Breaking News
Home / ਘਰ ਪਰਿਵਾਰ / Combogesic® ਪਹਿਲੀ Acetaminophen + Ibuprofen ਸੁਮੇਲ ਵਾਲੀ ਗੋਲੀ – ਹੁਣ ਤੀਬਰ ਦਰਦ ਤੋਂ ਪੀੜਤ ਕੈਨੇਡਾ ਵਾਸੀਆਂ ਲਈ ਉਪਲਬਧ ਹੈ

Combogesic® ਪਹਿਲੀ Acetaminophen + Ibuprofen ਸੁਮੇਲ ਵਾਲੀ ਗੋਲੀ – ਹੁਣ ਤੀਬਰ ਦਰਦ ਤੋਂ ਪੀੜਤ ਕੈਨੇਡਾ ਵਾਸੀਆਂ ਲਈ ਉਪਲਬਧ ਹੈ

ਇਲਾਜ ਸਬੰਧੀ ਨਵੇਂ ਵਿਕਲਪ, ਨੈਦਾਨਿਕ ਤੌਰ ‘ਤੇ ਸਿੱਧ 3.3:1 acetaminophen ਤੋਂ ibuprofen ਅਨੁਪਾਤ ਪੇਸ਼ ਕਰਦੇ ਹਨ
ਮਿਸੀਸਾਗਾ, ਓਨਟੈਰੀਓ, ਮਾਰਚ : (BioSyent Inc. (“BioSyent” ਕੰਪਨੀ”, TSX Venture: RX) ਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ Combogesic®ઠਹੁਣ ਪੂਰੇ ਕੈਨੇਡਾ ਦੀਆਂ ਕਈ ਫਾਰਮੈਸੀਜ ਵਿੱਚ ਉਪਲਬਧ ਹੈ। Combogesic® ਮਾਮੂਲੀ ਤੋਂ ਦਰਮਿਆਨੇ ਤੀਬਰ ਦਰਦ ਦੇ ਥੋੜ੍ਹੇ ਸਮੇਂ ਲਈ ਠੀਕ ਹੋਣ ਅਤੇ 18 ਸਾਲਾਂ ਤੋਂ ਵੱਧ ਉਮਰ ਦੇ ਬਾਲਗਾਂ ਵਿੱਚ ਬੁਖਾਰ ਨੂੰ ਘਟਾਉਣ ਲਈ ਹੈ। Combogesic® , Health Canada ਵੱਲੋਂ ਪ੍ਰਵਾਨਿਤ ਪਹਿਲੀ ਸੁਮੇਲ ਵਾਲੀ ਦਰਦ ਦੀ ਦਵਾਈ ਹੈ, ਜੋ ਦੋ ਪ੍ਰਸਿੱਧ ਅਤੇ ਪ੍ਰਭਾਵੀ ਦਵਾਈਆਂ, acetaminophen ਅਤੇ ibuprofen ਇੱਕ- ਪੇਟੈਂਟ ਵਾਲੇ ਸੂਤਰ – ਗੋਲੀ ਵਿੱਚ, ਦੂਹਰਾ ਅਸਰ ਮੁਹੱਈਆ ਕਰਦੀ ਹੈ।
Toronto General Hospital ਵਿਖੇ ਦ ਪੇਨ ਰਿਸਰਚ ਯੂਨਿਟ ਦੇ ਮੈਡੀਕਲ ਡਾਇਰੈਕਟਰ, ਡਾ. ਹੈਂਸ ਕਲਾਰਕ (Hance Clarke ਨੇ ਦੱਸਿਆ, ”ਸਰਜਰੀ ਤੋਂ ਬਾਅਦ ਦੇ ਤੀਬਰ ਦਰਦ ਦੀ ਦੇਖਭਾਲ ਦਾ ਟੀਚਾ, ਦਰਦ ਦੀ ਵਾਰਵਾਰਤਾ ਅਤੇ ਤੀਬਰਤਾ ਨੂੰ ਘਟਾਉਣਾ ਅਤੇ ਤੀਬਰ ਦਰਦ ਨੂੰ ਪੁਰਾਣਾ ਹੋਣ ਤੋਂ ਰੋਕਣਾ ਹੈ। ਇਸ ਤੋਂ ਇਲਾਵਾ, ਗੁੰਝਲਾਂ ਦੀ ਰੋਕਥਾਮ, ਤੇਜ਼ੀ ਨਾਲ ਠੀਕ ਹੋਣ ਦੀ ਸਮਰੱਥਾ ਅਤੇ ਦਰਦ ਦੀਆਂ ਦਵਾਈਆਂ ਤੋਂ ਹੋਣ ਵਾਲੇ ਸੰਭਾਵੀ ਮਾੜੇ ਅਸਰਾਂ ਨੂੰ ਘੱਟ ਕਰਨਾ ਵੀ ਜ਼ਰੂਰੀ ਹੈ।” ਉਹਨਾਂ ਨੇ ਅੱਗੇ ਕਿਹਾ, ”ਮਾਰਚ 2020 ਵਿੱਚ, ਮਾਹਰਾਂ ਨੇ ਵਿਕਲਪਿਕ ਸਰਜਰੀ ਤੋਂ ਬਾਅਦ ਤੀਬਰ ਦਰਦ ਦੀ ਦੇਖਭਾਲ ਵਾਸਤੇ ਨੈਦਾਨਿਕ ਸਰਬਸੰਮਤੀ ਬਿਆਨ ਪ੍ਰਕਾਸ਼ਿਤ ਕੀਤਾ ਸੀ, ਜੋ ਓਪਰੇਸ਼ਨ ਤੋਂ ਬਾਅਦ ਦਵਾਈ ਪ੍ਰਿਸਕ੍ਰਾਈਬ ਕਰਨ ਦੇ ਮਾਪਦੰਡ ਵਜੋਂ, acetaminophen ਅਤੇ ibuprofen ਦੀ ਸਿਫ਼ਾਰਿਸ਼ ਕਰਦਾ ਹੈ। Combogesic® ਰਾਹੀਂ, ਵਿਸ਼ੇਸ਼ ਤਿੰਨ-ਤੋਂ-ਇੱਕ ਖੁਰਾਕ ‘ਤੇ acetaminophen ਅਤੇ ibuprofen ਦੀ ਸਿਫ਼ਾਰਿਸ਼ ਕਰਨ ਵਿੱਚ ਸਮਰੱਥ ਹੋਣਾ, ਤੀਬਰ ਦਰਦ ਦੀ ਦੇਖਭਾਲ ਦਾ ਸੁਵਿਧਾਜਨਕ, ਪ੍ਰਭਾਵੀ ਵਿਕਲਪ ਹੋ ਸਕਦਾ ਹੈ ਅਤੇ ਨਤੀਜੇ ਵਜੋਂ ਦਵਾਈ ਸਬੰਧੀ ਪੱਧਤੀ ਦੀ ਜਟਿਲਤਾ ਘੱਟ ਹੋ ਸਕਦੀ ਹੈ।”
Combogesic®ઠਦੀ ਪ੍ਰਭਾਵਿਕਤਾ, ਇਸਦੇ ਨੈਦਾਨਿਕ ਤੌਰ ‘ਤੇ ਸਿੱਧ ਅਨੁਪਾਤ – ਇੱਕ ਗੋਲੀ ਵਿੱਚ 325 mg acetaminophen ਅਤੇ IG.E mg ibuprofen ਸ਼ਾਮਲ ਹੈ, ‘ਤੇ ਅਧਾਰਤ ਹੈ। ਆਪਣੇ ਬੇਜੋੜ 3.3:1 ਅਨੁਪਾਤ ਨਾਲ, Combogesic®, ਕੁਝ ਖੁਰਾਕਾਂ ਵਿੱਚ ਇਕੱਲੇ acetaminophen ਜਾਂ ibuprofen ਦੇ ਮੁਕਾਬਲੇ ਵੱਧ ਤੇਜ਼ ਅਤੇ ਵੱਧ ਪ੍ਰਭਾਵੀ ਦਰਦ ਦੀ ਦਵਾਈ ਹੈ (acetaminophen ਦੇ ਮੁਕਾਬਲੇ 78% ਵੱਧ ਪ੍ਰਭਾਵੀ ਅਤੇ ibuprofen ਦੇ ਮੁਕਾਬਲੇ 36% ਵੱਧ ਪ੍ਰਭਾਵੀ)।
University of Waterloo School of Pharmacy ਵਿਖੇ, ਕਮਿਉਨਿਟੀ ਫਾਰਮਾਸਿਸਟ ਅਤੇ ਕਲੀਨੀਕਲ ਲੈਕਚਰਾਰ, ਡਾ. ਨਰਦਿਨੇ ਨਾਖਲਾ (Nardine Nakhla) ਨੇ ਦੱਸਿਆ, ”ਦੋ ਪ੍ਰਸਿੱਧ ਗੈਰ-ਪ੍ਰਿਸਕ੍ਰਿਪਸ਼ਨ ਵਾਲੀਆਂ ਦਰਦ ਦੀਆਂ ਦਵਾਈਆਂ – ibuprofen ਅਤੇ acetaminophen – Combogesic® – ਦਾ ਨਵਾਂ ਸੁਮੇਲ, ਕਲੀਨੀਸ਼ੀਅਨਾਂ ਨੂੰ, ਸਕਿਰਿਆ ਸੰਘਟਕ ਦੀ ਚੰਗੀ ਤਰ੍ਹਾਂ ਸੁਰੱਖਿਆ ਪ੍ਰੋਫਾਈਲ ਨਾਲ ਸਮਝੌਤਾ ਕੀਤੇ ਬਿਨਾਂ, ਬਾਲਗਾਂ ਵਿੱਚ ਮਾਮੂਲੀ ਤੋਂ ਦਰਮਿਆਨੇ ਦਰਦ ਦੀ ਦੇਖਭਾਲ ਲਈ ਮਲਟੀਮਾਡਲ ਦਰਦ ਦੀ ਦਵਾਈ ਪ੍ਰਾਪਤ ਕਰਨ ਲਈ ਵਾਧੂ ਥੈਰੇਪਿਊਟਿਕ ਵਿਕਲਪ ਮੁਹੱਈਆ ਕਰਦਾ ਹੈ।”
BioSyent Pharma Inc. ਨੂੰ AFT Pharmaceuticals Ltd. ਤੋਂ ਕੈਨੇਡਾ ਲਈ Combogesic®  ਦਾ ਲਾਇਸੰਸ ਪ੍ਰਾਪਤ ਹੈ, ਜੋ Maxigesic੍ਰ ਸਮੇਤ, ਵੱਖ-ਵੱਖ ਬ੍ਰਾਂਡ ਨਾਂਵਾਂ ਦੇ ਹੇਠ, 37 ਹੋਰ ਦੇਸ਼ਾਂ ਵਿੱਚ, ਸਿੱਧੇ ਤੌਰ ‘ਤੇ ਜਾਂ ਭਾਈਵਾਲਾਂ ਦੁਆਰਾ ਉਤਪਾਦ ਵੇਚਦੀ ਹੈ। ਹੋਰ ਮਾਰਕੀਟਾਂ ਵਿੱਚ, ਇਹ ਉਹੀ 3.3:1 acetaminophen/ibuprofen ਅਨੁਪਾਤ ਦੇ ਨਾਲ, ਵੱਖ-ਵੱਖ ਖੁਰਾਕ ਰੂਪਾਂ ਅਤੇ ਸਮਰਥਤਾਵਾਂ ਵਿੱਚ ਆਉਂਦੀ ਹੈ।
BioSyent Pharma ਦੇ ਡਾਇਰੈਕਟਰ. ਮੈਡੀਕਲ ਐਂਡ ਰੈਗੁਲੇਟਰੀ ਅਫੇਅਰਸ, ਡਾ. ਨਾਵਿਦ ਅਸ਼ਰਫੀ (Navid Ashrafi) ਨੇ ਦੱਸਿਆ, “Combogesic®, ਲੋੜਵੰਦ ਮਰੀਜ਼ਾਂ ਲਈ ਤੀਬਰ ਦਰਦ ਦੀ ਦੇਖਭਾਲ ਵਿੱਚ, ਕੈਨੇਡਾ ਦੇ ਹੈਲਥਕੇਅਰ ਪ੍ਰਦਾਤਾਵਾਂ ਨੂੰ ਸਹਿਯੋਗ ਕਰਨ ਲਈ, ਨਵਾਂ ਅਤੇ ਪ੍ਰਭਾਵੀ, ਓਪੀਓਇਡ-ਮੁਕਤ ਇਲਾਜ ਹੈ। ਅਸੀਂ ਉਹਨਾਂ ਮਰੀਜ਼ਾਂ ਦੀ ਮਦਦ ਕਰਨ ਲਈ ਉਤਸ਼ਾਹਿਤ ਹਾਂ, ਜੋ ਛੋਟੀ ਮਿਆਦ ਲਈ ਦਰਦ ਤੋਂ ਰਾਹਤ ਪਾਉਣਾ ਚਾਹੁੰਦੇ ਹਨ।”
Combogesic®ઠਬਿਨਾਂ ਪ੍ਰਿਸਕ੍ਰਿਪਸ਼ਨ ਦੇ ਫਾਰਮੈਸੀ ਕਾਉਂਟਰ ਦੇ ਪਿੱਛੇ ਅਤੇ ਔਨਲਾਈਨ ਆਰਡਰ ਦੇਣ ਰਾਹੀਂ ਉਪਲਬਧ ਹੈ। ਤੁਸੀਂ Combogesic®ઠਬਾਰੇ ਹੋਰ ਜਾਣਕਾਰੀ Combogesic.ca ‘ਤੇ ਪ੍ਰਾਪਤ ਕਰ ਸਕਦੇ ਹੋ।

Check Also

ਐਨ ਆਰ ਆਈ ਫੈਮਿਲੀ ਮੈਡੀਕਲ ਕੇਅਰ ਪਲਾਨ

ਅੱਜ ਦੇ ਸਮੇਂ ਵਿਚ ਬਹੁਤ ਸਾਰੇ ਪੰਜਾਬ ਦੇ ਵਸਨੀਕ ਆਪਣੇ ਦੇਸ਼ ਤੋਂ ਬਾਹਰ ਕੰਮ ਕਾਰ …