7.8 C
Toronto
Thursday, October 30, 2025
spot_img
Homeਪੰਜਾਬਯੂਪੀਐੱਸਸੀ ਸਿਵਲ ਸੇਵਾਵਾਂ ਪ੍ਰੀਖਿਆ 'ਚ ਪੰਜਾਬ ਤੇ ਹਰਿਆਣਾ ਦੇ ਵਿਦਿਆਰਥੀ ਚਮਕੇ

ਯੂਪੀਐੱਸਸੀ ਸਿਵਲ ਸੇਵਾਵਾਂ ਪ੍ਰੀਖਿਆ ‘ਚ ਪੰਜਾਬ ਤੇ ਹਰਿਆਣਾ ਦੇ ਵਿਦਿਆਰਥੀ ਚਮਕੇ

ਬਹਾਦਰਗੜ੍ਹ ਦਾ ਆਦਿੱਤਿਆ ਵਿਕਰਮ ਅਗਰਵਾਲ 9ਵੇਂ ਸਥਾਨ ਉਤੇ
ਪਾਣੀਪਤ ਦੀ ਸ਼ਿਵਾਲੀ ਪੰਚਾਲ ਨੇ 53ਵੇਂ ਰੈਂਕ ਨਾਲ ਪਾਣੀਪਤ ਦਾ ਮਾਣ ਵਧਾਇਆ
ਚੰਡੀਗੜ੍ਹ/ਬਿਊਰੋ ਨਿਊਜ਼ : ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਸਿਵਲ ਸੇਵਾਵਾਂ ਪ੍ਰੀਖਿਆ ਦੇ ਐਲਾਨੇ ਨਤੀਜਿਆਂ ਨਾਲ ਹਰਿਆਣਾ ਅਤੇ ਪੰਜਾਬ ਦੇ ਕਈ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਦੋਵਾਂ ਰਾਜਾਂ ਨਾਲ ਸਬੰਧਤ ਪ੍ਰੀਖਿਆਰਥੀਆਂ ਨੇ ਦੇਸ਼ ਦੀਆਂ ਸਭ ਤੋਂ ਵੱਕਾਰੀ ਪ੍ਰੀਖਿਆਵਾਂ ਵਿੱਚੋਂ ਇੱਕ ਵਿੱਚ ਚੋਟੀ ਦੇ ਸਥਾਨ ਪ੍ਰਾਪਤ ਕੀਤੇ ਹਨ।
ਪੰਜਾਬ ਦੇ ਜਲੰਧਰ ਵਿਚ ਆਰੂਸ਼ੀ ਨੇ 184ਵਾਂ ਰੈਂਕ ਹਾਸਲ ਕੀਤਾ ਹੈ। ਆਰੂਸ਼ੀ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਉਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਈਆਂ ਕੋਚਿੰਗ ਕਲਾਸਾਂ ਦਾ ਫਾਇਦਾ ਮਿਲਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਸਿਦਕ ਸਿੰਘ ਨੇ 157ਵਾਂ ਰੈਂਕ ਜਦੋਂਕਿ ਚਰਖੀ ਦਾਦਰੀ ਦੀ ਸਵਾਤੀ ਫੋਗਾਟ ਨੂੰ 306ਵਾਂ ਰੈਂਕ ਮਿਲਿਆ।
ਪਾਣੀਪਤ ਦੀ ਸ਼ਿਵਾਲੀ ਪੰਚਾਲ, ਜੋ ਮੌਜੂਦਾ ਸਮੇਂ ਹਰਿਆਣਾ ਸਿਵਲ ਸੇਵਾਵਾਂ ਲਈ ਸਿਖਲਾਈ ਲੈ ਰਹੀ ਹੈ, ਨੇ 53ਵਾਂ ਰੈਂਕ ਹਾਸਲ ਕੀਤਾ। ਬਹਾਦਰਗੜ੍ਹ ਦੇ ਆਦਿੱਤਿਆ ਵਿਕਰਮ ਅਗਰਵਾਲ ਤੇ ਅਭਿਲਾਸ਼ ਸੁੰਦਰਮ ਨੇ ਕ੍ਰਮਵਾਰ 9ਵਾਂ ਤੇ 129ਵਾਂ ਰੈਂਕ ਪ੍ਰਾਪਤ ਕੀਤਾ।

 

RELATED ARTICLES
POPULAR POSTS