੀਤ ਸਿੰਘ ਥਿੰਦ ਨੇ ਜਾਣਕਾਰੀ ਦਿੰਦੇ ਕਿਹਾ ਕਿ ‘ਮੁੰਡਾ ਫਰੀਦਕੋਟੀਆ’ ਅਗਾਮੀ 14 ਜੂਨ 2019 ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਵਰਲਡ ਵਾਈਡ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਫ਼ਿਲਮ ਵਿੱਚ ਰੌਸ਼ਨ ਪ੍ਰਿੰਸ , ਸ਼ਰਨ ਕੌਰ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਹੌਬੀ ਧਾਲੀਵਾਲ, ਮੁੱਕਲ ਦੇਵ, ਰੁਪਿੰਦਰ ਰੂਪੀ, ਨਵਦੀਪ ਬੰਗਾ, ਜਤਿੰਦਰ ਕੌਰ , ਰੌਜ਼ੀ ਕੌਰ, ਡੀ. ਪੀ. ਸਿੰਘ, ਸੁਮਿਤ ਗੁਲਾਟੀ, ਪੂਨਮ ਸੂਦ, ਅਮ੍ਰਿਤ ਕੌਰ, ਗੁਰਮੀਤ ਸਾਜਨ, ਇੰਦਰ ਬਾਜਵਾ, ਅਮਰਜੀਤ ਸਰਾਂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਜੈ ਦੇਵ ਕੁਮਾਰ ਤੇ ਗੁਰਮੀਤ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ।
ਦਵਿੰਦਰ ਖੰਨੇ ਵਾਲਾ, ਜੱਗੀ ਸਿੰਘ ਰੌਸ਼ਨ ਪ੍ਰਿੰਸ਼ ਤੇ ਅੰਜਲੀ ਖੁਰਾਨਾ ਦੇ ਲਿਖੇ ਗੀਤਾਂ ਨੂੰ ਰੌਸ਼ਨ ਪ੍ਰਿੰਸ, ਮੰਨਤ ਨੂਰ, ਸ਼ੌਕਤ ਅਲੀ ਮਾਰੀਓ ਤੇ ਸਰਦਾਰ ਅਲੀ ਨੇ ਗਾਇਆ ਹੈ। ਯਕੀਨਣ ਇਹ ਫ਼ਿਲਮ ਰੌਸ਼ਨ ਪ੍ਰਿੰਸ ਦਾ ਸਿਤਾਰਾ ਜਰੂਰ ਰੁਸ਼ਨਾਏਗੀ। 9463828000

RELATED ARTICLES
POPULAR POSTS