21.1 C
Toronto
Saturday, September 13, 2025
spot_img
Homeਪੰਜਾਬਗੁਰਦਾਸ ਮਾਨ ਨੂੰ ਮਿਲੀ ਜ਼ਮਾਨਤ

ਗੁਰਦਾਸ ਮਾਨ ਨੂੰ ਮਿਲੀ ਜ਼ਮਾਨਤ

ਚੰਡੀਗੜ੍ਹ/ਬਿਊਰੋ ਨਿਊਜ਼
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿਚ ਘਿਰੇ ਗਾਇਕ ਗੁਰਦਾਸ ਮਾਨ ਨੂੰ ਹਾਈਕੋਰਟ ਨੇ ਰਾਹਤ ਦਿੰਦਿਆ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਹਾਈਕੋਰਟ ਨੇ ਗੁਰਦਾਸ ਮਾਨ ਨੂੰ ਇਕ ਹਫ਼ਤੇ ਅੰਦਰ ਦੁਬਾਰਾ ਜਾਂਚ ਵਿਚ ਸ਼ਾਮਲ ਲਈ ਵੀ ਕਿਹਾ ਹੈ। ਗੁਰਦਾਸ ਮਾਨ ਖਿਲਾਫ਼ ਜਲੰਧਰ ਦੀ ਇਕ ਅਦਾਲਤ ਵਿਚ ਕੇਸ ਦਰਜ ਕਰਵਾਇਆ ਗਿਆ ਸੀ। ਸਿੱਖ ਜਥੇਬੰਦੀਆਂ ਦੇ ਭਾਰੀ ਵਿਰੋਧ ਦੇ ਚਲਦਿਆਂ ਜਲੰਧਰ ਦੀ ਅਦਾਲਤ ਨੇ ਗੁਰਦਾਸ ਮਾਨ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਨ੍ਹਾਂ ਵੱਲੋਂ ਜ਼ਮਾਨਤ ਲਈ ਪਾਈ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ ਲੰਘੇ ਦਿਨੀਂ ਗੁਰਦਾਸ ਮਾਨ ਸਾਂਈਂ ਲਾਡੀ ਸ਼ਾਹ ਦੀ ਤੁਲਨਾ ਸ੍ਰੀ ਗੁਰੂ ਅਮਰਦਾਸ ਜੀ ਨਾਲ ਕਰ ਦਿੱਤੀ ਸੀ। ਇਸੇ ਦੌਰਾਨ ਉਨ੍ਹਾਂ ਨੂੰ ਸਿੱਖ ਜਥੇਬੰਦੀਆਂ ਦੇ ਭਾਰੀ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ, ਜਿਸ ਤੋਂ ਬਾਅਦ ਗੁਰਦਾਸ ਮਾਨ ਨੇ ਸਿੱਖ ਸੰਗਤਾਂ ਤੋਂ ਆਪਣੇ ਕੋਲੋਂ ਹੋਈ ਗਲਤੀ ਲਈ ਮੁਆਫ਼ੀ ਵੀ ਮੰਗ ਲਈ ਸੀ। ਪ੍ਰੰਤੂ ਸਿੱਖ ਜਥੇਬੰਦੀਆਂ ਗੁਰਦਾਸ ਮਾਨ ਖਿਲਾਫ਼ ਕੇਸ ਦਰਜ ਕਰਨ ਲਈ ਅੜ ਗਈਆਂ ਸਨ, ਜਿਸ ਦੇ ਚਲਦਿਆਂ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

RELATED ARTICLES
POPULAR POSTS