14 ਦਿਨਾਂ ਤੱਕ ਘਰ ਤੋਂ ਬਾਹਰ ਜਾਣ ‘ਤੇ ਲਗਾਈ ਮਨਾਹੀ
ਜਲੰਧਰ/ਬਿਊਰੋ ਨਿਊਜ਼
ਸਕਰੀਨਿੰਗ ਕਰਵਾਉਣ ਦੀ ਬਜਾਏ ਚੁੱਪ ਚਾਪ ਘਰਾਂ ਵਿਚ ਬੈਠੇ ਵਿਦੇਸ਼ਾਂ ਤੋਂ ਆਏ ਵਿਅਕਤੀਆਂ ਦਾ ਘਰ-ਘਰ ਜਾ ਕੇ ਸਰਵੇ ਸ਼ੁਰੂ ਹੋ ਗਿਆ ਹੈ। ਸਿਹਤ ਵਿਭਾਗ ਦੇ ਨਾਲ ਪ੍ਰਸ਼ਾਸਨ ਨੇ ਟੀਮਾਂ ਭੇਜ ਕੇ ਅਜਿਹੇ ਵਿਅਕਤੀਆਂ ਦੀ ਪਹਿਚਾਣ ਕਰਨੀ ਸ਼ੁਰੂ ਕਰ ਦਿੱਤੀ ਹੈ। ਅਜਿਹੇ ਵਿਅਕਤੀ ਪਰਿਵਾਰ ਦੇ ਨਾਲ ਹੀ ਪੂਰੇ ਸਮਾਜ ਲਈ ਵੀ ਖਤਰਨਾਕ ਸਾਬਤ ਹੋ ਸਕਦੇ ਹਨ। ਜਿਹੜੇ ਵਿਅਕਤੀ ਵਿਦੇਸ਼ਾਂ ਤੋਂ ਆਏ ਹਨ, ਉਨ੍ਹਾਂ ਦੇ ਘਰਾਂ ਦੇ ਬਾਹਰ ਨੋਟਿਸ ਵੀ ਚਿਪਕਾ ਦਿੱਤੇ ਗਏ ਹਨ ਕਿ ਉਹ 14 ਦਿਨਾਂ ਤੱਕ ਘਰ ਤੋਂ ਬਾਹਰ ਨਾ ਨਿਕਲਣ ਅਤੇ ਨਾ ਹੀ ਕੋਈ ਉਨ੍ਹਾਂ ਦੇ ਘਰ ਜਾਵੇ। ਸਟਿੱਕਰ ਵਿਚ ਬਕਾਇਦਾ ਪੂਰੀ ਡਿਟੇਲ ਵੀ ਲਿਖੀ ਗਈ ਹੈ। ਇਸੇ ਦੌਰਾਨ ਜਲੰਧਰ ਨੇੜੇ ਪੈਂਦੇ ਅਲਾਵਲਪੁਰ ਵਿਚ ਇਟਲੀ, ਅਮਰੀਕਾ, ਪੋਲੈਂਡ, ਫਿਲਪੀਨਜ਼ ਅਤੇ ਕੈਨੇਡਾ ਤੋਂ ਆਏ 15 ਐਨ ਆਰ ਆਈਜ਼ ਦੀ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਪੁਲਿਸ ਦੀ ਟੀਮ ਨੇ ਘਰ ਜਾ ਕੇ ਸਿਹਤ ਸਬੰਧੀ ਜਾਣਕਾਰੀ ਲਈ ਅਤੇ ਉਨ੍ਹਾਂ ਨੂੰ ਘਰ ਵਿਚ ਹੀ ਰਹਿਣ ਲਈ ਕਿਹਾ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …