Breaking News
Home / ਪੰਜਾਬ / ਜਗਮੀਤ ਸਿੰਘ ਤੇ ‘ਸਿੰਘ ਖਾਲਸਾ ਸੇਵਾ ਕਲੱਬ’ ਨੇ ਛੁੱਟੀਆਂ ਦੇ ਸੀਜ਼ਨ ਵਿੱਚ ਲੋੜਵੰਦਾਂ ਲਈ ਦਾਨ ਦੇਣ ਲਈ ਕਿਹਾ

ਜਗਮੀਤ ਸਿੰਘ ਤੇ ‘ਸਿੰਘ ਖਾਲਸਾ ਸੇਵਾ ਕਲੱਬ’ ਨੇ ਛੁੱਟੀਆਂ ਦੇ ਸੀਜ਼ਨ ਵਿੱਚ ਲੋੜਵੰਦਾਂ ਲਈ ਦਾਨ ਦੇਣ ਲਈ ਕਿਹਾ

jagmeet-singh-and-singh-khalsa-sewa-food-copy-copyਬਰੈਂਪਟਨ/ਡਾ.ਝੰਡ
ਲੰਘੇ ਐਤਵਾਰ ਐੱਮ.ਪੀ.ਪੀ. ਜਗਮੀਤ ਸਿੰਘ ਅਤੇ ਸਿੰਘ ਖਾਲਸਾ ਸੇਵਾ ਕਲੱਬ ਨੇ ਪਿਛਲੇ ਦਿਨੀਂ ਇਕੱਠੇ ਕੀਤੇ ਹੋਏ 2300 ਪੌਂਡ ਖਾਧ-ਪਦਾਰਥ ਅਤੇ ਕੰਬਲ ‘ਨਾਈਟਸ ਟੇਬਲ’ ਸੰਸਥਾ ਦੇ ਹਵਾਲੇ ਕੀਤੇ ਜੋ ਇਨ੍ਹਾਂ ਨੂੰ ਲੋੜਵੰਦਾਂ ਤੱਕ ਪਹੁੰਚਾਏਗੀ। ਇਹ ਵਸਤਾਂ ਨਵੰਬਰ ਮਹੀਨੇ ਵਿੱਚ ਦਾਨ ਵਜੋਂ ਗੁਰਦੁਆਰਾ ਸਿੱਖ ਸੰਗਤ ਬਰੈਂਪਟਨ ਅਤੇ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ ਵਿੱਚ ਇਕੱਤਰ ਕੀਤੀਆਂ ਗਈਆਂ ਸਨ।
ਸਿੰਘ ਖਾਲਸਾ ਸੇਵਾ ਕਲੱਬ ਦੇ ਮੈਂਬਰਾਂ ਅਤੇ ਜਗਮੀਤ ਸਿੰਘ ਨੇ ਇਹ ਖਾਧ-ਪਦਾਰਥ ਅਤੇ ਕੰਬਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚੌਹਾਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਸਮੱਰਪਿਤ ਕਰਦਿਆਂ ਹੋਇਆਂ ‘ਨਾਈਟਸ ਟੇਬਲ’ ਦੇ ਹਵਾਲੇ ਕੀਤੇ।
ਇਸ ਸੰਖੇਪ ਸਮਾਗ਼ਮ ਵਿੱਚ ਹੋਰ ਕਈਆਂ ਤੋਂ ਇਲਾਵਾ ਇੱਕ ਛੇ ਸਾਲ ਦਾ ਬੱਚਾ ਵੀ ਸ਼ਾਮਲ ਸੀ।  ਇਸ ਮੌਕੇ ਬੋਲਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਪੀਲ ਰਿਜਨ ਵਿੱਚ ਬੇਘਰਿਆਂ ਦੀ ਸਮੱਸਿਆ ਬੜੀ ਚਿੰਤਾ ਵਾਲੀ ਗੱਲ ਹੈ ਅਤੇ ਇਸ ਨੂੰ ਨਜਿੱਠਣ ਲਈ ਲਿਬਰਲ ਸਰਕਾਰਨ ਨੂੰ ਯਥਾਯੋਗ ਘਰ ਬਨਾਉਣ ਲਈ ਕੋਈ ਬਿਹਤਰ ਯੋਜਨਾ ਬਨਾਉਣੀ ਚਾਹੀਦੀ ਹੈ ਅਤੇ ਉਸ ਨੂੰ ਓਨਟਾਰੀਓ-ਵਾਸੀਆਂ ਲਈ ਮਹਿੰਗੇ ਹਾਈਡਰੋ-ਬਿੱਲਾਂ ਦੀ ਅਦਾਇਗੀ ਲਈ ਵੀ ਕੁਝ ਕਰਨਾ ਚਾਹੀਦਾ ਹੈ। ‘ਹਾਈਡਰੋ-ਵੱਨ’ ਦੇ ਵਿਕਣ ‘ਤੇ ਹਾਈਡਰੋ-ਬਿੱਲਾਂ ਦੇ ਨਿੱਤ ਵੱਧਦੇ ਰੇਟਾਂ ਕਾਰਨ ਲੋਕਾਂ ਲਈ ਗ਼ੁਜ਼ਾਰਾ ਕਰਨਾ ਮੁਸ਼ਕਲ ਹੋਈ ਜਾ ਰਿਹਾ ਹੈ।
ਨਤੀਜੇ ਵਜੋਂ, ਬਹੁਤ ਸਾਰੇ ਲੋਕਾਂ ਨੂੰ ਫ਼ੂਡ ਬੈਂਕਾਂ ਅਤੇ ਸਸਤੀ ਰਸੋਈ ਦਾ ਸਹਾਰਾ ਲੈਣਾ ਪੈ ਰਿਹਾ ਹੈ। ਜਗਮੀਤ ਸਿੰਘ ਨੇ ਹੋਰ ਕਿਹਾ ਕਿ ਉਨ੍ਹਾਂ ਨੂੰ ਸਿੰਘ ਖਾਲਸਾ ਸੇਵਾ ਕਲੱਬ ਦੇ ਮੈਂਬਰਾਂ ‘ਤੇ ਬੜਾ ਫ਼ਖ਼ਰ ਮਹਿਸੂਸ ਹੋ ਰਿਹਾ ਹੈ ਜਿਨ੍ਹਾਂ ਨੇ ਇਹ ਖਾਣ-ਪੀਣ ਵਾਲੀਆਂ ਵਸਤਾਂ ਅਤੇ ਕੰਬਲ ਇਕੱਠੇ ਕੀਤੇ ਹਨ ਜੋ ਲੋੜਵੰਦਾਂ ਤੀਕ ਪਹੁੰਚਾਏ ਜਾ ਰਹੇ ਹਨ। ਉਨ੍ਹਾਂ ਓਨਟਾਰੀਓ-ਵਾਸੀਆਂ ਨੂੰ ਸਥਾਨਕ ਪਾਰਲੀਮੈਂਟ ਮੈਂਬਰਾਂ ਤੀਕ ਪਹੁੰਚ ਕਰਨ ਲਈ ਵੀ ਕਿਹਾ ਤਾਂ ਜੋ ਹਾਈਡਰੋ-ਵੱਨ ਨੂੰ ਵੇਚਣ ਤੋਂ ਰੋਕਿਆ ਜਾ ਸਕੇ।ਇੱਥੇ ਇਹ ਜ਼ਿਕਰਯੋਗ ਹੈ ਕਿ ‘ਨਾਈਟਸ ਟੇਬਲ’ ਸੰਸਥਾ ਇਨ੍ਹਾਂ ਛੁੱਟੀਆਂ ਦੇ ਸੀਜ਼ਨ ਵਿੱਚ ਲੋੜਵੰਦਾਂ ਲਈ ਦਾਨ ਵਿੱਚ ਖਾਧ-ਪਦਾਰਥ, ਕੰਬਲ ਅਤੇ ਕੱਪੜੇ ਆਦਿ ਇਕੱਤਰ ਕਰਨ ਦਾ ਉਪਰਾਲਾ ਕਰਦੀ ਹੈ। ਸਾਰਿਆਂ ਨੂੰ ਚਾਹੀਦਾ ਹੈ ਕਿ ਉਹ ਇਹ ਵਸਤਾਂ ਨੇੜਲੇ ਗੁਰਦੁਆਰਾ ਸਾਹਿਬਾਨ ਵਿੱਚ ਪਹੁੰਚਾਉਣ ਦੀ ਖੇਚਲ ਕਰਨ ਤਾਂ ਜੋ ਆ ਰਹੀ ਕੜਕਦੀ ਸਰਦੀ ਵਿਚ ਇਹ ਲੋੜਵੰਦ ਵਿਅਕਤੀਆਂ ਤੱਕ ਪਹੁੰਚਾਈਆਂ ਜਾ ਸਕਣ।

Check Also

ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਨੂੰ ਮੋਹਾਲੀ ਏਅਰਪੋਰਟ ਤੋਂ ਕੀਤਾ ਗਿਫ਼ਤਾਰ

ਪਿਛਲੇ ਕਿਸਾਨ ਅੰਦੋਲਨ ਦੌਰਾਨ ਨਵਦੀਪ ਵਾਟਰ ਕੈਨਨ ਬੁਆਏ ਨਾਲ ਹੋਇਆ ਸੀ ਪ੍ਰਸਿੱਧ ਚੰਡੀਗੜ੍ਹ/ਬਿਊਰੋ ਨਿਊਜ਼ : …