ਮਹਿੰਦਰ ਸਿੰਘ ਵਾਲੀਆ ਬਰੈਂਪਟਨ
ਅੱਛੀ ਸਿਹਤ ਹੋਣਾ ਸਭ ਦੀ ਪ੍ਰਬਲ ਇੱਛਾ ਹੁੰਦੀ ਹੈ। ਇਸ ਲਈ ਪੋਸ਼ਟਿਕ ਅਤੇ ਸੰਤੁਲਿਤ ਭੋਜਨ ਦੇ ਨਾਲ-ਨਾਲ ਸ਼ੁੱਧ ਹਵਾ, ਸ਼ੁੱਧ ਪਾਣੀ, ਖੁੱਲਾ ਵਾਤਾਵਰਣ ਅਤੇ ਜੀਵਨਸ਼ੈਲੀ ਆਦਿ ਅਹਿਮ ਭੂਮਿਕਾ ਨਿਭਾਉਂਦੇ ਹਨ। ਕੁਝ ਵਿਅਕਤੀ ਲਾਪ੍ਰਵਾਹੀ ਅਤੇ ਅਗਿਆਨਤਾ ਕਾਰਨ ਸਵੇਰੇ ਉੱਠਣ ਤੋਂ ਲੈ ਕੇ ਸੌਣ ਤਕ ਕੋਈ ਨਾ ਕੋਈ ਗਲਤੀ ਕਰਦੇ ਰਹਿੰਦੇ ਹਨ। ਜਿਵੇਂ :
1. ਉੱਠਣ ਵੇਲੇ : ਕੁੱਝ ਵਿਅਕਤੀ ਸਵੇਰੇ ਉੱਠਣ ਲਈ ਅਲਾਰਮ ਦੀ ਵਰਤੋਂ ਕਰਦੇ ਹਨ, ਪ੍ਰੰਤੂ ਕਈ ਅਲਾਰਮ ਦੀ ਘੰਟੀ ਵਜਦੇ ਸਾਰ ਹੀ ਬੰਦ ਕਰ ਦਿੰਦੇ ਹਨ ਅਤੇ ਨੀਂਦ ਦਾ ਹੋਰ ਅਨੰਦ ਲੈਂਦੇ ਹਨ। ਇਸਤਰ੍ਹਾਂ ਕਰਨ ਨਾਲ ਸਰੀਰ ਵਿਚ ਸੁਸਤੀ ਆ ਜਾਂਦੀ ਹੈ, ਜਿਸ ਦਾ ਅਸਰ ਜ਼ਿਆਦਾ ਦੇਰ ਰਹਿੰਦਾ ਹੈ।
2. ਪਰਦੇ ਖੋਲ੍ਹਣ : ਸਵੇਰੇ ਉਠਦੇ ਹੀ ਬੈਡ ਰੂਮ ਦੇ ਪਰਦੇ ਖੋਲੋ ਅਤੇ ਬਾਹਰਲੇ ਵਾਤਾਵਰਣ ਦਾ ਅਨੰਦ ਲਵੋ। ਪਰਦੇ ਖੋਲਣ ਨਾਲ ਦਿਮਾਗ ਨੂੰ ਸੰਦੇਸ਼ ਜਾਂਦਾ ਹੈ ਕਿ ਦਿਨ ਚੜ੍ਹ ਗਿਆ ਹੈ ਅਤੇ ਨੀਂਦ ਲਿਆਉਣ ਵਾਲੇ ਹਾਰਮੋਨ ਮੈਲਟੋਲਿਨ ਪੈਦਾ ਕਰਨ ਦੀ ਲੋੜ ਨਹੀਂ ਹੈ। ਹਨ੍ਹੇਰੇ ਵਿਚ ਹਾਰਮੋਨ ਪੈਦਾ ਹੁੰਦਾ ਰਹਿੰਦਾ ਹੈ ਅਤੇ ਸੁਸਤੀ ਬਣੀ ਰਹਿੰਦੀ ਹੈ।
3. ਪਾਣੀ ਪੀਣ : ਸਾਰੀ ਰਾਤ ਸਰੀਰ ਵਿਚ ਸਾਹ ਰਾਹੀਂ ਚਮੜੀ ਆਦਿ ਰਾਹੀਂ ਪਾਣੀ ਬਾਹਰ ਨਿਕਲਦਾ ਰਹਿੰਦਾ ਹੈ। ਇਸ ਘਾਟ ਨੂੰ ਦੂਰ ਕਰਨ ਸਵੇਰੇ ਉਠਦੇ ਸਾਰ ਆਪਣੀ ਸਮਰਥਾ ਅਨੁਸਾਰ ਪਾਣੀ ਪੀਣਾ ਚਾਹੀਦਾ ਹੈ। ਕੁਝ ਵਿਅਕਤੀ ਨਿੰਬੂ ਪਾ ਕੇ ਜਾ ਸ਼ਹਿਦ ਪਾ ਕੇ ਪਾਣੀ ਪੀਂਦੇ ਹਨ, ਪ੍ਰੰਤੂ ਇਹ ਦੰਦਾਂ ਦੇ ਅਨੋਮਲ ਨੂੰ ਹਾਨੀ ਪਹੁੰਚਾਉਂਦੇ ਹਨ। ਇਸ ਹਾਨੀ ਤੋਂ ਬਚਣ ਲਈ ਕੁਰਲੀਆਂ ਕਰਨੀਆਂ ਚਾਹੀਦੀਆਂ ਹਨ।
4. ਕਸਰਤ : ਕਸਰਤ/ਹਰਕਤਾਂ ਸਰੀਰ ਦੀਆਂ ਮੁੱਖ ਲੋੜਾਂ ਵਿਚੋਂ ਹੈ ਅਤੇ ਇਕ ਵੱਡਮੁੱਲਾ ਟੋਨਿਕ ਹੈ। ਕਸਰਤ ਵਿਚ ਲਗਾਏ ਘੰਟਾ ਵਿਅਕਤੀ ਨੂੰ 20 ਗੁਣਾ ਜ਼ਿਆਦਾ ਜਰਖੇਜ ਬਣਾਉਂਦੇ ਹਨ।
5. ਟਾਇਲਟ ਸੀਟ ਦਾ ਕਵਰ ਖੁੱਲਾ ਰੱਖਣਾ : ਆਮ ਮੌਰ ‘ਤੇ ਫਲੱਸ਼ ਕਰਨ ਵੇਲੇ ਸੀਟ ਦਾ ਕਵਰ ਖੁੱਲਾ ਰਹਿੰਦਾ ਹੈ। ਖੁੱਲੇ ਕਵਰ ਕਾਰਨ ਸੀਟ ਵਿਚ ਪਾਣੀ ਅਤੇ ਮਲਮੂਤਰ ਦੇ ਮਹੀਨ ਕਣ ਹਵਾ ਵਿਚ ਆ ਜਾਂਦੇ ਹਨ। ਇਹ ਕਣ 6 ਫੁੱਟ ਤੱਕ ਫੈਲ ਸਕਦੇ ਹਨ ਅਤੇ ਹਵਾ ਵਿਚ 2 ਘੰਟੇ ਤਕ ਰਹਿ ਸਕਦੇ ਹਨ। ਹੌਲੀ-ਹੌਲੀ ਬਾਥਰੂਮ ਵਿਚ ਰੱਖੇ ਟੁਥ ਬਰੁਸ਼, ਸਾਬਣ, ਤੋਲੀਆ ਆਦਿ ਉੱਤੇ ਜਮਾ ਹੁੰਦੇ ਰਹਿੇੰਦ ਹਨ। ਫਲੱਸ਼ ਕਰਨ ਵੇਲੇ ਵੀ ਅਤੇ ਸਾਰਾ ਦਿਨ ਟਾਇਲਟ ਸੀਟ ਉੱਤੇ ਕਵਰ ਨੂੰ ਖੁੱਲੇ ਨਾ ਰੱਖੋ।
6. ਨਹਾਉਣ ਸਮੇਂ : ਸਰੀਰ ਵਿਚ ਮਿੱਟੀ, ਧੂੜ, ਪਸੀਨਾ, ਬਦਬੂ, ਸ਼ਰੀਰ ਉੱਤੇ ਮਰ ਚੁੱਕੇ ਸੈਲ ਆਦਿ ਨੂੰ ਹਟਾਉਣ ਲਈ ਇਸ਼ਨਾਨ ਕਰਦੇ ਹਾਂ, ਕੁਝ ਵਿਅਕਤੀ ਜ਼ਿਆਦਾ ਗਰਮ ਪਾਣੀ ਦੀ ਵਰਤੋਂ ਕਰਦੇ ਹਨ। ਗਰਮ ਪਾਣੀ ਚਮੜੀ ਉਪਰਲੇ ਤੇਲ ਰੋੜ ਕੇ ਲੈ ਜਾਂਦਾ ਹੈ। ਨਹਾਉਣ ਤੋਂ ਬਾਅਦ ਸਰੀਰ ਨੂੰ ਤੋਲਏ ਨਾਲ ਜ਼ੋਰ ਨਾਲ ਰਗੜਦੇ ਹਨ। ਇਸ ਨਾਲ ਸਰੀਰ ਦੀ ਚਮੜੀ ਦੀ ਨਮੀ, ਤੇਲ ਨਸ਼ਟ ਹੋ ਜਾਂਦੇ ਹਨ। ਪਹਿਲਾਂ ਚਮੜੀ ਦੇ ਤੇਲਾਂ ਨੂੰ ਨਸ਼ਟ ਕਰਨਾ ਅਤੇ ਫਿਹ ਸੈਨੇਟਾਈਜ਼ਰ ਲਗਾਉਂਦੇ ਹਨ। ਨਹਾਉਣ ਸਮੇਂ ਆਰਸਪਿਟ, ਚਿਹਰੇ ਅਤੇ ਗੁਪਤ ਭਾਗਾਂ ਦੇ ਨੇੜੇ ਜ਼ਿਆਦਾ ਕੇਂਦਰਿਤ ਕਰਨ ਦੀ ਲੋੜ ਹੈ।
ਕੁੱਝ ਵਿਅਕਤੀ ਚਮੜੀ ਸਾਫ ਕਰਨ ਲਈ ਸਪੰਜੀ/ਪੱਫ ਦੀ ਵਰਤੋਂ ਕਰਦੇ ਹਨ, ਪ੍ਰੰਤੂ ਇਨ੍ਹਾਂ ਨੂੰ 2-3 ਮਹੀਨੇ ਬਾਅਦ ਬਦਲ ਲੈਣਾ ਚਾਹੀਦਾ ਹੈ ਅਤੇ ਵਰਤੋਂ ਤੋਂ ਬਾਅਦ ਨਿਚੋੜ ਕੇ ਖੁਸ਼ਕ ਹਵਾ ਵਿਚ ਰੱਖਣਾ ਚਾਹੀਦਾ, ਨਹੀਂ ਤਾਂ ਸਪੰਜ/ਪੱਫ ਬੈਕਟੀਰੀਆ ਦੀ ਫੈਕਟਰੀ ਬਣ ਜਾਣਗੇ।
7.ਬਰੇਕ ਫਾਸਟ : ਸਵੇਰ ਦਾ ਭੋਜਨ ਪੋਸ਼ਟਿਕ ਅਤੇ ਸੰਤੁਲਿਤ ਹੋਣਾ ਚਾਹੀਦਾ ਹੈ। ਜ਼ਿਆਦਾ ਫੈਟ, ਨਮਕ, ਖੰਡ ਵਾਲਾ ਭੋਜਨ ਖਾਣ ਤੋਂ ਸੰਕੋਚ ਕਰੋ। ਦਲੀਆ, ਭੂਰੀ ਡਬਲ ਦੇ ਪੀਸ, ਫਲ ਆਦਿ ਖਾਏ ਜਾ ਸਕਦੇ ਹਨ।
8. ਦੌੜ-ਭੱਜ ਕਰਨਾ : ਕਈ ਵਾਰ ਟਾਈਮ ਦੀ ਮੈਨੈਜ਼ਮੈਂਟ ਦੀ ਘਾਟ ਹੋਣ ਕਰਕੇ ਦੌੜ ਭੱਜ ਕੀਤੀ ਜਾਂਦੀ ਹੈ। ਫਟਾ-ਫਟ ਨਾਸ਼ਤਾ ਕਰਨਾ ਆਦਿ ਇਸ ਤਰ੍ਹਾਂ ਕਰਨ ਨਾਲ ਪਾਚਣ ਪ੍ਰਣਾਲੀ ਅਤੇ ਸਰੀਰ ਵਿਚ ਵਿਗਾੜ ਹੋ ਸਕਦਾ ਹੈ।
9. ਨਾਸ਼ਤੇ ਤੋਂ ਫੌਰਨ ਟੁੱਥ ਬਰਸ਼ ਕਰਨਾ : ਇਹ ਆਮ ਧਾਰਨਾ ਹੈ ਕਿ ਖਾਣੇ ਖਾਣ ਤੋਂ ਬਾਅਦ ਟੁਥ ਬਰੁਸ਼ ਕਰਨਾ ਚਾਹੀਦਾ ਹੈ। ਯਾਦ ਰੱਖੋ ਕਿ ਭੋਜਨ ਵਿਚਲੇ ਤੇਜ਼ਾਬੀ ਅੰਸ਼ ਦੰਦਾਂ ਦੇ ਅਨੋਮਲ ਨੂੰ ਢਿੱਲਾ ਕਰ ਦਿੰਦੇ ਹਨ। ਫੌਰਨ ਟੁਥ ਬਰੁਸ਼ ਕਰਨ ਨਾਲ ਅਨੋਮਲ ਦੀ ਤਹਿ ਰਗੜੀ ਜਾਂਦੀ ਹੈ। ਖਾਣਾ ਖਾਣ ਤੋਂ 35/40 ਮਿੰਟ ਬਾਅਦ ਟੁਥ ਬਰੁਸ਼ ਕਰਨ ਵਿਚ ਸਿਆਣਪ ਹੈ।
10. ਕਾਰ : ਕੰਮ ‘ਤੇ ਜਾਣ ਲਈ ਕਾਰਾਂ ਦੀ ਵਰਤੋਂ ਕਰਦੇ ਹਾਂ, ਕਈ ਵਾਰ ਜਾਣਕਾਰੀ ਨਾ ਹੋਣ ਕਰਕੇ ਕਾਰ ਦੇ ਸ਼ੀਸ਼ੇ ਖੋਲ੍ਹ ਕੇ ਕਾਰ ਚਲਾਉਂਦੇ ਹਾਂ। ਇਸ ਤਰ੍ਹਾਂ ਸੜਕ ਉੱਤੇ ਹੋਰ ਚਲਣ ਵਾਲੇ ਵਾਹਨਾ ਦਾ ਧੂੰਆਂ ਤੁਹਾਡੀ ਕਾਰ ਵਿਚ ਆਉਂਦਾ ਰਹਿੰਦਾ ਹੈ। ਪ੍ਰਦੂਸ਼ਿਤ ਧੂੰਆਂ ਫੇਫੜਿਆਂ ਨੂੰ ਹਾਨੀ ਪਹੁੰਚਾਉਂਦਾ ਹੈ।
11. ਹੱਥ ਮਿਲਾਉਣਾ : ਕੁੱਝ ਵਿਅਕਤੀ ਜੁਕਮ ਆਦਿ ਰੋਗਾਂ ਨਾਲ ਪ੍ਰਭਾਵਿਤ ਹੁੰਦੇ ਹੋਏ ਹੋਰਾਂ ਨਾਲ ਹੱਥ ਮਿਲਾ ਕੇ ਬਿਮਾਰੀ ਫੈਲਾਉਂਦੇ ਹਨ।
ਇਹੋ ਜਿਹੇ ਵਿਅਕਤੀਆਂ ਨੂੰ ਹੋਰਨਾਂ ਨਾਲ ਹੱਥ ਨਹੀਂ ਮਿਲਾਉਣਾ ਚਾਹੀਦਾ।
12. ਭਾਰੀ ਬੈਗ : ਅੱਜ ਕੱਲ੍ਹ ਕੰਮ ਕਾਜ ਉੱਤੇ ਜਾਣ ਵਾਲੀਆਂ ਔਰਤਾਂ ਦੀ ਗਿਣਤੀ ਵਧ ਰਹੀ ਹੈ, ਪ੍ਰੰਤੂ ਕੁਝ ਔਰਤਾਂ ਕੰਮ ਕਾਜ ਉੱਤੇ ਭਾਰੀ ਬੈਗ ਲੈ ਚੁੱਕਦੀਆਂ ਹਨ, ਜਿਸ ਕਾਰਨ ਮੋਢੇ, ਗਰਦਨ ਆਦਿ ‘ਤੇ ਜ਼ਿਆਦਾ ਖਿੱਚ ਪੈਂਦੀ ਰਹਿੰਦੀ ਹੈ।
13. ਲੰਚ ਬਾਕਸ : ਕੰਮ ਕਾਜ ਵਾਲੀ ਥਾਂ ਲੰਚ ਬਾਕਸ ਲਿਜਾਣ ਦੀ ਪ੍ਰਥਾ ਹੈ। ਲੰਚ ਬਾਕਸ ਸ਼ੀਸ਼ੇ ਦਾ ਲੰਚ ਬਾਕਸ ਸਭ ਤੋਂ ਉਤਮ ਬਦਲ ਹੈ।
14. ਠੋਂਕਾ : ਮਾਹਰਾਂ ਅਨੁਸਾਰ ਦੁਪਹਿਰ ਵੇਲੇ ਲੰਚ ਤੋਂ ਬਾਅਦ 15/20 ਮਿੰਟ ਦੀ ਨੀਂਦ ਸਰੀਰ ਨੂੰ ਜ਼ਿਆਦਾ ਜਰਖੇਜ ਬਣਾਉਂਦੀ ਹੈ। ਵਿਸ਼ਵ ਦੀਆਂ ਕੁਝ ਕੰਪਨੀਆਂ ਆਪਣੇ ਸਟਾਫ ਨੂੰ ਦੁਪਹਿਰ ਦਾ ਠੋਂਕਾ ਦੀ ਸੁਵਿਧਾ ਦਿੰਦੀਆਂ ਹਨ।
15. ਝੂਠ ਬੋਲਣਾ : ਝੂਠ ਬੋਲਣ ਨਾਲ ਪਹਿਲਾਂ ਝੂਠ ਘੜਣ ਲਈ ਫੇਰ ਉਸ ਤੋਂ ਲੁਕਾਉਣ ਲਈ ਤਨਾਵ ਪੈਦਾ ਹੁੰਦਾ ਹੈ। ਇਹ ਤਨਾਵ ਕਾਰਨ ਸਰੀਰ ਦੇ ਰੋਗਾਂ ਨਾਲ ਲੜਨ ਦੀ ਸਮਰਥਾ ਘਟਦੀ ਹੈ। ਝੂਠ ਬੋਲਣ ਵਾਲਿਆਂ ਨੂੰ ਜਲਦੀ ਇਨਫੈਕਸ਼ਨ ਦੇ ਰੋਗ ਲਗਦੇ ਹਨ।
16. ਵਹਿਮ-ਭਰਮ : ਕੁਝ ਪਰਿਵਾਰ ਵਿਚ ਘਰੋਂ ਬਾਹਰ ਜਾਣ ਵੇਲੇ ਵਹਿਮ-ਭਰਮ ਕੀਤੇ ਜਾਂਦੇ ਹਨ। ਵਹਿਮ-ਭਰਮਾਂ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ। ਇਹ ਕੇਵਲ ਕਮਜ਼ੋਰ ਮਨ ਦੀ ਨਿਸ਼ਾਨੀ ਹੈ।
17. ਰਾਤ ਦੀ ਸੈਰ : ਰਾਤ ਦੇ ਖਾਣੇ ਤੋਂ ਬਾਅਦ 15/20 ਮਿੰਟ ਸੈਰ ਕਰੋ ਅਤੇ ਵਾਤਾਵਰਣ ਦਾ ਅਨੰਦ ਲਵੋ।
18. ਈ-ਮੈਲ : ਸੌਣ ਤੋਂ ਪਹਿਲਾਂ ਈ-ਮੇਲ ਚੈਕ ਕਰਨ ਤੋਂ ਪ੍ਰਹੇਜ਼ ਕਰੋ।
Check Also
Dayanand Medical College & Hospital Ludhiana,Punjab,India
DMCH Infertility & IVF Unit IVF with self and donor oocytes ICSI and …