7 C
Toronto
Wednesday, November 26, 2025
spot_img
Homeਪੰਜਾਬਪ੍ਰਕਾਸ਼ ਸਿੰਘ ਬਾਦਲ 'ਤੇ ਜੁੱਤੀ ਸੁੱਟਣ ਵਾਲੇ ਨੂੰ ਦੋ ਸਾਲ ਦੀ ਸਜ਼ਾ

ਪ੍ਰਕਾਸ਼ ਸਿੰਘ ਬਾਦਲ ‘ਤੇ ਜੁੱਤੀ ਸੁੱਟਣ ਵਾਲੇ ਨੂੰ ਦੋ ਸਾਲ ਦੀ ਸਜ਼ਾ

ਬਠਿੰਡਾ/ਬਿਊਰੋ ਨਿਊਜ਼ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਜੁੱਤੀ ਵਗਾਹ ਕੇ ਮਾਰਨ ਵਾਲੇ ਸਿੱਖ ਕਾਰਕੁਨ ਗੁਰਬਚਨ ਸਿੰਘ ਨੂੰ ਮਲੋਟ ਅਦਾਲਤ ਨੇ ਦੋ ਸਾਲ ਦੀ ਸਜ਼ਾ ਸੁਣਾਈ ਹੈ। ਅਸੈਂਬਲੀ ਚੋਣਾਂ 2017 ਦੇ ਚੋਣ ਪ੍ਰਚਾਰ ਦੌਰਾਨ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਦੋਂ ਹਲਕਾ ਲੰਬੀ ਦੇ ਪਿੰਡ ਰੱਤਾ ਖੇੜਾ ਵਿੱਚ ਜਲਸਾ ਕਰ ਰਹੇ ਸਨ ਤਾਂ ਉਦੋਂ ਗੁਰਬਚਨ ਸਿੰਘ ਨੇ ਬੇਅਦਬੀ ਦੇ ਰੋਸ ਵਜੋਂ ਬਾਦਲ ਵੱਲ ਜੁੱਤੀ ਮਾਰੀ ਸੀ। ਉਸ ਮਗਰੋਂ ਫ਼ੌਰੀ ਬਾਦਲ ਆਪਣਾ ਚੋਣ ਪ੍ਰਚਾਰ ਖ਼ਤਮ ਕਰਕੇ ਘਰ ਪਰਤ ਗਏ ਸਨ। ਘਟਨਾ ਵਿੱਚ ਬਾਦਲ ਦੀ ਐਨਕ ਵੀ ਨੁਕਸਾਨੀ ਗਈ ਸੀ। ਮੁਕਤਸਰ ਪੁਲਿਸ ਦੇ ਥਾਣਾ ਕਬਰਵਾਲਾ ਵਿਚ ਪੁਲਿਸ ਨੇ ਗੁਰਬਚਨ ਸਿੰਘ ਖ਼ਿਲਾਫ਼ ਧਾਰਾ 353, 355, 186 ਤਹਿਤ ਕੇਸ ਦਰਜ ਕੀਤਾ ਸੀ। ਪੁਲਿਸ ਨੇ ਫ਼ੌਰੀ ਗੁਰਬਚਨ ਸਿੰਘ ਨੂੰ ਕਾਬੂ ਕਰ ਲਿਆ ਸੀ। ਦੱਸਣਯੋਗ ਹੈ ਕਿ ਗੁਰਬਚਨ ਸਿੰਘ ਮੌਜੂਦਾ ਮੁਤਵਾਜ਼ੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਦਾ ਭਰਾ ਹੈ ਤੇ ਖੇਤੀਬਾੜੀ ਕਰਦਾ ਹੈ।

RELATED ARTICLES
POPULAR POSTS