9.4 C
Toronto
Friday, May 1, 2026
spot_img
Homeਪੰਜਾਬਸੁਖਬੀਰ ਸਿੰਘ ਬਾਦਲ ਨੇ ਕਿਹਾ

ਸੁਖਬੀਰ ਸਿੰਘ ਬਾਦਲ ਨੇ ਕਿਹਾ

48ea4fef-5a1f-49d0-ae77-147ce84b8baaਕੈਪਟਨ ਅਮਰਿੰਦਰ ਹੁਣ ‘ਦਾਰੂ ਵਿੱਦ ਕੈਪਟਨ’ ਪ੍ਰੋਗਰਾਮ ਵੀ ਸ਼ੁਰੂ ਕਰਨ
ਅੰਮ੍ਰਿਤਸਰ/ਬਿਊਰੋ ਨਿਊਜ਼
ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ “‘ਕੌਫੀ ਵਿਦ ਕੈਪਟਨ'” ਤੋਂ ਬਾਅਦ ਹੁਣ “‘ਦਾਰੂ ਵਿਦ ਕੈਪਟਨ'” ਪ੍ਰੋਗਰਾਮ ਵੀ ਕਰਨਾ ਚਾਹੀਦਾ ਹੈ। ਇਹ ਕਹਿਣਾ ਹੈ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ। ਉਨ੍ਹਾਂ ਕਿਹਾ ਕਿ ਦਾਰੂ ਨਾਲ ਸਾਰੇ ਕਾਂਗਰਸੀਆਂ ਦਾ ਬਹੁਤ ਜ਼ਿਆਦਾ ਪਿਆਰ ਹੈ। ਸੁਖਬੀਰ ਬਾਦਲ ਅੱਜ ਸਵੇਰੇ ਹਰਿਮੰਦਰ ਸਾਹਿਬ ਵਿਖੇ ਰੱਖੇ ਅਖੰਡ ਪਾਠ ਸਾਹਿਬ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਆਏ ਸਨ।
ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਮੁੜ ਅਕਾਲੀ ਦਲ ਦੀ ਸਰਕਾਰ ਬਣਾਉਣ ਜਾ ਰਹੇ ਹਨ। ਇਸ ਲਈ ਕਾਂਗਰਸ ਭਾਵੇਂ ਕੈਪਟਨ ਨੂੰ ਘੱਗਰਾ ਪਵਾ ਦੇਵੇ ਤੇ ਭਾਵੇਂ ਸੁਰਖੀ ਬਿੰਦੀ ਲਵਾ ਦੇਵੇ ਪਰ ਅਕਾਲੀ ਦਲ ਤੇ ਪੰਜਾਬ ਦੇ ਲੋਕਾਂ ‘ਤੇ ਇਸ ਦਾ ਕੋਈ ਅਸਰ ਨਹੀਂ ਹੋਣ ਵਾਲਾ। ਕਾਂਗਰਸ ਵੱਲੋਂ ਚਲਾਈਆਂ ਗਈਆਂ ਪ੍ਰਚਾਰ ਬੱਸਾਂ ‘ਤੇ ਵੀ ਸੁਖਬੀਰ ਨੇ ਚੁਟਕੀ ਲਈ ਕਿ ਕਾਂਗਰਸ ਭਾਵੇਂ ਬੱਸ ਛੱਡ ਕੇ ਟਰੱਕ ਵੀ ਕੱਢ ਲਵੇ ਤਾਂ ਵੀ ਕੁਝ ਨਹੀਂ ਹੋਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੌਰਾਨ ਪੰਜਾਬ ਵਿੱਚ ਬਹੁਤ ਜ਼ਿਆਦਾ ਵਿਕਾਸ ਕੀਤਾ ਗਿਆ ਹੈ ਜੇਕਰ ਪ੍ਰਮਾਤਮਾ ਅਗਲੇ ਪੰਜ ਸਾਲ ਹੋਰ ਦੇ ਦੇਣ ਤਾਂ ਪੰਜਾਬ ਤੇ ਖਾਸ ਕਰਕੇ ਗੁਰੂ ਨਗਰੀ ਅੰਮ੍ਰਿਤਸਰ ਦੀ ਨੁਹਾਰ ਹੀ ਬਦਲ ਦਿੱਤੀ ਜਾਵੇਗੀ।

RELATED ARTICLES
POPULAR POSTS