-19.4 C
Toronto
Friday, January 30, 2026
spot_img
Homeਪੰਜਾਬਪੇਡ ਨਿਊਜ਼ ਲੁਆਉਣ ਪੱਖੋਂ ਮੁਕਤਸਰ ਤੇ ਮਾਨਸਾ ਪਹਿਲੇ ਨੰਬਰ 'ਤੇ

ਪੇਡ ਨਿਊਜ਼ ਲੁਆਉਣ ਪੱਖੋਂ ਮੁਕਤਸਰ ਤੇ ਮਾਨਸਾ ਪਹਿਲੇ ਨੰਬਰ ‘ਤੇ

ਸ੍ਰੀ ਮੁਕਤਸਰ ਸਾਹਿਬ : ਵਿਧਾਨ ਸਭਾ ਚੋਣਾਂ ਦੌਰਾਨ ਮੁੱਲ ਦੀਆਂ ਖ਼ਬਰਾਂ ਲੁਆਉਣ ਦੀ ਪੜਤਾਲ ਦੇ ਮਾਮਲੇ ਵਿੱਚ ਜ਼ਿਲ੍ਹਾ ਮੁਕਤਸਰ ਤੇ ਮਾਨਸਾ ਪੰਜਾਬ ਭਰ ਵਿਚੋਂ ਮੋਹਰੀ ਰਹੇ ਹਨ ਜਦਕਿ ਫਾਜ਼ਿਲਕਾ ਦੂਜੇ ਅਤੇ ਹੁਸ਼ਿਆਰਪੁਰ ਨੇ ਤੀਜੀ ਥਾਂ ਮੱਲੀ ਹੈ। ਅੰਮ੍ਰਿਤਸਰ, ਤਰਨਤਾਰਨ, ਸੰਗਰੂਰ ਅਤੇ ਬਰਨਾਲਾ ਦੇ ਮਾਮਲੇ ਵਿੱਚ ਚੋਣ ਕਮਿਸ਼ਨ ਕੋਲ ਮੁੱਲ ਦੀ ਖ਼ਬਰ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਚੋਣ ਕਮਿਸ਼ਨ ਕੋਲ ਜ਼ਿਲ੍ਹਿਆਂ ਵਿਚੋਂ ਮੁੱਲ ਦੀਆਂ ਖ਼ਬਰਾਂ ਦੇ 104 ਮਾਮਲੇ ਆਏ ਸਨ, ਜਿਨ੍ਹਾਂ ਵਿਚੋਂ 41 ਦੇ ਖਰਚੇ ਉਮੀਦਵਾਰਾਂ ਨੂੰ ਪਾ ਦਿੱਤੇ ਗਏ ਹਨ, 18 ਰੱਦ ਕੀਤੇ ਗਏ ਹਨ ਤੇ 45 ਅਜੇ ਵਿਚਾਰਅਧੀਨ ਹਨ। ਮਾਨਸਾ ਜ਼ਿਲ੍ਹੇ ਵੱਲੋਂ ਭੇਜੀਆਂ ਸੋਲਾਂ ਰਿਪੋਰਟਾਂ ਵਿਚ ਤੇਰਾਂ ਦਾ ਖਰਚਾ ਪਾਉਂਦਿਆਂ ਕਮਿਸ਼ਨ ਨੇ ਇੱਕ ਰਿਪੋਰਟ ਰੱਦ ਕਰ ਦਿੱਤੀ ਹੈ ਜਦਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ ਆਏ ਛੇ ਮਾਮਲਿਆਂ ਵਿਚੋਂ ਕਮਿਸ਼ਨ ਨੇ ਪੰਜ ਦਾ ਖਰਚਾ ਪਾਇਆ ਹੈ ਤੇ ਇੱਕ ਰੱਦ ਕਰ ਦਿੱਤਾ ਹੈ। ਗੁਰਦਾਸਪੁਰ ਜ਼ਿਲ੍ਹੇ ਵੱਲੋਂ ਭੇਜੇ ਤਿੰਨ ਮਾਮਲਿਆਂ ਵਿਚੋਂ ਦੋ ਰੱਦ ਹੋ ਗਏ ਤੇ ਇੱਕ ਅਜੇ ਤੱਕ ਲੰਬਿਤ ਹੈ। ਕਪੂਰਥਲਾ ਜ਼ਿਲ੍ਹੇ ਵੱਲੋਂ ਭੇਜੇ ਤਿੰਨ ਮਾਮਲਿਆਂ ਵਿਚੋਂ ਦੋ ਮਨਜ਼ੂਰ ਤੇ ਇੱਕ ਲੰਬਿਤ ਹੈ। ਜਲੰਧਰ ਜ਼ਿਲ੍ਹੇ ਦੀਆਂ ਦੋਵੇਂ ਸ਼ਿਕਾਇਤਾਂ ਲੰਬਿਤ ਹਨ। ਹੁਸ਼ਿਆਰਪੁਰ ਜ਼ਿਲ੍ਹੇ ਵੱਲੋਂ ਭੇਜੀਆਂ 20 ਰਿਪੋਰਟਾਂ ਵਿਚੋਂ ਚੋਣ ਕਮਿਸ਼ਨ ਨੇ ਤਿੰਨ ਦਾ ਖਰਚਾ ਪਾਇਆ ਹੈ ਜਦਕਿ ਸੱਤ ਰੱਦ ਤੇ ਦਸ ਬਕਾਇਆ ਹਨ।

RELATED ARTICLES
POPULAR POSTS