29.1 C
Toronto
Thursday, July 16, 2026
spot_img
Homeਭਾਰਤਪਾਕਿ ਵਲੋਂ ਫਿਰ ਸਰਹੱਦ 'ਤੇ ਲਗਾਤਾਰ ਗੋਲੀਬਾਰੀ

ਪਾਕਿ ਵਲੋਂ ਫਿਰ ਸਰਹੱਦ ‘ਤੇ ਲਗਾਤਾਰ ਗੋਲੀਬਾਰੀ

40 ਹਜ਼ਾਰ ਤੋਂ ਵੱਧ ਵਿਅਕਤੀਆਂ ਨੂੰ ਸੁਰੱਖਿਅਤ ਸਥਾਨਾਂ ‘ਤੇ ਭੇਜਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨ ਨੇ ਅੱਜ ਫਿਰ ਕੰਟਰੋਲ ਰੇਖਾ ‘ਤੇ ਫਾੲਰਿੰਗ ਕੀਤੀ ਹੈ। ਸਰਹੱਦ ਨੇੜਲੇ ਇਲਾਕੇ ਜੋ ਫਾਇਰਿੰਗ ਕਾਰਨ ਪ੍ਰਭਾਵਿਤ ਹੋ ਰਹੇ ਹਨ, ਉਥੋਂ ਤਕਰੀਬਨ 40 ਹਜ਼ਾਰ ਵਿਅਕਤੀਆਂ ਨੂੰ ਸੁਰੱਖਿਅਤ ਸਥਾਨਾਂ ‘ਤੇ ਭੇਜ ਦਿੱਤਾ ਗਿਆ ਹੈ। ਚੇਤੇ ਰਹੇ ਕਿ ਲੰਘੇ ਵੀਰਵਾਰ ਤੋਂ ਪਾਕਿ ਵਲੋਂ ਕੀਤੀ ਗਈ ਫਾਇਰਿੰਗ ਵਿਚ 12 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਜਦਕਿ 60 ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਪਿਛਲੇ ਦਿਨ ਸੰਗਰੂਰ ਜ਼ਿਲ੍ਹੇ ਦੇ ਆਲਮਪੁਰ ਪਿੰਡ ਦਾ ਜਵਾਨ ਮਨਦੀਪ ਸਿੰਘ ਵੀ ਪਾਕਿ ਵਲੋਂ ਕੀਤੀ ਗੋਲੀਬਾਰੀ ਵਿਚ ਸ਼ਹੀਦ ਹੋ ਗਿਆ ਸੀ। ਜੰਮੂ ਅਤੇ ਰਾਜੌਰੀ ਦੇ ਨੇੜਲੇ ਇਲਾਕਿਆਂ ਵਿਚ ਐਤਵਾਰ ਤੋਂ ਸ਼ੁਰੂ ਹੋਈ ਫਾਇਰਿੰਗ ਅੱਜ ਸਵੇਰ ਤੱਕ ਹੁੰਦੀ ਰਹੀ। ਇਸ ਫਾਇਰਿੰਗ ਵਿਚ ਕੋਈ ਵੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਭਾਰਤੀ ਫੌਜ ਵਲੋਂ ਇਸ ਦੀ ਇਸਦਾ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ।

RELATED ARTICLES
POPULAR POSTS