Breaking News
Home / ਮੁੱਖ ਲੇਖ / ਪੰਜਾਬ ਨੂੰ ਨਸ਼ਾ-ਮੁਕਤ ਕਰਨਲਈ ਬਹੁ-ਪੱਖੀ ਯਤਨਾਂ ਦੀਲੋੜ

ਪੰਜਾਬ ਨੂੰ ਨਸ਼ਾ-ਮੁਕਤ ਕਰਨਲਈ ਬਹੁ-ਪੱਖੀ ਯਤਨਾਂ ਦੀਲੋੜ

ਤਲਵਿੰਦਰ ਸਿੰਘ ਬੁੱਟਰ
ਨਸ਼ੇ ਦੀਓਵਰਡੋਜ਼ ਕਾਰਨ ਫ਼ੌਤ ਹੋਏ ਆਪਣੇ ਪੁੱਤਰ ਦੀਕੂੜੇ ਦੇ ਢੇਰ’ਤੇ ਪਈਲਾਸ਼ਕੋਲਵੈਣਪਾਰਹੀ ਬੁੱਢੀ ਮਾਂ ਅਤੇ ਨਸ਼ੇ ਕਾਰਨਮਰੇ ਆਪਣੇ ਜਵਾਨਪਿਤਾਦੀਮੰਜੇ ‘ਤੇ ਪਈਲਾਸ਼ ਨੂੰ ਗਲਵਕੜੀਆਂ ਪਾ ਕੇ ਲਾਡਲਡਾਰਹੇ ਇਕ ਅਨਭੋਲ ਬੱਚੇ ਦੀਮਾਸੂਮੀਅਤ ਨੇ ਘੂਕ ਸੁੱਤੇ ਪਏ ਪੰਜਾਬ ਨੂੰ ਨਸ਼ਿਆਂ ਵਿਰੁੱਧ ਲਾਮਬੰਦਕਰ ਦਿੱਤਾ ਹੈ। ਉਪਰੋਕਤ ਦੋਵੇਂ ਦਰਦਨਾਕਘਟਨਾਵਾਂ ਦੀਆਂ ਵੀਡੀਓਜ਼ ਪਿਛਲੇ ਦਿਨੀਂ ਸੋਸ਼ਲਮੀਡੀਆ’ਤੇ ਵੱਡੀ ਪੱਧਰ ‘ਤੇ ਵਾਇਰਲ ਹੋਈਆਂ, ਜਿਨ੍ਹਾਂ ਨੂੰ ਵੇਖ ਕੇ ਹਰਇਨਸਾਨੀਹਿਰਦਾਕੰਬ ਉਠਿਆ।
ਪਿਛਲੇ ਇਕ ਮਹੀਨੇ ਦੇ ਅੰਦਰਪੰਜਾਬ ‘ਚ 30 ਤੋਂ ਵੱਧ ਮੌਤਾਂ ਨਸ਼ਿਆਂ ਦੀਓਵਰਡੋਜ਼ ਕਾਰਨ ਹੋ ਚੁੱਕੀਆਂ ਹਨ। ਔਸਤਨ ਰੋਜ਼ਾਨਾ 1 ਮੌਤ ਨਸ਼ਿਆਂ ਕਾਰਨ ਹੋ ਰਹੀਹੈ। ਮੌਤ ਦੇ ਇਸ ਤਾਂਡਵ ਨੇ ਪੰਜਾਬ ਤੋਂ ਲੈ ਕੇ ਦੇਸ਼-ਵਿਦੇਸ਼ ਤੱਕ ਪੰਜਾਬੀਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਨਸ਼ਿਆਂ ਵਿਰੁੱਧ ਪੰਜਾਬੀ’ਮਰੋ ਜਾਂ ਵਿਰੋਧਕਰੋ’ਦਾਨਾਅਰਾਲੈ ਕੇ ਨਿੱਤਰ ਆਏ ਹਨ। ਜੁਲਾਈ ਮਹੀਨੇ ਦਾਪਹਿਲਾਹਫ਼ਤਾ ‘ਚਿੱਟੇ ਵਿਰੁੱਧ ਕਾਲਾਹਫ਼ਤਾ’ਵਜੋਂ ਮਨਾਇਆ ਜਾ ਰਿਹਾਹੈ। ਬੇਸ਼ੱਕ ਨਸ਼ਿਆਂ ਦੇ ਮਾਮਲੇ ‘ਤੇ ਕੈਪਟਨਸਰਕਾਰ ਨੇ ਕੈਬਨਿਟਦੀ ਹੰਗਾਮੀਮੀਟਿੰਗ ਵਿਚਨਸ਼ਾਤਸਕਰਾਂ ਨੂੰ ਫ਼ਾਂਸੀਦੀ ਸਜ਼ਾ ਦੀਤਜਵੀਜ਼ ਰੱਖੀ ਹੈ ਪਰਪੰਜਾਬਵਿਚੋਂ ਨਸ਼ਾਖੋਰੀਦਾਖ਼ਾਤਮਾਸਰਕਾਰਵਲੋਂ ਸਮੂਹਿਕ ਸਿੱਟਾਮੁਖੀ ਨੀਤੀਆਂ ‘ਤੇ ਚੱਲਣ ਤੋਂ ਬਗ਼ੈਰਕਰਨਾਸੰਭਵਨਹੀਂ ਹੈ, ਕਿਉਂਕਿ ਨਸ਼ਿਆਂ ਦੀ ਸਮੱਸਿਆ ਕੇਵਲਕਾਨੂੰਨਵਿਵਸਥਾਦੀਨਹੀਂ ਹੈ।ਨਸ਼ਾਖੋਰੀ ਬਹੁ-ਪਰਤੀ ਆਰਥਿਕ, ਰਾਜਨੀਤਕਅਤੇ ਸਮਾਜਿਕਸੰਕਟਦਾ ਸਿੱਟਾ ਹੈ। ‘ਨਸ਼ਾ-ਮੁਕਤ ਪੰਜਾਬ’ਸਿਰਜਣਲਈਸਮਾਜਦੀਆਂ ਸਮੁੱਚੀਆਂ ਇਕਾਈਆਂ ਦੀਭਰਵੀਂ ਸ਼ਮੂਲੀਅਤਨਾਲਸਰਕਾਰਵਲੋਂ ਬਹੁ-ਪੱਧਰੀ ਮੁਹਿੰਮ ਚਲਾਉਣੀ ਪਵੇਗੀ।
ਪੰਜਾਬਵਿਚੋਂ ਨਸ਼ਾਤਸਕਰੀ ਨੂੰ ਖ਼ਤਮਕਰਨਲਈਸਭ ਤੋਂ ਅਹਿਮਨਸ਼ਿਆਂ ਦੀਸਪਲਾਈਅਤੇ ਖਪਤ ਦੇ ਆਪਸੀਸੰਪਰਕ ਨੂੰ ਤੋੜਨਾਹੈ।ਖਪਤ ਜਾਂ ਲੋੜਖ਼ਤਮਕੀਤੇ ਬਗ਼ੈਰ ਕੋਈ ਵੀਕਾਨੂੰਨ, ਪੁਲਿਸ ਜਾਂ ਸਰਕਾਰਨਸ਼ਿਆਂ ਦੀਸਪਲਾਈਲਾਈਨ ਨੂੰ ਤੋੜਨਹੀਂ ਸਕਦੀ।ਛੋਟੇ-ਮੋਟੇ ਨਸ਼ਈਆਂ ਨੂੰ ਨਸ਼ਾਤਸਕਰੀ ਦੇ ਮੁਕੱਦਮੇ ਦਰਜਕਰਕੇ ਜੇਲ੍ਹਾਂ ‘ਚ ਸੁੱਟਣ ਦੀ ਥਾਂ ਅਜਿਹੇ ਨਸ਼ਈਆਂ ਦਾਡਾਕਟਰੀਇਲਾਜਅਤੇ ਮਨੋਵਿਗਿਆਨਕ ਕੌਂਸਲਿੰਗ ਜ਼ਰੀਏ ਉਨ੍ਹਾਂ ਦੇ ਨਸ਼ੇ ਛੁਡਵਾਉਣੇ ਚਾਹੀਦੇ ਹਨ।ਨਸ਼ਾਤਸਕਰਾਂ, ਸਿਆਸਤਅਤੇ ਪੁਲਿਸ ਦੇ ਕਥਿਤਨਾਪਾਕ ਗਠਜੋੜ ਨੂੰ ਤੋੜਨਾਪਵੇਗਾ। ਇਸ ਲਈ ਕੋਈ ਅਜਿਹੀ ਠੋਸਨੀਤੀ ਬਣਾਉਣੀ ਚਾਹੀਦੀ ਹੈ, ਜਿਸ ਨਾਲ ਪੁਲਿਸ ‘ਤੇ ਕੁੰਡਾ ਕਾਨੂੰਨਦਾਰਹੇ, ਤਾਂ ਜੋ ਪੁਲਿਸ ਮਨਮਾਨੀਆਂ ਵੀਨਾਕਰ ਸਕੇ, ਜਿਸ ਤਰ੍ਹਾਂ ਕਿ ਖਾੜਕੂਵਾਦਨਾਲਨਿਪਟਣਦੀਆੜਹੇਠ ਮਨੁੱਖੀ ਅਧਿਕਾਰਾਂ ਦਾਘਾਣ ਹੋਇਆ, ਪਰ ਪੁਲਿਸ ਇਕ ਖ਼ੁਦਮੁਖਤਿਆਰ ਏਜੰਸੀ ਵਾਂਗ ਸਿਆਸੀ ਪ੍ਰਭਾਵ ਤੋਂ ਮੁਕਤ ਹੋਵੇ।
ਜਿੱਥੋਂ ਤੱਕ ਪੰਜਾਬਦੀਜਵਾਨੀ ਨੂੰ ਨਸ਼ਾ-ਮੁਕਤ ਕਰਨਦਾਸਵਾਲ ਹੈ, ਜੇਕਰਕਾਨੂੰਨੀ ਪੱਧਰ ਦੇ ਨਾਲ-ਨਾਲਸਮਾਜਿਕ ਤੇ ਮਨੋਵਿਗਿਆਨਕ ਪੱਧਰ ‘ਤੇ ਵੀ ਇੱਛਾ-ਸ਼ਕਤੀ ਨਾਲ ਸਿੱਟਾਮੁਖੀ ਯੋਜਨਾਵਾਂ ਅਮਲ ‘ਚ ਲਿਆਂਦੀਆਂ ਜਾਣ ਤਾਂ ਨਸ਼ਾ-ਮੁਕਤ ਪੰਜਾਬਸਿਰਜਿਆ ਜਾ ਸਕਦਾਹੈ। ਨੌਜਵਾਨ ਪੀੜ੍ਹੀ ਦੇ ਨਸ਼ਿਆਂ ਵਿਚ ਗਲਤਾਨਹੋਣਦਾ ਇਕ ਵੱਡਾ ਕਾਰਨਸਮਾਜਿਕਸਰੋਕਾਰਾਂ ਨਾਲੋਂ ਟੁੱਟਣਾ ਹੈ।ਸਾਡੀ ਸਿੱਖਿਆ ਪ੍ਰਣਾਲੀ ਨੌਜਵਾਨਾਂ ਨੂੰ ਸਵੈਮੁਖੀ ਬਣਾਰਹੀਹੈ। ਨੌਜਵਾਨਾਂ ਨੂੰ ਵਿੱਦਿਅਕ ਡਿਗਰੀਆਂ ਲੈਣ ਤੋਂ ਬਾਅਦਕੇਵਲ ਨੌਕਰੀ ਦੀਭਾਲਰਹਿੰਦੀ ਹੈ ਅਤੇ ਢੁੱਕਵੀਂ ਨੌਕਰੀ ਨਾਮਿਲਣਕਾਰਨਘੋਰਨਿਰਾਸ਼ਾ ਉਨ੍ਹਾਂ ਨੂੰ ਨਸ਼ਿਆਂ ਦੀਦਲਦਲ ਵੱਲ ਧੱਕ ਰਹੀਹੈ। ਇਸ ਲਈ ਸਿੱਖਿਆ ਦੇ ਵਪਾਰੀਕਰਨਅਤੇ ਨਿੱਜੀਕਰਨ ਨੂੰ ਰੋਕ ਕੇ ਸਿੱਖਿਆ ਪ੍ਰਬੰਧ ਨੂੰ ਸੁਧਾਰਨਾ ਪਵੇਗਾ, ਤਾਂ ਜੋ ਸਿੱਖਿਆ ਹਾਸਲਕਰਨਦਾ ਉਦੇਸ਼ ਕੇਵਲ ਨੌਕਰੀ ਹਾਸਲਕਰਨਦੀ ਥਾਂ, ਸਮਾਜ ‘ਚ ਗਿਆਨਦਾਪ੍ਰਕਾਸ਼ ਫ਼ੈਲਾਉਣਾ, ਸ਼ਖ਼ਸੀਅਤ ਉਸਾਰੀ ਤੇ ਹੱਥੀਂ ਕਿਰਤਕਰਨਦਾ ਸੱਭਿਆਚਾਰ ਪੈਦਾਕਰਨ ਵੱਲ ਸੇਧਿਤਹੋਵੇ। ਰੁਜ਼ਗਾਰ ਦੇ ਖੇਤਰ ‘ਚ ਵੀਸਰਕਾਰ ਨੂੰ ਹਰਵਿਅਕਤੀ ਨੂੰ ਯੋਗਤਾ ਮੁਤਾਬਕ ਢੁੱਕਵਾਂ ਰਿਜ਼ਕਦੇਣ ਦੇ ਵਸੀਲੇ ਪੈਦਾਕਰਨੇ ਪੈਣਗੇ। ਸਰਕਾਰੀ ਨੌਕਰੀਆਂ ਤੋਂ ਇਲਾਵਾ ਨਿੱਜੀ ਉਦਯੋਗਾਂ, ਅਦਾਰਿਆਂ ਤੇ ਹੋਰਲਘੂ ਇਕਾਈਆਂ ਵਿਚਹਰੇਕਕਰਮਚਾਰੀਦੀ ਯੋਗਤਾ, ਵੇਤਨ, ਤਰੱਕੀ ਅਤੇ ਹੋਰਲਾਭਸਰਕਾਰਵਲੋਂ ਤੈਅਹੋਣੇ ਚਾਹੀਦੇ ਹਨ।
ਕਿਸੇ ਜ਼ਮਾਨੇ ਪੰਜਾਬ ਦੇ ਕਾਲਜਾਂ/ ਯੂਨੀਵਰਸਿਟੀਆਂ ਵਿਚਵਿਦਿਆਰਥੀਆਂ ਦੀਆਂ ਚੋਣਾਂ ਹੁੰਦੀਆਂ ਸਨ।ਚੋਣਪ੍ਰਕਿਰਿਆ ਬੇਸ਼ੱਕ ਦੋ-ਤਿੰਨਹਫ਼ਤਿਆਂ ਦੀ ਹੁੰਦੀ ਪਰਸਾਲਭਰਵਿਦਿਆਰਥੀਜਥੇਬੰਦੀਆਂ ਨਾਲ ਜੁੜੇ ਵਿਦਿਆਰਥੀ ਕਾਰਕੁੰਨ ਸਿੱਖਿਆ ਅਤੇ ਵਿਦਿਆਰਥੀਆਂ ਦੀਭਲਾਈਲਈਕੰਮਕਰਦੇ ਸਨ। ਇਹ ਵਿਦਿਆਰਥੀਚੋਣਾਂ ਸੂਬੇ ਦੀਸਿਆਸਤਲਈਵੀਨਰਸਰੀਦਾਕੰਮਕਰਦੀਆਂ ਸਨ।ਖਾੜਕੂਵਾਦਵੇਲੇ ਅਮਨ-ਕਾਨੂੰਨ ਦੇ ਲਿਹਾਜ਼ ਨਾਲ ਇਹ ਚੋਣਾਂ ਬੰਦਕਰ ਦਿੱਤੀਆਂ ਗਈਆਂ ਪਰਅਮਨ-ਅਮਾਨ ਤੋਂ ਬਾਅਦ ਮੁੜ ਇਹ ਪਿਰਤਆਰੰਭਨਾ ਹੋ ਸਕੀ, ਜਦੋਂਕਿ ਸੁਪਰੀਮ ਕੋਰਟਵੀ ਉੱਚ ਸਿੱਖਿਆ ਅਦਾਰਿਆਂ ਅੰਦਰਵਿਦਿਆਰਥੀਚੋਣਾਂ ਕਰਵਾਉਣ ਦੇ ਆਦੇਸ਼ ਦੇ ਚੁੱਕੀ ਹੈ। ਹੁਣ ਸਿਆਸੀ ਨੇਤਾਪੈਰਾਸ਼ੂਟਰਾਹੀਂ ਆਉਣ ਲੱਗੇ ਹਨਅਤੇ ਪਰਿਵਾਰਵਾਦ, ਸਰਮਾਏਦਾਰੀਅਤੇ ਸਵਾਰਥਦੀਸਿਆਸਤਅਮਰਵੇਲਬਣ ਚੁੱਕੀ ਹੈ।ਫਲਸਰੂਪ ਨੌਜਵਾਨ ਪੀੜ੍ਹੀਸਿਆਸਤ ਤੋਂ ਨਫ਼ਰਤਕਰਨ ਲੱਗੀ ਹੈ ਤੇ ਸਮਾਜ ਦੇ ਹਾਸ਼ੀਏ ਵੱਲ ਜਾ ਰਹੀਹੈ।ਜੇਕਰਪੰਜਾਬਵਿਚਕਾਲਜਾਂ/ ਯੂਨੀਵਰਸਿਟੀਆਂ ਦੀਆਂ ਚੋਣਾਂ ਸ਼ੁਰੂ ਕਰਵਾ ਦਿੱਤੀਆਂ ਜਾਣ ਤਾਂ ਸੂਬੇ ਦੀ ਨੌਜਵਾਨ ਪੀੜ੍ਹੀ ਨੂੰ ਰਾਜਨੀਤੀ ‘ਚ ਥਾਂ ਮਿਲੇਗੀ, ਅਗਲੀਪੀੜ੍ਹੀ ਨੂੰ ਨਵੇਂ ਮੁੱਦੇ ਅਤੇ ਨਵੀਂਆਂ ਜ਼ਿੰਮੇਵਾਰੀਆਂ ਮਿਲਣਗੀਆਂ, ਸੰਵਾਦ ਦੇ ਨਵੇਂ ਯੁੱਗ ਦਾਆਰੰਭਹੋਵੇਗਾ ਅਤੇ ਨਵੀਆਂ ਸੰਭਾਵਨਾਵਾਂ ਉਭਰਨਗੀਆਂ।
‘ਸੱਭਿਆਚਾਰਕ ਗਾਇਕੀ’ ਦੇ ਨਾਂਅ’ਤੇ ਪੰਜਾਬੀਜੀਵਨ ‘ਚ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈਵੀਸਰਕਾਰਅਤੇ ਸਮਾਜ ਨੂੰ ਸਾਂਝੇ ਯਤਨਕਰਨੇ ਪੈਣਗੇ। ਨਸ਼ਿਆਂ ਦੀਵਿਆਖਿਆ ਦੇ ਸੰਦਰਭ ‘ਚ ਸ਼ਰਾਬਦੀਵਿਕਰੀਸਬੰਧੀਵੀਸਰਕਾਰ ਨੂੰ ਆਪਣੀਆਂ ਤਰਜੀਹਾਂ ਅਤੇ ਨੀਤੀਆਂ ਵਿਚਬਦਲਾਓਕਰਨਾਪਵੇਗਾ।
ਸੂਬਾਸਰਕਾਰਦਾ ‘ਯੁਵਕ ਸੇਵਾਵਾਂ ਵਿਭਾਗ’ਅਤੇ ਕੇਂਦਰਦਾ’ਨਹਿਰੂ ਯੁਵਾ ਕੇਂਦਰ’ ਨੌਜਵਾਨਾਂ ਅੰਦਰਕਿਰਤ, ਸੇਵਾਭਾਵਨਾਅਤੇ ਅਨੁਸ਼ਾਸਨਬੱਧਤਾ ਪੈਦਾਕਰਨ ਦੇ ਉਦੇਸ਼ ਵਾਲੀਆਂ ਦੋ ਅਜਿਹੀਆਂ ਸੰਸਥਾਵਾਂ ਹਨ, ਜਿਨ੍ਹਾਂ ਦੀਆਂ ਗਤੀਵਿਧੀਆਂ ਪੰਜਾਬਵਿਚਨਾ-ਮਾਤਰ ਹੋ ਗਈਆਂ ਹਨ।ਜੇਕਰਪੰਜਾਬਸਰਕਾਰਆਪਣੇ ‘ਯੁਵਾ ਭਲਾਈਵਿਭਾਗ’ਅਤੇ ਕੇਂਦਰ ਦੇ ‘ਨਹਿਰੂ ਯੁਵਾ ਕੇਂਦਰ’ ਨੂੰ ਸਰਗਰਮਕਰਨ ਦੇ ਨਾਲ-ਨਾਲਐਨ.ਸੀ.ਸੀ., ਐਨ.ਐਸ.ਐਸ., ਸਕਾਊਟਸਐਂਡ ਗਾਈਡਸਵਰਗੀਆਂ ਨੌਜਵਾਨ ਜਥੇਬੰਦੀਆਂ ਦੇ ਨਾਲ ਨੌਜਵਾਨਾਂ ਨੂੰ ਜੋੜੇ ਤਾਂ ਉਹ ਨਸ਼ੇ ਦੇ ਖਿਲਾਫ਼ ਇਕ ਵੱਡੀ ਸ਼ਕਤੀ ਦੇ ਰੂਪਵਿਚਖੜ੍ਹੇ ਹੋ ਸਕਦੇ ਹਨ। ਕਿਉਂਕਿ ਇਨ੍ਹਾਂ ਦੀਆਂ ਗਤੀਵਿਧੀਆਂ ਨੌਜਵਾਨਾਂ ਅੰਦਰਏਕਤਾ, ਅਨੁਸ਼ਾਸਨ ਅਤੇ ਸਮਾਜਪ੍ਰਤੀਸਮਰਪਣਭਾਵਨਾ ਕੁਟ-ਕੁਟ ਕੇ ਭਰਦੀਆਂ ਹਨ।
ਪਿੰਡਾਂ, ਸ਼ਹਿਰਾਂ ਦੇ ਗਲੀ-ਮੁਹੱਲਿਆਂ, ਮੋੜਾਂ ਤੇ ਉਜਾੜ ਪਈਆਂ ਥਾਵਾਂ ‘ਤੇ ਦਿਨਢਲਦੇ ਬੇਵਜ੍ਹਾ ਇਕੱਤਰ ਹੁੰਦੀਆਂ ਅੱਲ੍ਹੜ ਮੁੰਡੀਰਾਂ ਨੂੰ ਦੇਖ ਕੇ ਨੌਜਵਾਨ ਪੀੜ੍ਹੀਦੀਮਨੋਦਸ਼ਾ ਨੂੰ ਸਮਝਣਾ ਔਖਾ ਨਹੀਂ ਹੈ ਕਿ ਸਾਡੀ ਅਜੋਕੀ ਦਿਸ਼ਾਹੀਣ ਨੌਜਵਾਨ ਸ਼ਕਤੀ ਕਿੱਧਰ ਨੂੰ ਜਾ ਰਹੀ ਹੈ? ਨੌਜਵਾਨਾਂ ਦੀਆਂ ਸਿਰਜਣਾਤਮਕ ਸਮਰੱਥਾਵਾਂ, ਉਨ੍ਹਾਂ ਦਾ ਉਬਾਲੇ ਮਾਰਦਾਜਵਾਨਲਹੂ, ‘ਉਦੇਸ਼’ ਵਿਹੂਣੀ ਜ਼ਿੰਦਗੀਕਾਰਨ ਵਿਹਲੜਪੁਣੇ ਤੇ ਵੈਲੀਪੁਣੇ ਦਾਸ਼ਿਕਾਰ ਹੋ ਰਿਹਾਹੈ।ਪਿੰਡਾਂ, ਸ਼ਹਿਰਾਂ ਦੇ ਮੁਹੱਲਿਆਂ ‘ਚ ਨੌਜਵਾਨਾਂ ਦੇ ਨਿੱਕੇ-ਨਿੱਕੇ ਜਿੰਮਖਾਨੇ ਅਤੇ ਖੇਡ ਕਲੱਬ, ਰਚਨਾਤਮਕ ਰੁਚੀਆਂ ਨੂੰ ਉਭਾਰਨ ਤੇ ਸਮਾਜਪ੍ਰਤੀ ਜ਼ਿੰਮੇਵਾਰੀਆਂ ਨਿਭਾਉਣ ਦੇ ਸਮਰੱਥ ਬਣਾਉਣ ਵਾਲੇ ਪ੍ਰਤਿਭਾ ਖੋਜ ਕੇਂਦਰ ਬਣਾਉਣ ਦੀਲੋੜ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਆਪੋ-ਆਪਣੀਆਂ ਪ੍ਰਤਿਭਾਵਾਂ ਅਤੇ ਸਮਰੱਥਾਵਾਂ ਨੂੰ ਉਜਾਗਰ ਕਰਦਿਆਂ ਜ਼ਿੰਦਗੀਦਾ’ਮਕਸਦ’ਨਿਰਧਾਰਿਤਕਰਨਦਾ ਸਬੱਬ ਮਿਲ ਸਕੇ। ਪਾਣੀਵਿਚ ਡੁੱਬਦੇ, ਅੱਗ ਵਿਚਘਿਰੇ ਕਿਸੇ ਮੁਸੀਬਤਜ਼ਦਾ ਨੂੰ ਬਚਾਉਣ, ਸੜਕ’ਤੇ ਲੋੜਵੰਦਰਾਹਗੀਰਦੀਮਦਦਕਰਨ, ਔਰਤਾਂ ਪ੍ਰਤੀਸਤਿਕਾਰ ਤੇ ਵਿਹਾਰਦਾਸਲੀਕਾ, ਹਾਦਸਿਆਂ, ਆਫ਼ਤਾਂ ਤੇ ਸੰਕਟਕਾਲੀਨਹਾਲਤਾਂ ‘ਚ ਸਮਾਜ ਤੇ ਮਨੁੱਖਤਾ ਦੀਸੇਵਾਕਰਨਾਆਦਿ ਗੁਣਾਂ ਦੀਹਰੇਕ ਨੌਜਵਾਨ ਨੂੰ ਮੁਹਾਰਤ ਦੇਣਦੀਲੋੜਹੈ।
ਸਾਡੇ ਸਮਾਜਦਾਆਪਣੀਆਂ ਅਮੀਰਰਵਾਇਤਾਂ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਤੋਂ ਦੂਰਜਾਣਦਾਨਤੀਜਾਵੀ ਨੌਜਵਾਨ ਪੀੜ੍ਹੀ ਨੂੰ ‘ਇਕੱਲਤਾ’, ‘ਨਿਰਾਸ਼ਤਾ’ਅਤੇ ‘ਸਵਾਰਥਵਾਦ’ ਵੱਲ ਧਕੇਲਰਿਹਾਹੈ।ਬਚਪਨ ਤੋਂ ਅੱਲ੍ਹੜ ਉਮਰ ‘ਚ ਪ੍ਰਵੇਸ਼ਕਰਦਿਆਂ ਮਨੁੱਖ ਦੇ ਜੀਵਨ ‘ਚ ਸਰੀਰਕਅਤੇ ਮਾਨਸਿਕ ਤੌਰ ‘ਤੇ ਅਹਿਮਤਬਦੀਲੀਆਉਂਦੀਹੈ।ਸਾਡੇ ਸਮਾਜਦਾ ਸੁਭਾਅ ਅਜਿਹਾ ਹੈ ਕਿ ਬਚਪਨ ਨੂੰ ਲਾਡ ਲਡਾਉਣ ਵਾਲੇ ਮਾਪੇ ਅੱਲ੍ਹੜ ਉਮਰ ‘ਚ ਪ੍ਰਵੇਸ਼ਕਰਦਿਆਂ ਹੀ ਬੱਚਿਆਂ ਨੂੰ ਅਣਗੌਲਿਆਂ ਕਰਨ ਲੱਗ ਜਾਂਦੇ ਹਨ। ਉਨ੍ਹਾਂ ਦਾਘਰਵਿਚ ਬੱਚਿਆਂ ਨਾਲਸੰਵਾਦ ਘੱਟ ਜਾਂਦਾਹੈ। ਜਾਂ ਫਿਰ ਕਈ ਮਾਪੇ ਅੱਲ੍ਹੜ ਬੱਚੇ ਨੂੰ ਵੀਬਚਪਨ ਵਾਂਗ ਹੀ ਲਾਡਲਡਾਉਂਦਿਆਂ ‘ਵਿਗਾੜ’ਬੈਠਦੇ ਹਨ।ਹਾਲਾਂਕਿਮਾਪਿਆਂ ਲਈ ਬੱਚੇ ਦੀ ਇਹ ਉਮਰ ਉਸ ਦੀਭਾਵਨਾਤਮਕਸਥਿਤੀ ਨੂੰ ਸਮਝਣਅਤੇ ਉਨ੍ਹਾਂ ਨਾਲ ਇਕ ਚੰਗੇ ਦੋਸਤਵਜੋਂ ਜਜ਼ਬਾਤੀ ਸਾਂਝ ਪਾਉਣ ਦੀ ਹੁੰਦੀ ਹੈ। ਇਸੇ ਉਮਰੇ ਬੱਚੇ ਸਹੀ/ਗਲਤਦੀਪਛਾਣਨਾਹੋਣਕਾਰਨਅਕਸਰਗ਼ਲਤਆਦਤਾਂ ਦੇ ਸ਼ਿਕਾਰ ਹੋ ਜਾਂਦੇ ਹਨ।ਮਾਪਿਆਂ ਨੂੰ ਬੱਚਿਆਂ ਪ੍ਰਤੀਬਚਪਨ ਤੋਂ ਅੱਲ੍ਹੜ ਅਤੇ ਜਵਾਨੀਵਿਚਪ੍ਰਵੇਸ਼ ਦੌਰਾਨ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ।ਸਮਾਜਅੰਦਰਭਾਈਚਾਰਕ ਤੇ ਕੌਮੀ ਅਪਣੱਤ ਵਧਾਉਣ ਵਾਲੀਆਂ ਕਦਰਾਂ-ਕੀਮਤਾਂ; ਹੱਥੀਂ ਕਿਰਤ, ਆਤਮ-ਨਿਰਭਰਤਾ, ਸਵੈ-ਮਾਣਅਤੇ ਸੇਵਾਵਰਗੇ ਸੰਕਲਪਾਂ ਨੂੰ ਉਤਸ਼ਾਹਿਤ ਕਰਨਦੀਲੋੜਹੈ।ਹਰਵਿਅਕਤੀ ਨੂੰ ਵਿਅਕਤੀਗਤ ਪੱਧਰ ‘ਤੇ ਨਸ਼ਿਆਂ ਦੇ ਖਿਲਾਫ਼ ਡੱਟਣਾ ਪਵੇਗਾ। ਸਮਾਜਿਕ ਉਥਾਨ ਦਾਕੰਮਕੇਵਲਸਰਕਾਰਾਂ ਅਤੇ ਸਿਆਸੀ ਪਾਰਟੀਆਂ ‘ਤੇ ਹੀ ਨਹੀਂ ਛੱਡਿਆ ਜਾ ਸਕਦਾ। ਇਸ ਦੇ ਲਈ ਸਮੁੱਚੇ ਸਮਾਜ ਨੂੰ ਇਕਜੁੱਟ ਹੋਣਾਪਵੇਗਾ।

Check Also

68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼

ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …