Breaking News
Home / ਸੰਪਾਦਕੀ / ਕਿਉਂ ਨਹੀਂ ਸੁਧਰ ਰਹੀਭਾਰਤੀਨਾਰੀਦੀਹੋਣੀ

ਕਿਉਂ ਨਹੀਂ ਸੁਧਰ ਰਹੀਭਾਰਤੀਨਾਰੀਦੀਹੋਣੀ

ਹੁਣੇ ਜਿਹੇ ਵਿਸ਼ਵਆਰਥਿਕਮੰਚਦੀ ਆਈ ਇਕ ਰਿਪੋਰਟ ਅਨੁਸਾਰ, ਕੰਮਕਾਜੀਥਾਵਾਂ ‘ਤੇ ਲਿੰਗ ਦੇ ਆਧਾਰ’ਤੇ ਜਨਾਨਾ-ਮਰਦਾਨਾਵਿਤਕਰੇ ਦੇ ਮਾਮਲੇ ‘ਚ ਭਾਰਤਵਿਸ਼ਵਦਰਜਾਬੰਦੀਵਿਚ108ਵੇਂ ਸਥਾਨ’ਤੇ ਚਲਾ ਗਿਆ ਹੈ।ਪਿਛਲੇ ਸਾਲਦੀਦਰਜਾਬੰਦੀ ਦੇ ਮੁਕਾਬਲੇ ਭਾਰਤ 21 ਪੌੜੀਆਂ ਹੇਠਾਂ ਆ ਗਿਆ ਹੈ। ਔਰਤ ਦੀ ਸੁਰੱਖਿਆ, ਆਜ਼ਾਦੀਅਤੇ ਜਿਊਣ ਦੇ ਸਮਾਨਅਧਿਕਾਰਾਂ ਨੂੰ ਲੈ ਕੇ ਪਹਿਲਾਂ ਤੋਂ ਹੀ ਦੁਨੀਆ ਵਿਚਬਦਨਾਮੀ ਝੱਲ ਰਹੇ ਭਾਰਤਲਈ ਇਕ ਹੋਰਨਮੋਸ਼ੀਵਾਲੀਖ਼ਬਰਹੈ।ਰਿਪੋਰਟ ਅਨੁਸਾਰ ਭਾਰਤ ਨੇ ਬੰਗਲਾਦੇਸ਼ ਤੋਂ ਵੀ ਘੱਟ ਅੰਕ ਪ੍ਰਾਪਤਕੀਤੇ ਹਨ। ਔਰਤ ਦੀਕੰਮਕਾਜੀਖੇਤਰਵਿਚਭਾਈਵਾਲੀ, ਕਮਾਈ, ਸਾਖਰਤਾਦਰਅਤੇ ਜਨਮ ਲਿੰਗਕ ਅਨੁਪਾਤ ਦੇ ਮਾਮਲੇ ‘ਚ ਭਾਰਤਦੁਨੀਆ ਦੇ ਸਭ ਤੋਂ ਪਿਛਾਂਹਖਿੱਚੂ ਵੀਹਦੇਸ਼ਾਂ ਵਿਚਸ਼ਾਮਲਹੈ।ਹਾਲਾਂਕਿ ਸਿਆਸੀ ਸ਼ਕਤੀ ਦੇ ਰੂਪਵਿਚਭਾਰਤਦੁਨੀਆ ਦੇ ਵੀਹਚੋਟੀ ਦੇ ਦੇਸ਼ਾਂ ਵਿਚ ਆਉਂਦਾ ਹੈ, ਇਹ ਵੱਖਰੀ ਗੱਲ ਹੈ ਕਿ ਭਾਰਤਵਿਚ ਔਰਤਾਂ ਸਿਆਸੀ ਖੇਤਰ ‘ਚ ਸਿਰਫ਼ਸੰਵਿਧਾਨਿਕ ਅਹੁਦਿਆਂ ‘ਤੇ ਰਸਮੀ ਤੌਰ ‘ਤੇ ਹੀ ਬੈਠਦੀਆਂ ਹਨਜਦੋਂਕਿ ਸਿਆਸੀ ਖੇਤਰਵਿਚ ਉਨ੍ਹਾਂ ਨੂੰ ਵਿਚਰਨਅਤੇ ਵਿਅਕਤੀਗਤਸ਼ਮੂਲੀਅਤਕਰਨਦਾਭਰਪੂਰ ਮੌਕਾ ਨਹੀਂ ਦਿੱਤਾ ਜਾਂਦਾ।ਸਭ ਤੋਂ ਛੋਟੀ ਇਕਾਈ ਪਿੰਡ ਤੋਂ ਲੈ ਕੇ ਦੇਸ਼ਦੀਸੰਸਦ ਤੱਕ ਔਰਤਾਂ ਨੂੰ ਸਿਰਫ਼ਮੋਹਰਵਜੋਂ ਵਰਤਿਆਜਾਂਦਾ ਹੈ, ਜਦੋਂਕਿ ਉਨ੍ਹਾਂ ਦੇ ਅਹੁਦੇ ਦੀ ਗੈਰ-ਸੰਵਿਧਾਨਿਕ ਤੌਰ ‘ਤੇ ਉਨ੍ਹਾਂ ਦੇ ਪਤੀ, ਭਰਾ, ਪਿਤਾ ਜਾਂ ਪਰਿਵਾਰ ਦੇ ਹੋਰਮਰਦਮੈਂਬਰ ਹੀ ਵਰਤੋਂ ਕਰਦੇ ਹਨ।
ਜ਼ਾਹਰ ਹੈ ਕਿ ਆਜ਼ਾਦੀ ਦੇ 70 ਸਾਲਾਂ ਬਾਅਦਵੀਭਾਰਤਵਿਚਲਿੰਗਕ ਬਰਾਬਰੀ ਦੇ ਦਾਅਵੇ ਕਾਗਜ਼ਾਂ ਤੱਕ ਹੀ ਮਹਿਦੂਦਹਨ। ਔਰਤ-ਮਰਦ ਵਿਚਾਲੇ ਹਰਖੇਤਰਵਿਚਪਾੜਾਲਗਾਤਾਰ ਵੱਧ ਰਿਹਾ ਹੈ। ਆਰਥਿਕਅਤੇ ਸਿਆਸੀ ਖੇਤਰਵਿਚਸਿਰਫ਼ਪੂੰਜੀਪਤੀਆਂ ਦਾਦਬਦਬਾ ਹੈ। ਅਜਿਹੀ ਸਥਿਤੀਵਿਚਸਮਾਜਿਕਤਬਦੀਲੀਵੀਸੁਸਤਚਾਲ ਚੱਲ ਰਹੀ ਹੈ। ਸੰਸਾਰਵਿਚ ਔਰਤਾਂ ਦੀਬਰਾਬਰੀਦੀਧਾਰਨਾ ਨੂੰ ਅਮਲੀਰੂਪਵਿਚਲਾਗੂ ਕਰਨਾ ਅਜੇ ਦੂਰਦੀ ਗੱਲ ਹੈ। ਭਾਰਤਵਿਚਹੇਠਲੇ ਪੱਧਰ ਦੀਆਂ ਜਮਹੂਰੀਸੰਸਥਾਵਾਂ ਵਿਚ ਤਾਂ ਰਾਖਵਾਂਕਰਨਰਾਹੀਂ ਔਰਤਾਂ ਦੀ ਹਿੱਸੇਦਾਰੀ ਵਧੀ ਹੈ ਪਰਪਾਰਲੀਮੈਂਟਅਤੇ ਰਾਜਾਂ ਦੀਆਂ ਵਿਧਾਨਸਭਾਵਾਂ ਵਿਚ ਔਰਤਾਂ ਦੇ 33 ਫ਼ੀਸਦੀਰਾਖਵੇਂਕਰਨਦਾ ਮੁੱਦਾ ਦਹਾਕਿਆਂ ਤੋਂ ਲਟਕਰਿਹਾ ਹੈ ਜਦੋਂਕਿ ਦੇਸ਼ਦੀਆਂ ਬਹੁਤਸਾਰੀਆਂ ਵੱਡੀਆਂ ਪਾਰਟੀਆਂ ਦੀਆਂ ਮੁਖੀ ਔਰਤਾਂ ਹਨ।
ਬੇਸ਼ੱਕ ਇਹ ਦਾਅਵੇ ਅਤੇ ਵਾਅਦੇ ਪਿਛਲੇ ਲੰਬੇ ਸਮੇਂ ਤੋਂ ਸੁਣਨ ਨੂੰ ਮਿਲਰਹੇ ਹਨ ਕਿ ਅਗਲੀਸਦੀਵਿਚਭਾਰਤਏਸ਼ੀਆਦੀ ਮੁੱਖ ਸ਼ਕਤੀ ਦੇ ਰੂਪਵਿਚ ਉੱਭਰੇਗਾ ਪਰਸਰਕਾਰਾਂ ਇਸ ਉਦੇਸ਼ਦੀਪੂਰਤੀਲਈ ਕੋਈ ਠੋਸਅਮਲੀਕਾਰਜਨਹੀਂ ਕਰਰਹੀਆਂ। ਔਰਤ ਦੇ ਸਸ਼ਕਤੀਕਰਨਅਤੇ ਗ਼ਰੀਬੀਹਟਾਉਣ ਦੇ ਦਾਅਵੇ ਖੋਖਲੇ ਸਿੱਧ ਹੋ ਰਹੇ ਹਨ। ਭਾਰਤਵਿਚ ਔਰਤ ਦੀਹਾਲਤਦਾਸਭ ਤੋਂ ਚਿੰਤਾਜਨਕਪਹਿਲੂ ਭਰੂਣ ਹੱਤਿਆ ਹੈ।ਹਰਸਾਲਦੇਸ਼ਵਿਚ 50 ਲੱਖ ਤੋਂ ਵੀਜ਼ਿਆਦਾਕੁੜੀਆਂ ਨੂੰ ਕੁੱਖ ਵਿਚ ਹੀ ਮਾਰਿਆ ਜਾ ਰਿਹਾ ਹੈ। ਕੇਂਦਰਸਰਕਾਰ ਦੇ ਸਰਕਾਰੀਅੰਕੜਿਆਂ ਅਨੁਸਾਰਸਾਲ 1980 ਤੋਂ ਲੈ ਕੇ 2010 ਤੱਕ ਪੂਰੇ ਦੇਸ਼ਵਿਚ 1 ਕਰੋੜ 20 ਲੱਖ ਬਾਲੜੀਆਂ ਕੁੱਖ ਵਿਚ ਹੀ ਖਤਮਕਰ ਦਿੱਤੀਆਂ ਗਈਆਂ। ਪਿਛਲੇ ਇਕ ਦਹਾਕੇ ਅੰਦਰਕਾਨੂੰਨੀਸਖ਼ਤੀਅਤੇ ਚੇਤਨਾ ਦੇ ਬਾਵਜੂਦਸਥਿਤੀਬਦ ਤੋਂ ਬਦਤਰ ਹੁੰਦੀ ਗਈ ਹੈ।ਵਿਆਪਕ ਪੱਧਰ ‘ਤੇ ਔਰਤ ਨਾਲ ਸਮੁੱਚੇ ਖੇਤਰਾਂ ਵਿਚਅਨ੍ਹਿਆਂ ਦਾਵਰਤਾਰਾਜਾਰੀਹੈ।ਸਾਲ 2011 ਦੀਮਰਦਮਸ਼ੁਮਾਰੀਅਨੁਸਾਰਦੇਸ਼ਵਿਚ 6 ਸਾਲਤੱਕ ਦੇ ਬੱਚਿਆਂ ਵਿਚਲਿੰਗ ਅਨੁਪਾਤਦੀਦਰ 1000 ਮੁੰਡਿਆਂ ਪਿਛੇ 914 ਕੁੜੀਆਂ ਰਹਿ ਗਈ ਹੈ, ਜਦਕਿ 2001 ਦੀਮਰਦਮਸ਼ੁਮਾਰੀਅਨੁਸਾਰ ਇਹ ਦਰ 927 ਸੀ।
ਜਿਥੋਂ ਤੱਕ ਭਰੂਣ ਹੱਤਿਆ ਨੂੰ ਰੋਕਣਦਾਸਵਾਲ ਹੈ, ਇਸ ਲਈਕਾਨੂੰਨੀਸਖ਼ਤੀਨਾਲੋਂ ਚੇਤਨਾਅਤੇ ਔਰਤ ਪ੍ਰਤੀਭਾਰਤੀਸਮਾਜਦਾਨਜ਼ਰੀਆ ਦਰੁਸਤ ਕਰਨਦੀਵਧੇਰੇ ਲੋੜਹੈ।ਭਾਰਤੀਸਮਾਜਵਿਚ ਔਰਤ ਨੂੰ ਜਨਮ ਤੋਂ ਲੈ ਕੇ ਮਰਨ ਤੱਕ ਹਰ ਪੱਧਰ ‘ਤੇ ਵਿਤਕਰੇਬਾਜ਼ੀ, ਸ਼ੋਸ਼ਣਅਤੇ ਅੱਤਿਆਚਾਰ ਦਾਸਾਹਮਣਾਕਰਨਾਪੈਂਦਾਹੈ।ਪਿਛੇ ਜਿਹੇ ‘ਦਿਥਾਮਸਰਿਊਟਰਜ਼ ਫ਼ੈਡਰੇਸ਼ਨ’ ਦੇ ਇਕ ਕੌਮਾਂਤਰੀ ਸਰਵੇਖਣ ‘ਚ ਇਹ ਗੱਲ ਉਭਰ ਕੇ ਸਾਹਮਣੇ ਆਈ ਸੀ ਕਿ ਔਰਤਾਂ ਨਾਲਵਿਤਕਰੇ, ਬਲਾਤਕਾਰ, ਸੋਸ਼ਣਅਤੇ ਜ਼ੁਲਮ ਦੇ ਮਾਮਲੇ ਵਿਚਭਾਰਤਦੀਹਾਲਤ ਦੁਨੀਆ ਦੇ ਸਾਰੇ ਦੇਸ਼ਾਂ ਨਾਲੋਂ ਬਦਤਰਹੈ।ਇਥੇ ਤਾਂ ਨਾਰੀ ਨੂੰ ਜਨਮ ਤੋਂ ਲੈ ਕੇ ਮਰਨ ਤੱਕ ਹੀ ਪੈਰ-ਪੈਰ’ਤੇ ਲਿੰਗ ਆਧਾਰਿਤਵਿਤਕਰਿਆਂ, ਨਫ਼ਰਤ ਤੇ ਜਿਸਮਾਨੀ ਹਿੰਸਾ ਦਾਸ਼ਿਕਾਰਹੋਣਾਪੈਂਦਾਹੈ। ਔਰਤ ਜੰਮਦੀ ਹੈ ਤਾਂ ਉਸ ਨੂੰ ਮਾਂ-ਬਾਪਜੰਮਦਿਆਂ ਮਾਰਨਦਾਯਤਨਕਰਦੇ ਹਨ।ਜੇਕਰ ਉਹ ਜਵਾਨ ਹੋ ਜਾਵੇ ਤਾਂ ਸਮਾਜਅੰਦਰਵਿਕਾਰੀਬਿਰਤੀਵਾਲੇ ਲੋਕ ਉਸ ਨੂੰ ਬਾਜ਼ ਵਾਂਗ ਨੋਚਲੈਣਾ ਚਾਹੁੰਦੇ ਹਨ, ਜੇਕਰ ਉਹ ਉਥੋਂ ਵੀਬਚਜਾਵੇ ਤਾਂ ਵਿਆਹ ਪਿੱਛੋਂ ਦਾਜਦੀਬਲੀਚੜ੍ਹ ਜਾਂਦੀਹੈ।
ਜੇਕਰ ਗੱਲ ਕੀਤੀਜਾਵੇ ਭਾਰਤਵਿਚ ਔਰਤ ਦੀਸਮਾਜਿਕ ਸੁਰੱਖਿਆ ਦੀ, ਤਾਂ ਇਸ ਪੱਖੋਂ ਪੂਰੇ ਦੇਸ਼ਦਾ ਬਹੁਤ ਮਾੜਾਹਾਲਹੈ।ਭਾਰਤਵਿਚਬਲਾਤਕਾਰ ਦੇ ਕੇਸਾਂ ਵਿਚਬੜੀ ਤੇਜ਼ੀ ਨਾਲਵਾਧਾ ਹੋ ਰਿਹਾ ਹੈ। ਸੰਨ 1973 ਵਿਚਬਲਾਤਕਾਰ ਦੇ ਕੇਸਾਂ ਦੀਗਿਣਤੀਸਿਰਫ਼ 2,919 ਸੀ, ਜਿਹੜੀ 2010 ਵਿਚ ਵੱਧ ਕੇ 21,397 ਹੋ ਗਈ। ਇਹ ਵਾਧਾ ਇਸ ਅਰਸੇ ਦੇ ਦੌਰਾਨ ਲਗਭਗ 700 ਫ਼ੀਸਦੀ ਹੈ।
ਇਹ ਸੰਕਟ ਬਹੁਪਰਤੀ ਸਮੱਸਿਆ ਦਾਨਤੀਜਾ ਹੈ, ਜਿਸ ਦੀਆਂ ਤੰਦਾਂ ਭਾਰਤਅੰਦਰ ਕੁੜੀਆਂ ਦੀ ਘੱਟ ਰਹੀਗਿਣਤੀ, ਆਰਥਿਕਅਤੇ ਸਮਾਜਿਕ ਪੱਧਰ ‘ਤੇ ਵੱਧ ਰਿਹਾਪਾੜਾ, ਮੁੰਡਿਆਂ ਵਿਚਬੇਕਾਰੀਕਾਰਨਨਸ਼ਾਖੋਰੀਵਰਗੀਆਂ ਮਾੜੀਆਂ ਅਲਾਮਤਾਂ, ਔਰਤ ਨੂੰ ਭਾਰਤੀਸਮਾਜਅੰਦਰਸੰਵਿਧਾਨਵਲੋਂ ਦਿੱਤੀ ਗਈ ਆਜ਼ਾਦੀ ਨੂੰ ਬਰਦਾਸ਼ਤਨਾਕਰਨਵਾਲੀਮਰਦਪ੍ਰਧਾਨਮਾਨਸਿਕਤਾ, ਔਰਤ ਵਿਚਸਵੈਮਾਣਦੀਘਾਟਅਤੇ ਅਜੋਕੇ ਖਪਤਕਾਰੀ ਯੁੱਗ ਦੌਰਾਨ ਮਨੁੱਖੀ ਭਾਵਨਾਵਾਂ ਦਾਸਵਾਰਥੀਹੋਣਵਰਗੇ ਰੁਝਾਨ ਨਾਲ ਜੁੜੀਆਂ ਹੋਈਆਂ ਹਨ।
ਜਿਥੋਂ ਤੱਕ ਭਾਰਤੀਨਾਰੀਦੀਆਜ਼ਾਦੀ, ਬਰਾਬਰਤਾਅਤੇ ਮਨੋਬਲਦਾਸਵਾਲ ਹੈ, ਇਹ ਵੱਡਾ ਮੁਗਾਲਤਾ ਦੂਰਕਰਨਦੀਅਹਿਮਲੋੜ ਹੈ ਕਿ ਭਾਰਤੀਨਾਰੀ ਨੂੰ ਆਜ਼ਾਦਅਤੇ ਸਵੈ-ਨਿਰਭਰਬਣਨਲਈਆਪਣੀਆਂ ਸੱਭਿਅਕ ਕਦਰਾਂ-ਕੀਮਤਾਂ ਤੋਂ ਬੇਮੁਖ ਹੋਣਦੀਨਹੀਂ ਸਗੋਂ ਮਨੋਬਲ ਨੂੰ ਉੱਚਾ ਬਣਾਉਣ ਦੀਲੋੜਹੈ।ਰਾਣੀ ਝਾਂਸੀ, ਮਾਈਭਾਗੋ ਵਰਗੀਆਂ ਸਾਡੀਆਂ ਇਤਿਹਾਸਕਨਾਇਕਾਵਾਂ ਅੱਜ ਔਰਤ ਦਾਮਾਰਗ ਦਰਸ਼ਕਹੋਣੀਆਂ ਚਾਹੀਦੀਆਂ ਹਨ। ਪਿਛਾਂਹਖਿੱਚੂ ਰੀਤੀ-ਰਿਵਾਜ਼ਾਂ ਦੀਆੜ ‘ਚ ਸਮਾਜ ਦੇ ਨਾਰੀਪ੍ਰਤੀਨਜ਼ਰੀਏ ਨੂੰ ਤੰਗ ਕਰਨਦੀ ਥਾਂ ਸਾਡੇ ਗੌਰਵਮਈ ਇਤਿਹਾਸਵਿਚਲੀਆਂ ਬਹਾਦਰਨਾਰੀਪਾਤਰਾਂ ਤੋਂ ਸੇਧਲੈ ਕੇ ਬਦਲਣਦੀਲੋੜਹੈ।ਭਾਰਤੀਨਾਰੀਦੀ ਸਮੁੱਚੀ ਸਥਿਤੀ ਉਸ ਅੰਦਰਸਵੈਮਾਣ, ਆਤਮ-ਨਿਰਭਰਤਾਅਤੇ ਬਹਾਦਰੀ ਜਿਹੇ ਗੁਣ ਪੈਦਾਕਰਨ ਤੋਂ ਬਗੈਰਬਦਲਣੀਅਸੰਭਵਹੈ। ਇਸ ਸਮੁੱਚੇ ਵਰਤਾਰੇ ਨੂੰ ਮੁਖਾਤਿਬ ਹੋਏ ਬਗੈਰ ਔਰਤਾਂ ਨਾਲ ਅੱਤਿਆਚਾਰ ਅਤੇ ਭਰੂਣ ਹੱਤਿਆ ਕਾਰਨ ਵੱਧਦੇ ਲਿੰਗਕ ਪਾੜੇ ਵਰਗੇ ਜ਼ੁਰਮ ਨੂੰ ਰੋਕਣਾਅਸੰਭਵਹੈ।

Check Also

ਗੰਭੀਰ ਸਥਿਤੀ ਵਿਚ ਪੰਥ ਸੰਕਟ

ਇਸ ਵਾਰ ਅੰਮ੍ਰਿਤਸਰ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲ 2025-26 ਦਾ ਬਜਟ ਪਾਸ ਕਰਨ …