ਕਿਹਾ – ਬਾਦਲਾਂ ਨੇ ਕੈਪਟਨ ਦੇ ਕੇਸ ਵਾਪਸ ਕਰਾਏ ਅਤੇ ਹੁਣ ਕੈਪਟਨ ਵੀਉਸੇ ਰਾਹ ‘ਤੇ ਤੁਰੇ
ਚੰਡੀਗੜ੍ਹ/ਬਿਊਰੋ ਨਿਊਜ਼ : ਭਗਵੰਤ ਮਾਨ ਨੇ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਬਣਾਈ ਵਿਸ਼ੇਸ਼ ਜਾਂਚ ਕਮੇਟੀ ਦੀ ਰਿਪੋਰਟ ਖਾਰਜ ਕਰਨ ਦਾ ਫ਼ੈਸਲਾ ਹਾਈਕੋਰਟ ਦਾ ਘੱਟ ਅਤੇ ਕੈਪਟਨ ਸਰਕਾਰ ਤੇ ਬਾਦਲਾਂ ਦੇ ਗਠਜੋੜ ਦਾ ਜ਼ਿਆਦਾ ਲਗਦਾ ਹੈ। ਉਨ੍ਹਾਂ ਨੇ ਬਾਦਲ ਅਤੇ ਕੈਪਟਨ ‘ਤੇ ਆਪਸ ਵਿੱਚ ਮਿਲੇ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਬਾਦਲਾਂ ਨੇ ਆਪਣੀ ਸਰਕਾਰ ਦੇ ਆਖਰੀ ਸਮੇਂ ਕੈਪਟਨ ਦੇ ਸਾਰੇ ਕੇਸ ਵਾਪਸ ਲਏ ਸਨ ਤੇ ਹੁਣ ਕੈਪਟਨ ਆਪਣੀ ਸਰਕਾਰ ਦੇ ਆਖਰੀ ਵਰ੍ਹੇ ਬਾਦਲਾਂ ਦੇ ਸਾਰੇ ਕੇਸ ਵਾਪਸ ਲੈ ਰਹੇ ਹਨ।
ਮਾਨ ਨੇ ਕਿਹਾ ਕਿ ਇੰਨੇ ਵੱਡੇ ਮਾਮਲੇ ਵਿੱਚ ਵੱਡਾ ਵਕੀਲ ਨਾ ਕਰਨਾ ਕੈਪਟਨ ਸਰਕਾਰ ਦੀ ਸਾਜ਼ਿਸ਼ ਸੀ। ਉਨ੍ਹਾਂ ਮੰਗ ਕੀਤੀ ਕਿ ਜੇ ਸਰਕਾਰ ਕੋਟਕਪੂਰਾ ਮਾਮਲੇ ਵਿੱਚ ਪੀੜਤਾਂ ਨੂੰ ਇਨਸਾਫ਼ ਦਿਵਾਉਣਾ ਚਾਹੁੰਦੀ ਹੈ ਤਾਂ ਅਦਾਲਤ ਵਿੱਚ ਵੱਡਾ ਵਕੀਲ ਖੜ੍ਹਾ ਕਰੇ। ਸੰਸਦ ਮੈਂਬਰ ਨੇ ਕਿਹਾ ਕਿ ਜਾਂਚ ਕਮੇਟੀ ਦੇ ਮੁਖੀ ਆਈਜੀ ਕੁੰਵਰ ਵਿਜੈ ਪ੍ਰਤਾਪ ਚੰਗੇ ਅਤੇ ਇਮਾਨਦਾਰ ਪੁਲਿਸ ਅਧਿਕਾਰੀ ਹਨ।
ਉਨ੍ਹਾਂ ਇਮਾਨਦਾਰੀ ਨਾਲ ਕੇਸ ਦੀ ਜਾਂਚ ਕਰਕੇ ਰਿਪੋਰਟ ਤਿਆਰ ਕੀਤੀ ਪਰ ਰਿਪੋਰਟ ਵਿੱਚ ਸੁਖਬੀਰ ਸਿੰਘ ਬਾਦਲ ਦਾ ਕਥਿਤ ਨਾਂ ਆ ਰਿਹਾ ਹੈ। ਇਸ ਲਈ ਕੈਪਟਨ ਸਰਕਾਰ ਦੇ ਏਜੀ ਅਤੁਲ ਨੰਦਾ ਨੇ ਅਦਾਲਤ ਸਾਹਮਣੇ ਸਰਕਾਰੀ ਪੱਖ ਚੰਗੀ ਤਰ੍ਹਾਂ ਨਹੀਂ ਰੱਖਿਆ। ਉਨ੍ਹਾਂ ਕਿਹਾ ਕਿ ਕੈਪਟਨ ਤੇ ਬਾਦਲ ਦੀ ਮਿਲੀਭੁਗਤ ਕਰਕੇ ਇਹ ਜਾਂਚ ਰਿਪੋਰਟ ਖਾਰਜ ਕਰਵਾਈ ਗਈ ਹੈ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …