Breaking News
Home / ਕੈਨੇਡਾ / Front / ਰਾਜਸਥਾਨ ਵਿਧਾਨ ਸਭਾ ਲਈ ਹੁਣ 25 ਨਵੰਬਰ ਨੂੰ ਪੈਣਗੀਆਂ ਵੋਟਾਂ

ਰਾਜਸਥਾਨ ਵਿਧਾਨ ਸਭਾ ਲਈ ਹੁਣ 25 ਨਵੰਬਰ ਨੂੰ ਪੈਣਗੀਆਂ ਵੋਟਾਂ

ਰਾਜਸਥਾਨ ਵਿਧਾਨ ਸਭਾ ਲਈ ਹੁਣ 25 ਨਵੰਬਰ ਨੂੰ ਪੈਣਗੀਆਂ ਵੋਟਾਂ
3 ਦਸੰਬਰ ਨੂੰ ਐਲਾਨੇ ਜਾਣਗੇ ਚੋਣ ਨਤੀਜੇ

ਜੈਪੁਰ/ਬਿਊਰੋ ਨਿਊਜ਼ : ਚੋਣ ਕਮਿਸ਼ਨ ਰਾਜੀਵ ਕੁਮਾਰ ਨੇ ਅੱਜ ਰਾਜਸਥਾਨ ਵਿਧਾਨ ਸਭਾ ਲਈ ਪਾਈਆਂ ਜਾਣ ਵਾਲੀਆਂ ਵੋਟਾਂ ਦੀ ਤਰੀਕ ਬਦਲ ਦਿੱਤੀ ਹੈ। ਰਾਜਸਥਾਨ ’ਚ ਹੁਣ ਆਉਂਦੀ 25 ਨਵੰਬਰ 2023 ਨੂੰ ਵੋਟਾਂ ਪਾਈਆਂ ਜਾਣਗੀਆਂ ਅਤੇ ਚੋਣ ਨਤੀਜੇ 3 ਦਸੰਬਰ ਨੂੰ ਆਉਣਗੇ। ਇਸ ਤੋਂ ਪਹਿਲਾਂ 23 ਨਵੰਬਰ 2023 ਨੂੰ ਰਾਜਸਥਾਨ ਵਿਚ ਵੋਟਾਂ ਪੈਣੀਆਂ ਸਨ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਦੇਵਉਠਨੀ ਅਕਾਦਸ਼ੀ ਦੇ ਕਾਰਨ ਇਹ ਫੈਸਲਾ ਲਿਆ ਗਿਆ ਕਿਉਂਕਿ ਸਿਆਸੀ ਮਾਹਿਰਾਂ ਅਨੁਸਾਰ 23 ਨਵੰਬਰ ਵਾਲੇ ਦਿਨ ਵੋਟਿੰਗ ਘੱਟ ਹੋਣ ਦੀ ਸੰਭਾਵਨਾ ਸੀ। ਸੰਸਦ ਮੈਂਬਰ ਪੀਪੀ ਚੌਧਰੀ ਨੇ ਵੀ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਵੋਟਿੰਗ ਤਰੀਕ ਨੂੰ ਬਦਲਣ ਦੀ ਮੰਗ ਕੀਤੀ ਸੀ। ਚੋਣ ਕਮਿਸ਼ਨ ਨੇ ਸਿਰਫ ਵੋਟਿੰਗ ਦੀ ਤਰੀਕ ਬਦਲੀ ਹੈ ਜਦਕਿ ਨਾਮਜ਼ਦਗੀ ਕਾਗਜ਼ ਦਾਖਲ ਕਰਨ ਅਤੇ ਵਾਪਸ ਲੈਣ ਦੀ ਤਰੀਕ ਪਹਿਲਾਂ ਵਾਲੀ ਹੀ ਰੱਖੀ ਗਈ ਹੈ। ਰਾਜਸਥਾਨ ’ਚ ਰਾਜਨੀਤਿਕ ਦਲਾਂ ਨੂੰ ਇਸ ਵਾਰ ਚੋਣ ਪ੍ਰਚਾਰ ਲਈ 47 ਦਿਨ ਦਾ ਸਮਾਂ ਮਿਲਿਆ ਹੈ ਜਦਕਿ 2018 ’ਚ ਹੋਈ ਵੋਟਿੰਗ ਦੌਰਾਨ ਰਾਜਸਥਾਨ ’ਚ ਰਾਜਨੀਤਿਕ ਪਾਰਟੀਆਂ ਨੂੰ ਚੋਣ ਪ੍ਰਚਾਰ ਲਈ 62 ਦਿਨਾਂ ਦਾ ਸਮਾਂ ਮਿਲਿਆ ਸੀ।

Check Also

ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ

ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …