11.2 C
Toronto
Saturday, September 26, 2026
spot_img
Homeਭਾਰਤਹਰਿਆਣਾ ਦੇ ਮੰਤਰੀ ਨੇ ਰਾਹੁਲ ਗਾਂਧੀ ਨੂੰ ਦੱਸਿਆ ਨਿਪਾਹ ਵਾਇਰਸ

ਹਰਿਆਣਾ ਦੇ ਮੰਤਰੀ ਨੇ ਰਾਹੁਲ ਗਾਂਧੀ ਨੂੰ ਦੱਸਿਆ ਨਿਪਾਹ ਵਾਇਰਸ

ਹਰਿਆਣਾ ਦੇ ਮੰਤਰੀ ਨੇ ਰਾਹੁਲ ਗਾਂਧੀ ਨੂੰ ਦੱਸਿਆ ਨਿਪਾਹ ਵਾਇਰਸਕਿਹਾ, ਜੋ ਵੀ ਪਾਰਟੀ ਉਸਦੇ ਸੰਪਰਕ ‘ਚ ਆਵੇਗੀ ਉਹ ਖਤਮ ਹੋ ਜਾਵੇਗੀ
ਅੰਬਾਲਾ/ਬਿਊਰੋ ਨਿਊਜ਼
ਹਰਿਆਣਾ ਦੇ ਸਿਹਤ ਮੰਤਰੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਨਿਪਾਹ ਵਾਇਰਸ ਦੱਸਿਆ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨਿਪਾਹ ਵਾਇਰਸ ਦੀ ਤਰ੍ਹਾਂ ਹੈ, ਜੋ ਵੀ ਪਾਰਟੀਆਂ ਇਕੱਠੀਆਂ ਹੋ ਕੇ ਰਾਹੁਲ ਗਾਂਧੀ ਦੇ ਸੰਪਰਕ ਵਿਚ ਆਉਣਗੀਆਂ, ਉਹ ਖਤਮ ਹੋ ਜਾਣਗੀਆਂ। ਕਿਉਂਕਿ ਨਿਪਾਹ ਵਾਇਰਸ ਏਨੀ ਖਤਰਨਾਕ ਬਿਮਾਰੀ ਹੈ, ਜਿਸਦਾ ਕੋਈ ਇਲਾਜ ਨਹੀਂ ਹੈ।
ਅਨਿਲ ਵਿੱਜ ਨੇ ਹਰਿਆਣਾ ਵਿਚ ਨਿਪਾਹ ਵਾਇਰਸ ਨੂੰ ਲੈ ਕੇ ਵੀ ਸਿਹਤ ਵਿਭਾਗ ਨੂੰ ਸੁਚੇਤ ਕੀਤਾ। ਉਨ੍ਹਾਂ ਕਿਹਾ ਕਿ ਇਸ ਵਾਇਰਸ ਦਾ ਕੋਈ ਐਂਟੀ ਵਾਇਰਸ ਨਹੀਂ ਬਣਿਆ, ਇਸ ਲਈ ਸੁਚੇਤ ਰਹਿਣਾ ਹੀ ਸਾਵਧਾਨੀ ਹੈ। ਜ਼ਿਕਰਯੋਗ ਕਿ ਅਨਿਲ ਵਿੱਜ ਵਿਵਾਦਤ ਬਿਆਨ ਦਿੰਦੇ ਰਹਿੰਦੇ ਹਨ। ਪਿਛਲੇ ਦਿਨੀਂ ਉਨ੍ਹਾਂ ਤਿੰਨ ਤਲਾਕ ਦੇ ਮਾਮਲੇ ਸਬੰਧੀ ਕਾਂਗਰਸ ਨੂੰ ਦੋ ਮੂੰਹਾਂ ਸੱਪ ਕਿਹਾ ਸੀ।

RELATED ARTICLES
POPULAR POSTS