Breaking News
Home / ਸੰਪਾਦਕੀ / ਪੰਜਾਬਵਿਧਾਨਸਭਾਚੋਣਾਂ ਲਈਤਿਆਰੀਆਂ ਸ਼ੁਰੂ

ਪੰਜਾਬਵਿਧਾਨਸਭਾਚੋਣਾਂ ਲਈਤਿਆਰੀਆਂ ਸ਼ੁਰੂ

editorial6-680x365-300x161-300x161ਪੰਜਾਬਵਿਧਾਨਸਭਾਚੋਣਾਂ-2017 ਲਈਚੋਣਪ੍ਰਕਿਰਿਆਆਰੰਭ ਹੋ ਗਈ ਹੈ।ਹਾਲਾਂਕਿਚੋਣਾਂ ਦੀਆਂ ਵੋਟਾਂ ਦੀਤਾਰੀਕ ਅਜੇ ਤੱਕ ਨੀਯਤਨਹੀਂ ਕੀਤੀ ਗਈ ਪਰਭਾਰਤ ਦੇ ਮੁੱਖ ਚੋਣਕਮਿਸ਼ਨਰਡਾ. ਨਸੀਮ ਜ਼ੈਦੀਅਤੇ ਦੋ ਹੋਰਚੋਣਕਮਿਸ਼ਨਰਾਂ ਵਲੋਂ ਤਿੰਨਦਿਨਾਚੰਡੀਗੜ੍ਹ ਦੌਰੇ ਦੇ ਨਾਲਪੰਜਾਬਚੋਣਾਂ ਦੀਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਭਾਰਤੀਚੋਣਕਮਿਸ਼ਨਰਪੰਜਾਬਚੋਣਾਂ ਨੂੰ ਵਧੇਰੇ ਨਿਰਪੱਖ, ਆਜ਼ਾਦ, ਪ੍ਰਭਾਵਸ਼ਾਲੀਅਤੇ ਸ਼ਾਂਤੀਪੂਰਵਕਸਿਰੇ ਚੜ੍ਹਾਉਣ ਲਈਕਾਫ਼ੀ ਗੰਭੀਰਨਜ਼ਰ ਆ ਰਹੇ ਹਨ, ਇਸੇ ਕਾਰਨ ਉਨ੍ਹਾਂ ਵਲੋਂ ਸੱਤਾਧਾਰੀਆਂ ਦੇ ਨਾਲਨੇੜਤਾ ਰੱਖਣ ਵਾਲੇ ਸਿਵਲ ਤੇ ਪੁਲਿਸ ਅਧਿਕਾਰੀਆਂ ਦੀਨਿਸ਼ਾਨਦੇਹੀਕਰਨ ਦੇ ਵੀਸੰਕੇਤ ਦਿੱਤੇ ਗਏ ਹਨ। ਉਨ੍ਹਾਂ ਨੇ ਪੰਜਾਬਚੋਣਾਂ ਨੂੰ ਅਮਨ-ਅਮਾਨਨਾਲਸਿਰੇ ਚੜ੍ਹਾਉਣ ਲਈ ਵੱਖ-ਵੱਖ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਕੇ ਚੋਣਾਂ ਨਾਲਸਬੰਧਤ ਵੱਖ-ਵੱਖ ਪਹਿਲੂਆਂ ਅਤੇ ਸਥਿਤੀਆਂ ਨੂੰ ਬਾਰੀਕੀ ਦੇ ਨਾਲਵਾਚਿਆ।
ਭਾਵੇਂਕਿ ਭਾਰਤ ਦੁਨੀਆ ਦਾਸਭ ਤੋਂ ਵੱਡਾ ਲੋਕਤੰਤਰੀ ਮੁਲਕ ਕਹਾਉਂਦਾ ਹੈ ਪਰ ਅਜੇ ਤੱਕ ਉਥੇ ਜਮਹੂਰੀਅਤਸਮਾਜਅਤੇ ਰਾਜਨੀਤੀ ਦੇ ਸੁਭਾਅ ‘ਚ ਚੰਗੀ ਤਰ੍ਹਾਂ ਰਚ-ਮਿਚਨਹੀਂ ਸਕੀ। ਇਸੇ ਕਾਰਨਆਜ਼ਾਦੀ ਤੋਂ 69 ਸਾਲਬਾਅਦਵੀਭਾਰਤ ‘ਚ ਚੋਣਾਂ ਸੰਗੀਨਾਂ ਦੇ ਸਾਏ ਹੇਠਾਂ ਕਰਵਾਉਣੀਆਂ ਪੈਂਦੀਆਂ ਹਨ।ਹਾਲਾਂਕਿਪਿਛਲੇ ਸਮੇਂ ਤੋਂ ਭਾਰਤੀਚੋਣਕਮਿਸ਼ਨਵਲੋਂ ਚੋਣਾਂ ਦੇ ਖੇਤਰ ‘ਚ ਜਮਹੂਰੀਅਤ ਨੂੰ ਹੋਰਜ਼ਿਆਦਾਪ੍ਰਭਾਵਸ਼ਾਲੀ ਬਣਾਉਣ ਲਈਅਨੇਕਾਂ ਸੁਧਾਰ ਕੀਤੇ ਗਏ ਹਨਅਤੇ ਸਮੇਂ-ਸਮੇਂ ਇਨ੍ਹਾਂ ਸੁਧਾਰਾਂ ਦਾ ਦੌਰ ਜਾਰੀ ਹੈ, ਪਰ ਇਸ ਦੇ ਬਾਵਜੂਦਭਾਰਤੀਰਾਜਨੀਤਕਤਾਣਾ-ਬਾਣਾਅਤੇ ਚੋਣਪ੍ਰਣਾਲੀ ‘ਚ ਨਵੀਆਂ-ਨਵੀਆਂ ਚੋਰਮੋਰੀਆਂ ਭਾਰਤੀਜਮਹੂਰੀਅਤ ਨੂੰ ਖੋਰਾ ਲਾਉਣ ਤੋਂ ਰੁਕ ਨਹੀਂ ਸਕੀਆਂ।
ਕੋਈ ਸਮਾਂ ਹੁੰਦਾ ਸੀ ਕਿ ਭਾਰਤ ‘ਚ ਵੋਟਾਂ ਪੈਣਵੇਲੇ ਬੂਥਾਂ ‘ਤੇ ਚੋਣਬਕਸੇ ਤੱਕ ਚੁੱਕ ਲਏ ਜਾਂਦੇ ਸਨ। ਧੱਕੇ ਨਾਲਸ਼ਰ੍ਹੇਆਮਵੋਟਾਂ ਪਵਾਈਆਂ ਜਾਂਦੀਆਂ ਸਨ ਜਾਂ ਵਿਰੋਧੀਆਂ ਦੇ ਵੋਟਬਕਸਿਆਂ ਵਿਚੋਂ ਵੋਟਾਂ ਕੱਢ ਕੇ ਸ਼ਰ੍ਹੇਆਮ ਜ਼ੋਰਾਵਰਾਂ ਵਲੋਂ ਆਪਣੇ ਹੱਕ ਦੇ ਨਤੀਜਿਆਂ ਵਿਚਜੋੜਲਈਆਂ ਜਾਂਦੀਆਂ ਸਨ।ਲੋਕਵੋਟਾਂ ਪਾਉਣ ਲਈਘਰਾਂ ਤੋਂ ਨਿਕਲਣਦੀਵੀਹਿੰਮਤਨਹੀਂ ਕਰਦੇ ਸਨ।ਪਰ ਹੁਣ ਸਥਿਤੀਵਿਚਕਾਫ਼ੀ ਸੁਧਾਰ ਆਇਆ ਹੈ।ਭਾਵੇਂਕਿ ਅਜੇ ਵੀਭਾਰਤੀਸਮਾਜ ਦੇ ਕੁਲੀਨ ਵਰਗ ‘ਚ ਚੋਣਪ੍ਰਕਿਰਿਆਪ੍ਰਤੀਬਣਦਾਭਰੋਸਾ ਤੇ ਸਤਿਕਾਰਨਹੀਂ ਕਾਇਮ ਹੋ ਸਕਿਆ, ਪਰ ਇਸ ਦੇ ਬਾਵਜੂਦਚੋਣਪ੍ਰਕਿਰਿਆਪਿਛਲੇ ਸਮਿਆਂ ਦੇ ਮੁਕਾਬਲੇ ਕਾਫ਼ੀਮਜ਼ਬੂਤ, ਪ੍ਰਭਾਵਸ਼ਾਲੀ ਤੇ ਆਜ਼ਾਦ ਹੋਈ ਹੈ। ਇਹ ਗੱਲ ਵੱਖਰੀ ਹੈ ਕਿ ਅਜੇ ਵੀਵੋਟਾਂ ਲੈਣਲਈਪੈਸਾ, ਨਸ਼ਾ ਤੇ ਧੱਕੇਸ਼ਾਹੀ ਚੱਲਦੀ ਹੈ ਪਰਚੋਣਬੂਥਾਂ ‘ਤੇ ਅਜਿਹਾ ਕੁਝ ਕਰਸਕਣਦੀ ਕੋਈ ਸਿਆਸੀ ਧਿਰਹਿੰਮਤਨਹੀਂ ਕਰਸਕਦੀ।ਤਕਨੀਕੀ ਤੌਰ ‘ਤੇ ਵੀਚੋਣਪ੍ਰਕਿਰਿਆਕਾਫ਼ੀਪ੍ਰਭਾਵਸ਼ਾਲੀ ਹੋਈ ਹੈ। ਹੁਣ ਵੋਟਾਂ ਬਕਸਿਆਂ ‘ਚ ਪਰਚੀਆਂ ਦੀ ਥਾਂ ਬਿਜਲਈਮਸ਼ੀਨਾਂ ਨਾਲਪੈਂਦੀਆਂ ਹਨ, ਜਿਸ ਦੇ ਨਾਲਜਾਅਲੀਵੋਟਾਂ ਭੁਗਤਾਉਣ ਦੇ ਵਰਤਾਰੇ ਨੂੰ ਠੱਲ੍ਹ ਪਈਹੈ।ਵੋਟਾਂ ਲਈਪਛਾਣ ਪੱਤਰ ਅਤੇ ਆਧਾਰਕਾਰਡਾਂ ਕਾਰਨਜਾਅਲੀਵੋਟਾਂ ਦਾ ਰੁਝਾਨ ਕਾਫ਼ੀ ਹੱਦ ਤੱਕ ਕਾਬੂ ‘ਚ ਆਇਆ ਹੈ।
ਪੰਜਾਬਦੀਆਂ ਚੋਣਾਂ ਨੂੰ ਹੋਰਵਧੇਰੇ ਨਿਰਪੱਖ, ਆਜ਼ਾਦਅਤੇ ਪ੍ਰਭਾਵਸ਼ਾਲੀ ਬਣਾਉਣ ਲਈਭਾਰਤੀਚੋਣਕਮਿਸ਼ਨਰਵਲੋਂ ਪੰਜਾਬ ਦੌਰੇ ਮੌਕੇ ਸਰਕਾਰੀਅਧਿਕਾਰੀਆਂ ਨਾਲਵਿਚਾਰ-ਵਟਾਂਦਰਾਕੀਤਾ ਗਿਆ ਹੈ।ਚੋਣਾਂ ‘ਚ ਵੋਟਰਾਂ ਨੂੰ ਭਰਮਾਉਣ ਲਈਪੈਸੇ ਅਤੇ ਨਸ਼ੇ ਦੀਵਰਤੋਂ ਅਤੇ ਵੋਟਰਾਂ ਨੂੰ ਡਰਾਉਣ ਲਈਬਾਹੂਬਲਦੀਵਰਤੋਂ ਦੇ ਖ਼ਦਸ਼ਿਆਂ ਨੂੰ ਲੈ ਕੇ ਵੀਚੋਣਕਮਿਸ਼ਨਦੀਟੀਮ ਨੂੰ ਸਿਆਸੀ ਪਾਰਟੀਆਂ ਨੇ ਆਪੋ-ਆਪਣੇ ਸੁਝਾਅ ਦਿੱਤੇ ਹਨ, ਤਾਂ ਜੋ ਚੋਣਅਮਲ ਨੂੰ ਇਨ੍ਹਾਂ ਦੁਰਪ੍ਰਭਾਵਾਂ ਤੋਂ ਬਚਾਅ ਕੇ ਨਿਰਪੱਖ ਅਤੇ ਆਜ਼ਾਦਾਨਾਤਰੀਕੇ ਨਾਲਸਿਰੇ ਚੜ੍ਹਾਇਆ ਜਾ ਸਕੇ।
ਇਸ ਵੇਲੇ ਭਾਰਤੀਚੋਣਪ੍ਰਕਿਰਿਆ ‘ਚ ਸਭ ਤੋਂ ਵੱਧ ਨਾਂਹ-ਪੱਖੀ ਰੁਝਾਨ ਵੋਟਾਂ ਹਾਸਲਕਰਨਲਈਪੈਸੇ ਦੀਵਰਤੋਂ ਹੈ। ਸਿਆਸੀ ਪਾਰਟੀਆਂ ਵਲੋਂ ਵੋਟਰਾਂ ਨੂੰ ਭਰਮਾਉਣ ਲਈਪੈਸੇ ਦੀਵਰਤੋਂ ਕੀਤੀਜਾਂਦੀਹੈ।ਇਸ਼ਤਿਹਾਰਬਾਜ਼ੀਅਤੇ ਹੋਰਖਰਚੇ ਕੀਤੇ ਜਾਂਦੇ ਹਨ।ਚੋਣਕਮਿਸ਼ਨਵਲੋਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਚੋਣਖਰਚਿਆਂ ਦੀ ਇਕ ਸੀਮਾਨਿਰਧਾਰਿਤਕੀਤੀ ਗਈ ਹੈ ਪਰ ਇਸ ਦੇ ਬਾਵਜੂਦਚੋਰਮੋਰੀਆਂ ਰਾਹੀਂ ਸਿਆਸੀ ਪਾਰਟੀਆਂ ਅਤੇ ਉਮੀਦਵਾਰ ਕਾਲੇ ਧਨਦੀਵਰਤੋਂ ਕਰਕੇ ਚੋਣਕਮਿਸ਼ਨਦੀਨਜ਼ਰ ਤੋਂ ਬਚਜਾਂਦੇ ਹਨ।ਚੋਣਨਿਘਾਰ ਆਉਣ ਕਾਰਨਚੋਣਪ੍ਰਕਿਰਿਆਵੀਕਾਫ਼ੀਜ਼ਿਆਦਾਮਹਿੰਗੀ ਹੋ ਗਈ ਹੈ।ਲੋਕਤੰਤਰਵਿਚਭਾਵੇਂ ਕੋਈ ਵੀਵਿਅਕਤੀਚੋਣਲੜਸਕਦਾ ਹੈ ਪਰ ਜਿਸ ਤਰੀਕੇ ਨਾਲਭਾਰਤੀਚੋਣਾਂ ਮਹਿੰਗੀਆਂ ਹੋਈਆਂ ਹਨ, ਆਮਵਿਅਕਤੀਚੋਣਲੜਨਬਾਰੇ ਸੋਚ ਵੀਨਹੀਂ ਸਕਦਾ।
ਅਜਿਹੇ ਵਿਚਭਾਰਤੀਜਮਹੂਰੀਅਤਅਤੇ ਚੋਣਪ੍ਰਣਾਲੀਵਿਚ ਸੁਧਾਰ ਲਿਆਉਣ ਦੀ ਜ਼ਿੰਮੇਵਾਰੀਚੋਣਕਮਿਸ਼ਨਵਰਗੀ ਖੁਦਮੁਖਤਿਆਰ, ਆਜ਼ਾਦਅਤੇ ਨਿਰਪੱਖ ਸੰਸਥਾ ਦੇ ਸਿਰ’ਤੇ ਆ ਜਾਂਦੀਹੈ। ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈਭਾਰਤੀਚੋਣਕਮਿਸ਼ਨਦੀ ਹੁਣ ਤੱਕ ਦੀ ਕਾਰਗੁਜ਼ਾਰੀ ਤਸੱਲੀਬਖ਼ਸ਼ ਤਾਂ ਆਖ਼ੀ ਜਾ ਸਕਦੀ ਹੈ ਪਰ ਇਸ ‘ਚ ਹੋਰ ਸੁਧਾਰਾਂ ਦੀਵੀ ਗੁੰਜਾਇਸ਼ ਹੈ।
ਪੰਜਾਬਦੀਆਂ ਇਸ ਵਾਰਦੀਆਂ ਚੋਣਾਂ ਪਹਿਲਾਂ ਨਾਲੋਂ ਜ਼ਿਆਦਾ ਮਹੱਤਵਪੂਰਨ, ਜ਼ੋਖ਼ਮਭਰੀਆਂ ਅਤੇ ਦਿਲਚਸਪਰਹਿਣ ਦੇ ਆਸਾਰਬਣਦੇ ਜਾ ਰਹੇ ਹਨ।ਚੋਣਾਂ ਤੋਂ ਕਾਫ਼ੀਸਮਾਂ ਪਹਿਲਾਂ ਹੀ ਪੰਜਾਬਦਾਚੋਣਪਿੜਭਖਜਾਣਨਾਲ ਇਹ ਆਸਾਰਬਣਦੇ ਜਾ ਰਹੇ ਹਨ ਕਿ ਇਸ ਵਾਰਚੋਣਾਂ ‘ਚ ਕਾਫ਼ੀ ਗਰਮਾਹਟਹੋਵੇਗੀ। ਇਸ ਵਾਰਪੰਜਾਬਚੋਣਾਂ ‘ਚ ਪਰਵਾਸੀਪੰਜਾਬੀਵੀਆਪਣਾਬਣਦਾ ਯੋਗਦਾਨ ਪਾਉਣ ਲਈ ਉਤਾਵਲੇ ਹਨ।ਪੰਜਾਬ ਦੇ ਲੋਕਵੀਪੰਜਾਬ ਦੇ ਸਿਆਸੀ ਹਾਲਾਤਾਂ ਅਤੇ ਨਿਜ਼ਾਮ ਨੂੰ ਬਦਲਣਲਈਜਾਗਰੂਕ ਹੋ ਰਹੇ ਹਨ।ਜੇਕਰਚੋਣਾਂ ਦੌਰਾਨ ਪੈਸੇ, ਨਸ਼ੇ ਅਤੇ ਬਾਹੂਬਲਦੀਵਰਤੋਂ ਹੁੰਦੀ ਹੈ ਤਾਂ ਇਸ ਵਾਰਪੰਜਾਬ ਦੇ ਵੋਟਰਾਂ ‘ਚ ਪਹਿਲਾਂ ਦੇ ਮੁਕਾਬਲੇ ਜ਼ਿਆਦਾਜਾਗਰੂਕਤਾ ਆਉਣ ਅਤੇ ਪਰਵਾਸੀਪੰਜਾਬੀਆਂ ਦੁਆਰਾ ਪੰਜਾਬਚੋਣਾਂ ‘ਚ ਸ਼ਾਮਲਹੋਣਕਾਰਨਲੋਕਮਾੜੇ ਤੱਤਾਂ ਦਾਟਾਕਰਾਕਰਨਲਈਹਿੰਮਤ ਜੁਟਾ ਸਕਦੇ ਹਨ। ਅਜਿਹੀ ਸਥਿਤੀ ‘ਚ ਸਿਆਸੀ ਪਾਰਟੀਆਂ ਦਾਆਪਸੀਟਕਰਾਅਅਤੇ ਲੋਕਾਂ ‘ਚ ਵੀ ਉਕਸਾਹਟ ਪੈਦਾ ਹੋ ਸਕਦੀ ਹੈ, ਜਿਸ ਨੂੰ ਟਾਲਣਾਚੋਣਕਮਿਸ਼ਨ ਦੇ ਵੱਕਾਰ ਦਾਸਵਾਲਹੈ।ਭਾਰਤੀਚੋਣਕਮਿਸ਼ਨਰਪੰਜਾਬਚੋਣਾਂ ਨੂੰ ਲੈ ਕੇ ਪੈਦਾ ਹੋ ਰਹੇ ਸਾਰੇ ਹਾਲਾਤਾਂ ਅਤੇ ਸਥਿਤੀਆਂ ਦੀ ਜ਼ਮੀਨੀਹਕੀਕਤ ਨੂੰ ਭਾਂਪ ਚੁੱਕੇ ਹਨਅਤੇ ਉਨ੍ਹਾਂ ਨੇ ਪੰਜਾਬਚੋਣਾਂ ਨੂੰ ਪੂਰੀਤਰ੍ਹਾਂ ਨਿਰਪੱਖ, ਪਾਰਦਰਸ਼ੀ, ਆਜ਼ਾਦ ਤੇ ਸ਼ਾਂਤੀਪੂਰਵਕਸਿਰੇ ਚੜ੍ਹਾਉਣ ਦੇ ਬੰਦੋਬਸਤਕਰਨਦਾਦਾਅਵਾਕੀਤਾਹੈ।ਚੋਣਾਂ ਦੇ ਪ੍ਰਬੰਧਾਂ ਲਈ ਵੱਡੀ ਪੱਧਰ ‘ਤੇ ਸੁਰੱਖਿਆ ਬਲਵੀਤਾਇਨਾਤਕਰਨਦੀ ਗੱਲ ਆਖੀ ਹੈ। ਅਜਿਹੇ ਵਿਚਚੋਣਕਮਿਸ਼ਨਵਲੋਂ ਦਿਖਾਈ ਜਾ ਰਹੀ ਗੰਭੀਰਤਾਅਤੇ ਸਰਗਰਮੀ ਤੋਂ ਇਹ ਆਸ ਕੀਤੀ ਜਾ ਸਕਦੀ ਹੈ ਕਿ ਪੰਜਾਬਦੀਆਂ ਵਿਧਾਨਸਭਾਚੋਣਾਂ ਨੂੰ ਨਿਰਪੱਖ, ਪਾਰਦਰਸ਼ੀਅਤੇ ਆਜ਼ਾਦਾਨਾਤਰੀਕੇ ਨਾਲਸਿਰੇ ਚੜ੍ਹਾਇਆਜਾਵੇਗਾ। ਅਜਿਹਾ ਕਰਨ ਦੇ ਨਾਲਲੋਕਤੰਤਰ ਨੂੰ ਹੀ ਮਜ਼ਬੂਤੀਮਿਲੇਗੀ ਅਤੇ ਵੋਟਰਾਂ ਦੇ ਮਨਾਂ ‘ਚ ਜਮਹੂਰੀਅਤਅਤੇ ਚੋਣਪ੍ਰਣਾਲੀਦਾਵਿਸ਼ਵਾਸ ਤੇ ਸਤਿਕਾਰਬਹਾਲ ਹੋ ਸਕਦਾਹੈ।

Check Also

ਕਿੱਧਰ ਨੂੰ ਜਾਵੇਗਾ ਪਾਕਿਸਤਾਨ ਦਾ ਸਿਆਸੀ ਸੰਕਟ

ਅਖੀਰ ਪਾਕਿਸਤਾਨ ਵਿਚ ਨਵੀਂ ਸਰਕਾਰ ਬਣਨ ਦੀ ਗੱਲ ਸਿਰੇ ਲੱਗ ਗਈ ਹੈ। ਲਗਭਗ ਪਿਛਲੇ 2 …