14.2 C
Toronto
Friday, May 22, 2026
spot_img
Homeਭਾਰਤਮੋਦੀ ਵਲੋਂ ਲਗਵਾਏ ਗਏ ਕਰੋਨਾ ਟੀਕੇ 'ਤੇ ਵੀ ਸਿਆਸਤ ਦਾ ਪਰਛਾਵਾਂ

ਮੋਦੀ ਵਲੋਂ ਲਗਵਾਏ ਗਏ ਕਰੋਨਾ ਟੀਕੇ ‘ਤੇ ਵੀ ਸਿਆਸਤ ਦਾ ਪਰਛਾਵਾਂ

ਜਿਨ੍ਹਾਂ ਰਾਜਾਂ ਵਿਚ ਚੋਣਾਂ ਹੋਣੀਆਂ ਹਨ ਉਥੋਂ ਦੀਆਂ ਨਰਸਾਂ ਕੋਲੋਂ ਲਗਵਾਇਆ ਟੀਕਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੋਨਾ ਦਾ ਪਹਿਲਾ ਸਵਦੇਸ਼ੀ ਟੀਕਾ ਲਗਵਾ ਲਿਆ ਹੈ। ਉਨ੍ਹਾਂ ਨੂੰ ਭਾਰਤ ਬਾਇਓਟੈਕ ਦਾ ਕੋਵੈਕਸੀਨ ਦਾ ਡੋਜ਼ ਦਿੱਤਾ ਗਿਆ। ਪ੍ਰਧਾਨ ਮੰਤਰੀ ਅਸਾਮ ਦਾ ਗਮਛਾ ਗਲੇ ਵਿਚ ਪਹਿਨ ਕੇ ਦਿੱਲੀ ਦੇ ਏਮਜ਼ ਵਿਚ ਪਹੁੰਚੇ ਸਨ। ਇਸੇ ਦੌਰਾਨ ਪੁਡੂਚੇਰੀ ਦੀ ਧੀ ਨਿਵੇਦਾ ਨੇ ਮੋਦੀ ਨੂੰ ਟੀਕਾ ਲਗਾਇਆ ਅਤੇ ਕੇਰਲ ਦੀ ਸਿਸਟਰ ਰੋਸਮਾ ਅਨਿਲ ਕੋਲ ਖੜ੍ਹੀ ਸੀ। ਜ਼ਿਕਰਯੋਗ ਹੈ ਕਿ ਇਨ੍ਹਾਂ ਸੂਬਿਆਂ ਵਿਚ 27 ਮਰਚ ਤੋਂ 6 ਅਪ੍ਰੈਲ ਤੱਕ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ। ਇਸੇ ਦੌਰਾਨ ਦਿੱਲੀ ਏਮਜ਼ ਵਿਚ 3 ਸਾਲ ਤੋਂ ਕੰਮ ਕਰ ਰਹੀ ਸਿਸਟਰ ਧੀ ਨਿਵੇਦਾ ਨੇ ਦੱਸਿਆ ਕਿ ਉਸਦੀ ਡਿਊਟੀ ਵੈਕਸੀਨ ਸੈਂਟਰ ਵਿਚ ਲੱਗੀ ਸੀ ਅਤੇ ਅੱਜ ਸਵੇਰੇ ਹੀ ਉਨ੍ਹਾਂ ਨੂੰ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਟੀਕਾ ਲਗਵਾਉਣ ਲਈ ਪਹੁੰਚ ਰਹੇ ਹਨ। ਇਸੇ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਬਕ ਵੀ ਪੀ ਸਿੰਘ ਬਦੌਨਰ ਨੇ ਵੀ ਕਰੋਨਾ ਵੈਕਸੀਨ ਲੈ ਲਈ ਹੈ। ਧਿਆਨ ਰਹੇ ਅੱਜ 60 ਸਾਲ ਤੋਂ ਜ਼ਿਆਦਾ ਉਮਰ ਵਾਲੇ ਵਿਅਕਤੀਆਂ ਅਤੇ 45 ਸਾਲ ਤੋਂ ਵੱਧ ਉਮਰ ਵਾਲੇ ਬਿਮਾਰ ਵਿਅਕਤੀਆਂ ਨੂੰ ਕਰੋਨਾ ਵੈਕਸੀਨ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ। ਮੋਦੀ ਨੇ ਆਪਣੇ ਟੀਕਾਕਰਨ ਤੋਂ ਫੌਰੀ ਮਗਰੋਂ ਕੀਤੇ ਇਕ ਟਵੀਟ ‘ਚ ਕਿਹਾ, ‘ਏਮਜ਼ ਵਿੱਚ ਕੋਵਿਡ-19 ਟੀਕੇ ਦੀ ਆਪਣੀ ਪਹਿਲੀ ਖੁਰਾਕ ਲਵਾਈ। ਕਮਾਲ ਦੀ ਗੱਲ ਹੈ ਕਿ ਸਾਡੇ ਡਾਕਟਰਾਂ ਅਤੇ ਵਿਗਿਆਨੀਆਂ ਨੇ ਫੌਰੀ ਕੰਮ ਕਰਦਿਆਂ ਕੋਵਿਡ-19 ਵਿਰੁੱਧ ਵਿਸ਼ਵਵਿਆਪੀ ਲੜਾਈ ਨੂੰ ਮਜ਼ਬੂਤ ਕੀਤਾ। ਮੈਂ ਟੀਕੇ ਲਗਵਾਉਣ ਦੇ ਯੋਗ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਟੀਕੇ ਜ਼ਰੂਰ ਲਗਵਾਉਣ। ਆਓ ਆਪਾਂ ਮਿਲ ਕੇ ਭਾਰਤ ਨੂੰ ਕੋਵਿਡ-19 ਮੁਕਤ ਕਰੀਏ।’

RELATED ARTICLES
POPULAR POSTS