Breaking News
Home / ਪੰਜਾਬ / ਮੋਗਾ ‘ਚ ਘਰ ਦੀ ਛੱਤ ਡਿੱਗਣ ਨਾਲ ਮਾਂ-ਧੀ ਦੀ ਮੌਤ

ਮੋਗਾ ‘ਚ ਘਰ ਦੀ ਛੱਤ ਡਿੱਗਣ ਨਾਲ ਮਾਂ-ਧੀ ਦੀ ਮੌਤ

ਗਰੀਬ ਪਰਿਵਾਰ ਪ੍ਰਸ਼ਾਸਨ ਕੋਲੋਂ ਮੱਦਦ ਮੰਗਦਾ ਹੀ ਰਹਿ ਗਿਆ
ਮੋਗਾ/ਬਿਊਰੋ ਨਿਊਜ਼
ਮੋਗਾ ਸ਼ਹਿਰ ਦੀ ਸੰਘਣੀ ਅਬਾਦੀ ਵਾਲੇ ਰਾਮਗੰਜ ਵਿਚ ਦੋ ਮੰਜ਼ਿਲਾ ਪੁਰਾਣੀ ਇਮਾਰਤ ਡਿੱਗਣ ਨਾਲ ਮਾਂ ਤੇ ਧੀ ਦੀ ਮੌਤ ਹੋ ਗਈ। ਮਾਂ ਆਪਣੀਆਂ ਦੋ ਧੀਆਂ ਨਾਲ ਇਸ ਮਕਾਨ ਵਿਚ ਰਹਿੰਦੀ ਸੀ। ਪੀੜਤ ਪਰਿਵਾਰ ਬੇਹੱਦ ਗਰੀਬ ਹੈ ਅਤੇ ਮਹਿਲਾ ਦੇ ਪਤੀ ਦੀ ਕੁਝ ਚਿਰ ਪਹਿਲਾਂ ਮੌਤ ਹੋ ਗਈ ਸੀ। ਇਸ ਮੌਕੇ ‘ਤੇ ਹਾਜ਼ਰ ਵਿਅਕਤੀਆਂ ਨੇ ਦੱਸਿਆ ਕਿ ਇਹ ਗਰੀਬ ਪਰਿਵਾਰ ਪ੍ਰਸ਼ਾਸਨ ਤੇ ਸਿਆਸੀ ਲੋਕਾਂ ਕੋਲੋਂ ਮਕਾਨ ਦੀ ਮੁਰੰਮਤ ਵਾਸਤੇ ਮਾਲੀ ਸਹਾਇਤਾ ਲਈ ਚੱਕਰ ਕੱਟਦਾ ਰਿਹਾ ਪਰ ਕਿਸੇ ਨੇ ਬਾਂਹ ਨਹੀਂ ਫੜੀ ਅਖੀਰ ਇਹ ਕਹਿਰ ਵਰਤ ਗਿਆ। ਪੁਲਿਸ ਦੇ ਦੱਸਣ ਮੁਤਾਬਕ ਮਾਂ ਚਰਨਜੀਤ ਕੌਰ ਇਸ ਖਸਤਾ ਹਾਲਤ ਮਕਾਨ ਵਿੱਚ ਆਪਣੀਆਂ ਦੋ ਧੀਆਂ ਨਾਲ ਰਹਿ ਰਹੀ ਸੀ। ਵੱਡੀ ਧੀ ਕਿਸੇ ਕੰਮਕਾਰ ਲਈ ਬਾਹਰ ਗਈ ਹੋਈ ਸੀ ਅਤੇ 17 ਸਾਲਾਂ ਦੀ ਛੋਟੀ ਧੀ ਕਿਰਨਦੀਪ ਕੌਰ ਉਸ ਕੋਲ ਘਰ ਵਿਚ ਹੀ ਸੀ, ਜਿਸਦੀ ਮੌਤ ਹੋ ਗਈ।

 

Check Also

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ

ਕਿਹਾ : ਕਿਸਾਨ ਅੰਦੋਲਨ ਨੂੰ ਮੁੜ ਤੋਂ ਕੀਤਾ ਜਾਵੇਗਾ ਸਰਗਰਮ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਨੇਤਾ …