ਬਰੈਂਪਟਨ : ਆਮ ਆਦਮੀ ਪਾਰਟੀ ਅਗਲੇ ਪੰਜ ਸਾਲ ਦਿੱਲੀ ਦੇ ਨਾਲ ਹੀ ਪੰਜਾਬ ‘ਤੇ ਵੀ ਧਿਆਨ ਕੇਂਦਰਿਤ ਕਰੇਗੀ ਅਤੇ ਪਾਰਟੀ ਕੇਡਰ ਨੂੰ ਮਜ਼ਬੂਤ ਬਣਾਉਣ ਨਾਲ ਹੀ ਆਮ ਲੋਕਾਂ ਨੂੰ ਵੀ ਨੇੜੇ ਲਿਆਂਦਾ ਜਾਵੇਗਾ। ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਅਤੇ ਪੰਜਾਬ ਆਪ ਦੇ ਮੁਖੀ ਭਗਵੰਤ ਮਾਨ ਨਾਲ ਪਿਛਲੇ ਦਿਨੀਂ ਸਪੇਰੰਜਾ ਬੈਂਕੁਇਟ ਹਾਲ, ਬਰੈਂਪਟਨ ਵਿਚ ਗੱਲਬਾਤ ਕੀਤੀ। ਇਸ ਮੌਕੇ ਸਿਸੋਦੀਆ ਨੇ ਪਾਰਟੀਆਂ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ।
ਸਿਸੋਦੀਆ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਲੈ ਕੇ ਫਿਰ ਤੋਂ ਲੋਕਾਂ ਦਾ ਸਮਰਥਨ ਵਧਿਆ ਹੈ ਅਤੇ ਆਉਂਦੇ ਦਿਨਾਂ ਵਿਚ ਪਾਰਟੀ ਆਪਣੀ ਆਪਣਾ ਕੇਡਰ ਮਜ਼ਬੂਤ ਕਰੇਗੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਅਤੇ ਦਿੱਲੀ ਨਾਲ ਸਬੰਧਤ ਪੱਤਰਕਾਰਾਂ ਦੇ ਕਈ ਸਵਾਲਾਂ ਦੇ ਉਤਰ ਵੀ ਦਿੱਤੇ। ਪਾਰਟੀ ਵਲੰਟੀਅਰਾਂ ਨੇ ਵੀ ਕਿਹਾ ਕਿ ਦਿੱਲੀ ਵਿਚ ਭਾਜਪਾ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਆਮ ਆਦਮੀ ਪਾਰਟੀ ਨੂੰ ਜ਼ੋਰਦਾਰ ਸਫਲਤਾ ਮਿਲੀ ਹੈ। ਜ਼ਿਕਰਯੋਗ ਹੈ ਕਿ ਪਰਵਾਸੀਆਂ ਨੇ ਵੀ ਦਿੱਲੀ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਪੂਰਾ ਸਮਰਥਨ ਦਿੱਤਾ ਤਾਂ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਨੂੰ ਅੱਗੇ ਵਧਾਇਆ ਜਾ ਸਕੇ। ਕੇਜਰੀਵਾਲ ਸਰਕਾਰ ਨੇ ਸਿੱਖਿਆ ਅਤੇ ਸਿਹਤ ਸਬੰਧੀ ਬਹੁਤ ਕੰਮ ਕੀਤਾ ਅਤੇ ਜਨਤਾ ਨੇ ਦੁਬਾਰਾ ਫਿਰ ਕੇਜਰੀਵਾਲ ਨੂੰ ਮੌਕਾ ਦਿੱਤਾ ਹੈ। ਇਸ ਮੌਕੇ ਆਪ ਵਲੰਟੀਅਰ ਗਰੁੱਪ ਟੋਰਾਂਟੋ ਦੇ ਹੋਰ ਮੈਂਬਰਾਂ ਨਾਲ ਅਨੁਰਾਗ ਸ੍ਰੀਵਾਸਤਵ, ਕਮਲਜੀਤ ਸਿੱਧੂ, ਡਾ. ਗੁਰਦੀਪ ਗਰੇਵਾਲ, ਪਾਲ ਰੰਧਾਵਾ ਅਤੇ ਸੋਹਨ ਸਿੰਘ ਢੀਂਡਸਾ ਵੀ ਹਾਜ਼ਰ ਸਨ।
ਮੀਡੀਆ ਵਿੱਚੋਂ ਪਰਵਾਸੀ ਮੀਡੀਆ ਗਰੁੱਪ ਦੇ ਰਜਿੰਦਰ ਸੈਣੀ, ਸਰਗਮ ਰੇਡੀਓ ਤੋਂ ਡਾ: ਬਲਵਿੰਦਰ ਸਿੰਘ, ਰੈਡ ਐਫ ਐਮ ਤੋਂ ਸ਼ਮੀਲ, ਵਾਈ ਮੀਡੀਆ ਤੋਂ ਯੁਧਵੀਰ ਜਸਵਾਲ ਅਤੇ ਰੇਡੀਓ ਰੰਗ ਪੰਜਾਬੀ ਤੋਂ ਸਨਦੀਪ ਬਰਾੜ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਿਰ ਸਨ ਜਿਹਨਾਂ ਨੇ ਦੋਹਾਂ ਲੀਡਰਾਂ ਤੋਂ ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਬਾਰੇ ਕਈ ਸਵਾਲ ਪੁੱਛੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …