Breaking News
Home / ਪੰਜਾਬ / ਗੋਗੀ ਦੀ ਪਤਨੀ ਨੂੰ ‘ਪੇਡਾ’ ਦੀ ਚੇਅਰਪਰਸਨ ਬਣਾਇਆ

ਗੋਗੀ ਦੀ ਪਤਨੀ ਨੂੰ ‘ਪੇਡਾ’ ਦੀ ਚੇਅਰਪਰਸਨ ਬਣਾਇਆ

‘ਆਪ’ ਉਮੀਦਵਾਰ ਸੰਜੀਵ ਅਰੋੜਾ ਨਿਯੁਕਤੀ ਪੱਤਰ ਲੈ ਕੇ ਗੋਗੀ ਦੇ ਘਰ ਪੁੱਜੇ
ਲੁਧਿਆਣਾ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਨੇ ਲੁਧਿਆਣਾ ਦੇ ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ ਦੀ ਪਤਨੀ ਡਾ. ਸੁਖਚੈਨ ਕੌਰ ਬੱਸੀ ਨੂੰ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਦਾ ਚੇਅਰਮੈਨ ਨਿਯੁਕਤ ਕੀਤਾ ਹੈ।
ਇਸ ਮਗਰੋਂ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ‘ਆਪ’ ਦੇ ਉਮੀਦਵਾਰ ਸੰਜੀਵ ਅਰੋੜਾ ਡਾ. ਸੁਖਚੈਨ ਕੌਰ ਬੱਸੀ ਦੇ ਘਰ ਵਧਾਈ ਦੇਣ ਲਈ ਪੁੱਜੇ। ਇਸ ਦੌਰਾਨ ਉਨ੍ਹਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਵੀ ਮੌਜੂਦ ਸਨ। ਘਰ ਪੁੱਜ ਕੇ ਉਨ੍ਹਾਂ ਡਾ. ਬੱਸੀ ਨੂੰ ਨਿਯੁਕਤੀ ਪੱਤਰ ਸੌਂਪਿਆ।
ਇਸ ਦੌਰਾਨ ਅਰੋੜਾ ਨੇ ਉਨ੍ਹਾਂ ਨੂੰ ਮਠਿਆਈ ਖੁਆਈ ਅਤੇ ਸਮਰਪਣ ਭਾਵਨਾ ਨਾਲ ਸੇਵਾ ਕਰਨ ਦੀ ਉਨ੍ਹਾਂ ਦੀ ਯੋਗਤਾ ‘ਤੇ ਪੂਰਾ ਭਰੋਸਾ ਪ੍ਰਗਟ ਕੀਤਾ।
ਡਾ. ਸੁਖਚੈਨ ਕੌਰ ਬੱਸੀ ਨੂੰ ਆਪਣੀ ਭੈਣ ਦੱਸਦਿਆਂ ਅਰੋੜਾ ਨੇ ਉਨ੍ਹਾਂ ਦੀ ਨਵੀਂ ਭੂਮਿਕਾ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਜ਼ਿਕਰਯੋਗ ਹੈ ਕਿ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ‘ਆਪ’ ਦਾ ਉਮੀਦਵਾਰ ਐਲਾਨਣ ਮਗਰੋਂ ਡਾ. ਬੱਸੀ ਨੇ ‘ਆਪ’ ਸਰਕਾਰ ਤੋਂ ਕਿਨਾਰਾ ਕਰ ਲਿਆ ਸੀ। ਉਹ ਕਿਸੇ ਵੀ ਸਮਾਗਮ ਵਿੱਚ ਹਿੱਸਾ ਨਹੀਂ ਲੈ ਰਹੀ ਸੀ। ਉਨ੍ਹਾਂ ਨੇ ਕਈ ਪੋਸਟਰਾਂ ਤੋਂ ਮੁੱਖ ਮੰਤਰੀ ਦੀਆਂ ਫੋਟੋਆਂ ਵੀ ਹਟਾ ਦਿੱਤੀਆਂ ਸਨ।

 

Check Also

ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਆਨਲਾਈਨ ਮਿਲਣੀ

ਪੰਜਵੀਂ ਮਿਲਣੀ ‘ਚ 82 ਸ਼ਿਕਾਇਤਾਂ ‘ਤੇ ਹੋਈ ਸੁਣਵਾਈ ਚੰਡੀਗੜ੍ਹ/ਬਿਊਰੋ ਨਿਊਜ਼ : ਐੱਨਆਰਆਈ ਮਾਮਲਿਆਂ ਬਾਰੇ ਮੰਤਰੀ …