18.1 C
Toronto
Monday, September 28, 2026
spot_img
Homeਪੰਜਾਬਪੰਜਾਬ 'ਚ ਧਾਰਮਿਕ ਅਸਥਾਨਾਂ 'ਤੇ ਲੰਗਰ ਤੇ ਪ੍ਰਸ਼ਾਦ ਵੰਡਣ ਦੀ ਆਗਿਆ

ਪੰਜਾਬ ‘ਚ ਧਾਰਮਿਕ ਅਸਥਾਨਾਂ ‘ਤੇ ਲੰਗਰ ਤੇ ਪ੍ਰਸ਼ਾਦ ਵੰਡਣ ਦੀ ਆਗਿਆ

ਪੰਜਾਬ ‘ਚ ਧਾਰਮਿਕ ਅਸਥਾਨਾਂ ‘ਤੇ ਲੰਗਰ ਤੇ ਪ੍ਰਸ਼ਾਦ ਵੰਡਣ ਦੀ ਆਗਿਆਪੰਜਾਬ ਦੇ ਗ੍ਰਹਿ ਵਿਭਾਗ ਨੇ ਨੋਟੀਫਿਕੇਸ਼ਨ ਕੀਤਾ ਜਾਰੀ

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਸੂਬੇ ਵਿੱਚ ਮੰਦਰਾਂ ਤੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਤੇ ਪ੍ਰਸ਼ਾਦ ਵੰਡਣ ਦੀ ਇਜਾਜ਼ਤ ਦੇ ਦਿੱਤੀ ਹੈ। ਪੰਜਾਬ ਦੇ ਗ੍ਰਹਿ ਵਿਭਾਗ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦਾ ਪੰਜਾਬ ਵਿੱਚ ਵਿਰੋਧ ਹੋ ਰਿਹਾ ਸੀ ਅਤੇ ਸਰਕਾਰ ਤੋਂ ਇਸ ਨੂੰ ਇਜਾਜ਼ਤ ਦਿਵਾਉਣ ਦੀ ਮੰਗ ਕੀਤੀ ਜਾ ਰਹੀ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਦਿਨ ਪਹਿਲਾਂ ਕਿਹਾ ਸੀ ਕਿ ਉਹ ਇਸ ਬਾਰੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨਗੇ। ਦੱਸ ਦਈਏ ਕਿ ਕੇਂਦਰ ਸਰਕਾਰ ਨੇ ਧਾਰਮਿਕ ਸਥਾਨਾਂ ‘ਤੇ ਪ੍ਰਸ਼ਾਦ ਅਤੇ ਲੰਗਰ ਵੰਡਣ ‘ਤੇ ਪਾਬੰਦੀ ਲਾਈ ਹੋਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਧੀਕ ਮੁੱਖ ਸਕੱਤਰ ਸਤੀਸ਼ ਚੰਦਰ ਨੂੰ ਕਿਹਾ ਸੀ ਕਿ ਉਨ੍ਹਾਂ ਕੋਲ ਕੇਂਦਰੀ ਨਿਰਦੇਸ਼ਾਂ ਅਨੁਸਾਰ ਲੰਗਰ ਤੇ ਪ੍ਰਸ਼ਾਦ ਵੰਡਣ ਦੀ ਪ੍ਰਮਿਸ਼ਨ ਦੇਣ ਦਾ ਵਿਕਲਪ ਹੋਵੇਗਾ। ਇਸ ਤੋਂ ਬਾਅਦ ਅੱਜ ਨੂੰ ਪੰਜਾਬ ਦੇ ਗ੍ਰਹਿ ਵਿਭਾਗ ਨੇ ਧਾਰਮਿਕ ਸਥਾਨ ‘ਤੇ ਲੰਗਰ ਤੇ ਪ੍ਰਸ਼ਾਦ ਵੰਡਣ ਦੀ ਇਜਾਜ਼ਤ ਦੇ ਦਿੱਤੀ।

RELATED ARTICLES
POPULAR POSTS