Breaking News
Home / ਕੈਨੇਡਾ / Front / ਲੁਧਿਆਣਾ ਦੇ ਸਰਕਾਰੀ ਸਮਾਰਟ ਸਕੂਲ ਦੀ ਛੱਤ ਡਿੱਗਣ ਕਾਰਨ ਅਧਿਆਪਕਾ ਦੀ ਹੋਈ ਮੌਤ

ਲੁਧਿਆਣਾ ਦੇ ਸਰਕਾਰੀ ਸਮਾਰਟ ਸਕੂਲ ਦੀ ਛੱਤ ਡਿੱਗਣ ਕਾਰਨ ਅਧਿਆਪਕਾ ਦੀ ਹੋਈ ਮੌਤ

ਲੁਧਿਆਣਾ ਦੇ ਸਰਕਾਰੀ ਸਮਾਰਟ ਸਕੂਲ ਦੀ ਛੱਤ ਡਿੱਗਣ ਕਾਰਨ ਅਧਿਆਪਕਾ ਦੀ ਹੋਈ ਮੌਤ
ਸਟਾਫ ਰੂਮ ’ਚ ਬੈਠੀਆਂ ਤਿੰਨ ਹੋਰ ਅਧਿਆਪਕਾਵਾਂ ਵੀ ਹੋਈਆਂ ਗੰਭੀਰ ਜ਼ਖਮੀ

ਮੁੱਲਾਂਪੁਰ ਦਾਖਾ/ਬਿਊਰੋ ਨਿਊਜ਼ : ਲੁਧਿਆਣਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੱਦੋਵਾਲ ਵਿਖੇ ਅੱਜ ਉਸ ਸਮੇਂ ਇਕ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਸਕੂਲ ਸਮੇਂ ਦੌਰਾਨ ਸਟਾਫ਼ ਰੂਮ ਦਾ ਲੈਂਟਰ ਡਿੱਗ ਪਿਆ। ਜਿਸ ਸਮੇਂ ਸਟਾਫ਼ ਰੂਮ ਦਾ ਲੈਂਟਰ ਡਿੱਗਿਆ ਉਸ ਸਮੇਂ ਸਟਾਫ਼ ਰੂਮ ’ਚ ਬੈਠੀਆਂ ਚਾਰ ਅਧਿਆਪਕਾਵਾਂ ਨਰਿੰਦਰਜੀਤ ਕੌਰ, ਰਵਿੰਦਰਜੀਤ ਕੌਰ, ਇੰਦੂ ਰਾਣੀ ਅਤੇ ਸੁਰਜੀਤ ਕੌਰ ਖਾਣਾ ਖਾ ਰਹੀਆਂ ਸਨ। ਲੈਂਟਰ ਡਿੱਗਣ ਤੋਂ ਬਾਅਦ ਸਕੂਲ ਵਿਚ ਹਫੜਾ-ਦਫੜੀ ਮਚ ਗਈ। ਮੌਕੇ ’ਤੇ ਪਹੁੰਚੇ ਬੱਦੋਵਾਲ ਆਈਟੀਬੀਪੀ ਦੇ ਜਵਾਨਾਂ ਨੇ 2 ਅਧਿਆਪਕਾਵਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਜਦਕਿ ਮਲਬੇ ਹੇਠ ਦੱਬੀਆਂ 2 ਅਧਿਆਪਕਾਵਾਂ ਨੂੰ ਬਾਹਰ ਕੱਢਣ ਲਈ ਆਈਟੀਬੀਪੀ ਅਤੇ ਐਨਡੀਆਰਐੱਫ਼ ਨੂੰ ਕਾਫ਼ੀ ਜੱਦੋ-ਜਹਿਦ ਕਰਨੀ ਪਈ। ਮਲਬੇ ਹੇਠੋਂ ਬਾਹਰ ਕੱਢੀਆਂ ਗਈਆਂ ਦੋ ਅਧਿਆਪਕਾਵਾਂ ਵਿਚੋਂ ਐੱਸ.ਐੱਸ.ਅਧਿਆਪਕਾ ਰਵਿੰਦਰ ਕੌਰ ਨੇ ਹਸਪਤਾਲ ਪਹੁੰਚਦਿਆਂ ਹੀ ਦਮ ਤੋੜ ਦਿੱਤਾ ਜਦਕਿ ਦੂਸਰੀ ਅਧਿਆਪਕਾ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਅਧਿਆਪਕਾ ਦੀ ਮੌਤ ਸਬੰਧੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟਵੀਟ ਕਰਕੇ ਦਿੱਤੀ ਗਈ। ਇਸ ਪੂਰੇ ਰੈਸਕਿਊ ਅਪ੍ਰੇਸ਼ਨ ਸਮੇਂ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ, ਲੁਧਿਆਣਾ ਦਿਹਾਤੀ ਪੁਲਿਸ ਕਪਤਾਨ ਨਵਨੀਤ ਸਿੰਘ ਬੈਂਸ, ਡੀ.ਐੱਸ.ਪੀ ਅਮਨਦੀਪ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਮੌਜੂਦ ਰਹੇ।

Check Also

ਸੁਖਬੀਰ ਬਾਦਲ ਨੂੰ  ਪ੍ਰਧਾਨਗੀ ਤੋਂ ਹਟਾਉਣ ਦੀ ਮੰਗ ਹੋਈ ਹੋਰ ਤੇਜ਼

ਚੰਦੂਮਾਜਰਾ ਬੋਲੇ : ਸੁਖਬੀਰ ਬਾਦਲ ਦੀ ਅਗਵਾਈ ਨੂੰ ਪਸੰਦ ਨਹੀਂ ਕਰਦੇ ਲੋਕ ਚੰਡੀਗੜ੍ਹ/ਬਿਊਰੋ ਨਿਊਜ਼ : …