ਕਿਹਾ – ਪੰਜਾਬੀ ‘ਤੇ ਨਹੀਂ ਥੋਪੀ ਜਾ ਸਕਦੀ ਕੋਈ ਹੋਰ ਭਾਸ਼ਾ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬੀ ਨੂੰ ‘ਅਮੀਰ’ ਅਤੇ ਪੁਰਾਣੀ ਭਾਸ਼ਾ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਇਕ ਬਹੁ ਭਾਸ਼ਾਈ ਦੇਸ਼ ਹੈ ਅਤੇ ਇੱਥੇ ਕੋਈ ਇਕ ਭਾਸ਼ਾ ਨਹੀਂ ਥੋਪੀ ਜਾ ਸਕਦੀ ਹੈ। ਧਿਆਨ ਰਹੇ ਕਿ ਪਿਛਲੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ‘ਇਕ ਰਾਸ਼ਟਰ ਇਕ ਭਾਸ਼ਾ ਹਿੰਦੀ’ ਦੀ ਗੱਲ ਕੀਤੀ ਸੀ, ਜਿਸ ਦਾ ਕਈ ਰਾਜਾਂ ਨੇ ਡਟਵਾਂ ਵਿਰੋਧ ਕੀਤਾ ਸੀ। ਭਗਵੰਤ ਨੇ ਕਿਹਾ ਕਿ ਪੰਜਾਬੀ ਸਾਡੇ ਜਨਮ-ਮਰਨ ਦੀਆਂ ਰਹੁ-ਰੀਤਾਂ ਅਤੇ ਸੱਭਿਆਚਾਰ ‘ਚ ਰਚੀ-ਮਿਚੀ ਹੋਈ ਹੈ, ਜਿਸ ਕਾਰਨ ਸਮੂਹ ਪੰਜਾਬੀ ਭਾਈਚਾਰਾ ਇਸ ਗੱਲ ਦਾ ਵਿਰੋਧ ਕਰੇਗਾ ਕਿ ਦੇਸ਼ ‘ਚ ਇੱਕ ਭਾਸ਼ਾਈ ਫ਼ਾਰਮੂਲਾ ਲਾਗੂ ਕਰਕੇ ਹਿੰਦੀ ਦਾ ਬੋਲਬਾਲਾ ਕੀਤਾ ਜਾਵੇ।
ਸ਼ੋਅ ਦੀਆਂ 7 ਹਜ਼ਾਰ ਟਿਕਟਾਂ ‘ਚੋਂ ਵਿਕੀਆਂ ਸਿਰਫ਼ 2 ਹਜ਼ਾਰ
ਪ੍ਰਸਿੱਧ ਗਾਇਕ ਗੁਰਦਾਸ ਮਾਨ ਵੱਲੋਂ ਇਕ ਰਾਸ਼ਟਰ-ਇਕ ਭਾਸ਼ਾ ਸਬੰਧੀ ਦਿੱਤੇ ਵਿਵਾਦ ਬਿਆਨ ਤੋਂ ਬਾਅਦ ਕਸੂਤੀ ਸਥਿਤੀ ‘ਚ ਫਸੇ ਨਜ਼ਰ ਆਏ। ਇਸ ਸਭ ਦੇ ਚਲਦੇ ਹੋਏ ਗੁਰਦਾਸ ਮਾਨ ਦੇ ਇਕ ਸ਼ੋਅ ‘ਚ 7 ਹਜ਼ਾਰ ਟਿਕਟਾਂ ਦਾ ਪ੍ਰਬੰਧ ਸੀ ਪ੍ਰੰਤੂ ਉਸ ਸ਼ੋਅ ਦੀਆਂ ਸਿਰਫ਼ 2 ਹਜ਼ਾਰ ਟਿਕਟਾਂ ਹੀ ਵਿਕੀਆਂ ਅਤੇ ਉਨ੍ਹਾਂ ਵਿਚੋਂ ਵੀ ਕਈ ਵਿਅਕਤੀਆਂ ਗੁਰਦਾਸ ਮਾਨ ਦੇ ਵਿਰੋਧ ਵਾਲੇ ਪੋਸਟ ਚੁੱਕੇ ਹੋਏ ਸਨ। ਗੁਰਦਾਸ ਮਾਨ ਜਦੋਂ ਸਟੇਜ ‘ਤੇ ਪਹੁੰਚੇ ਤਾਂ ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਹੀ ਖੁਦ ਨੂੰ ਮਰਜਾਣਾ ਬੋਲਦਾ ਹਾਂ, ਮੇਰੀ ਮੁਰਦਾਬਾਦ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ। ਜਿਹੜੇ ਵਿਅਕਤੀ ਪੋਸਟਰ ਚੁੱਕ ਕੇ ਗੁਰਦਾਸ ਮਾਨ ਦਾ ਵਿਰੋਧ ਕਰ ਰਹੇ ਸਨ ਮਾਨ ਨੇ ਸਟੇਜ ਤੋਂ ਉਨ੍ਹਾਂ ਬਾਰੇ ਵੀ ਅਪਸ਼ਬਦ ਕਹੇ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …