ਪੰਜਾਬ ਦੇ ਸਾਬਕਾ ਡੀਜੀਪੀ ਨੇ ਅਗਾਊਂ ਜ਼ਮਾਨਤ ਲਈ ਅਰਜੀ ਕੀਤੀ ਦਾਇਰ
ਚੰਡੀਗੜ੍ਹ/ਬਿਊਰੋ ਨਿਊਜ਼
1991 ਦੇ ਅਗਵਾ ਮਾਮਲੇ ‘ਚ ਨਾਮਜਦ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਮੁਹਾਲੀ ਦੀ ਅਦਾਲਤ ‘ਚ ਅੱਜ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਹੈ। ਸੈਣੀ ਖਿਲਾਫ ਮਾਮਲਾ 29 ਸਾਲ ਪੁਰਾਣੇ 1991 ਦੇ ਬਲਵੰਤ ਸਿੰਘ ਮੁਲਤਾਨੀ ਅਗਵਾ ਕੇਸ ਦੇ ਸਬੰਧ ਵਿੱਚ ਦਰਜ ਹੋਇਆ ਹੈ। ਦਰਅਸਲ, ਇਹ ਮਾਮਲਾ 1991 ਦਾ ਹੈ ਜਦੋਂ ਸੈਣੀ ਚੰਡੀਗੜ੍ਹ ‘ਚ ਸੀਨੀਅਰ ਪੁਲਿਸ ਕਪਤਾਨ ਵਜੋਂ ਤਾਇਨਾਤ ਸੀ। ਮੁਲਤਾਨੀ ਨੂੰ ਚੰਡੀਗੜ੍ਹ ਵਿੱਚ ਸੁਮੇਧ ਸੈਣੀ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੋ ਪੁਲਿਸ ਅਧਿਕਾਰੀਆਂ ਨੇ ਘਰੋਂ ਚੁੱਕਿਆ ਸੀ। ਹਮਲੇ ਵਿੱਚ ਸੈਣੀ ਦੀ ਸੁਰੱਖਿਆ ‘ਚ ਤਾਇਨਾਤ ਚਾਰ ਪੁਲਿਸ ਮੁਲਾਜ਼ਮ ਮਾਰੇ ਗਏ ਸਨ। ਮੁਲਤਾਨੀ ‘ਤੇ ਇਹੀ ਇਲਜ਼ਾਮ ਲਾਇਆ ਜਾਂਦਾ ਹੈ ਕਿ 1991 ਵਿੱਚ ਸੈਣੀ ਦੀ ਹੱਤਿਆ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਪੁਲਿਸ ਨੇ ਮੁਲਤਾਨੀ ਨੂੰ ਅਗਵਾ ਕਰ ਲਿਆ ਸੀ। ਸੈਣੀ ਉੱਪਰ ਮੁਲਤਾਨੀ ਨੂੰ ਅਗਵਾ ਕਰਨ ਤੇ ਫਿਰ ਉਸ ਦੀ ਹੱਤਿਆ ਦੇ ਦੋਸ਼ ਹਨ। ਮੁਲਤਾਨੀ ਦੇ ਅਗਵਾ ਹੋਣ ਦੀ ਸ਼ਿਕਾਇਤ ਉਸ ਦੇ ਭਰਾ ਨੇ ਦਰਜ ਕਰਵਾਈ ਸੀ।
Check Also
ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਨੇ ਪਾਰਟੀ ਵੱਲੋਂ ਭੇਜੇ ਨੋਟਿਸ ਦਾ ਦਿੱਤਾ ਜਵਾਬ
ਕਿਹਾ : ਕਾਂਗਰਸ ਪਾਰਟੀ ਨੂੰ ਜਿਹੜਾ ਵੀ ਫੈਸਲਾ ਚੰਗਾ ਲੱਗੇ, ਉਹ ਲਿਆ ਜਾਵੇ ਪਟਿਆਲਾ/ਬਿਊਰੋ ਨਿਊਜ਼ …