Breaking News
Home / ਕੈਨੇਡਾ / ਯੂਕਰੇਨ ਦੇ ਨਿਊਕਲੀਅਰ ਪਲਾਂਟ ਉੱਤੇ ਰੂਸ ਵੱਲੋਂ ਕੀਤੇ ਹਮਲੇ ਦੀ ਟਰੂਡੋ ਨੇ ਕੀਤੀ ਨਿਖੇਧੀ

ਯੂਕਰੇਨ ਦੇ ਨਿਊਕਲੀਅਰ ਪਲਾਂਟ ਉੱਤੇ ਰੂਸ ਵੱਲੋਂ ਕੀਤੇ ਹਮਲੇ ਦੀ ਟਰੂਡੋ ਨੇ ਕੀਤੀ ਨਿਖੇਧੀ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਯੂਕਰੇਨ ਦੇ ਅਹਿਮ ਪਾਵਰ ਪਲਾਂਟ ਉੱਤੇ ਹਮਲਿਆਂ ਦੀ ਨਿਖੇਧੀ ਕੀਤੀ ਜਾ ਰਹੀ ਹੈ। ਟਰੂਡੋ ਨੇ ਵੀਰਵਾਰ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨਾਲ ਹੋਈ ਗੱਲਬਾਤ ਵਿੱਚ ਜੈਪੋਰਿਜ਼ੀਆ ਨਿਊਕਲੀਅਰ ਪਾਵਰ ਪਲਾਂਟ ਉੱਤੇ ਹੋਏ ਹੌਲਨਾਕ ਹਮਲੇ ਦੀ ਨਿਖੇਧੀ ਕੀਤੀ ਗਈ ਹੈ।ਟਰੂਡੋ ਨੇ ਟਵਿੱਟਰ ਉੱਤੇ ਆਖਿਆ ਕਿ ਰੂਸ ਵੱਲੋਂ ਕੀਤੇ ਜਾ ਰਹੇ ਇਸ ਤਰ੍ਹਾਂ ਦੇ ਹਮਲੇ ਤੁਰੰਤ ਬੰਦ ਕਰ ਦਿੱਤੇ ਜਾਣੇ ਚਾਹੀਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਵੀ ਵੀਰਵਾਰ ਨੂੰ ਜ਼ੈਲੈਂਸਕੀ ਨਾਲ ਗੱਲਬਾਤ ਕੀਤੀ ਗਈ।

ਉਨ੍ਹਾਂ ਵੀ ਯੂਕਰੇਨ ਦੀ ਪੂਰਬੀ ਐਨਰਹੋਡਰ ਸਿਟੀ ਉੱਤੇ ਰੂਸ ਵੱਲੋਂ ਕੀਤੇ ਗਏ ਇਸ ਹਮਲੇ ਦੀ ਨਿਖੇਧੀ ਕੀਤੀ। ਇਸ ਹਮਲੇ ਕਾਰਨ ਨਿਊਕਲੀਅਰ ਪਲਾਂਟ ਨੂੰ ਅੱਗ ਲੱਗ ਗਈ ਤੇ ਰੇਡੀਏਸ਼ਨ ਲੀਕ ਹੋਣ ਦਾ ਤੌਖਲਾ ਵੀ ਪੈਦਾ ਹੋ ਗਿਆ। ਵਾੲ੍ਹੀਟ ਹਾਊਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬਾਇਡਨ ਨੇ ਵੀ ਜ਼ੈਲੈਂਸਕੀ ਨਾਲ ਰਲ ਕੇ ਰੂਸ ਨੂੰ ਅਪੀਲ ਕੀਤੀ ਕਿ ਉਹ ਇਲਾਕੇ ਵਿੱਚ ਫੌਜੀ ਗਤੀਵਿਧੀਆਂ ਬੰਦ ਕਰੇ ਤੇ ਉਨ੍ਹਾਂ ਇਹ ਅਪੀਲ ਵੀ ਕੀਤੀ ਸੀ ਕਿ ਐਮਰਜੰਸੀ ਵਰਕਰਜ਼ ਤੇ ਫਾਇਰਫਾਈਟਰਜ਼ ਨੂੰ ਪਲਾਂਟ ਤੱਕ ਪਹੁੰਚਣ ਦੀ ਇਜਾਜ਼ਤ ਦਿੱਤੀ ਜਾਵੇ। ਇੰਟਰਨੈਸ਼ਨਲ ਐਟੌਕਿਮ ਐਨਰਜੀ ਏਜੰਸੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇੱਕ ਅੱਗ ਕਾਰਨ ਜ਼ਰੂਰੀ ਸਾਜ਼ੋ ਸਮਾਨ ਪ੍ਰਭਾਵਿਤ ਨਹੀਂ ਹੋਇਆ ਤੇ ਯੂਕਰੇਨ ਦੇ ਨਿਊਕਲੀਅਰ ਰੈਗੂਲੇਟਰ ਵੱਲੋਂ ਰੇਡੀਏਸ਼ਨ ਦੇ ਪੱਧਰ ਵਿੱਚ ਵੀ ਕਿਸੇ ਤਰ੍ਹਾਂ ਦੇ ਬਦਲਾਅ ਦੀ ਜਾਣਕਾਰੀ ਨਹੀਂ ਦਿੱਤੀ ਗਈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …