Breaking News
Home / ਭਾਰਤ / ਨੋਟਬੰਦੀ ਨੂੰ ਹੋਏ 6 ਸਾਲ

ਨੋਟਬੰਦੀ ਨੂੰ ਹੋਏ 6 ਸਾਲ

2000 ਦੇ ਨੋਟ ਹੁਣ ਨਾ ਏਟੀਐਮ ’ਚ ਅਤੇ ਨਾ ਬੈਂਕਾਂ ’ਚ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਅੱਜ ਤੋਂ 6 ਸਾਲ ਪਹਿਲਾਂ ਯਾਨੀ 8 ਨਵੰਬਰ 2016 ਨੂੰ ਭਾਰਤੀ ਕਰੰਸੀ ਦੇ 500 ਅਤੇ 1000 ਰੁਪਏ ਦੇ ਸਾਢੇ 15 ਲੱਖ ਕਰੋੜ ਰੁਪਏ ਅਰਥ ਵਿਵਸਥਾ ਤੋਂ ਬਾਹਰ ਕਰ ਦਿੱਤੇ ਗਏ ਸਨ। ਇਸ ਨੋਟਬੰਦੀ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਇਸ ਤੋਂ ਬਾਅਦ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਲੋਕਾਂ ਨੂੰ ਆਪਣੇ ਖਰਚੇ ਸੀਮਤ ਕਰਨੇ ਪੈ ਗਏ ਸਨ ਅਤੇ ਏਟੀਐਮਜ਼ ਦੇ ਬਾਹਰ ਲੰਮੀਆਂ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਸਨ। 500 ਅਤੇ 1000 ਰੁਪਏ ਦੇ ਨੋਟਾਂ ਦੇ ਬੰਦ ਕਰ ਦਿੱਤੇ ਜਾਣ ਤੋਂ ਬਾਅਦ ਐਂਟਰੀ ਹੋਈ 500 ਰੁਪਏ ਦੇ ਨਵੇਂ ਨੋਟ ਅਤੇ 2000 ਰੁਪਏ ਦੇ ਵੱਡੇ ਨੋਟ ਦੀ। ਹੁਣ ਇਨ੍ਹਾਂ ਵਿਚੋਂ 500 ਰੁਪਏ ਦੇ ਨੋਟ ਤਾਂ ਮਾਰਕਿਟ ਵਿਚ ਹਨ, ਪਰ 2000 ਦੇ ਨੋਟ ਗਾਇਬ ਹੋ ਗਏ ਹਨ। ਹੁਣ 2000 ਦੇ ਨੋਟ ਨਾ ਤਾਂ ਏਟੀਐਮਜ਼ ਵਿਚੋਂ ਨਿਕਲ ਰਹੇ ਹਨ ਅਤੇ ਨਾ ਹੀ ਬੈਂਕਾਂ ਵਿਚੋਂ ਮਿਲ ਰਹੇ ਹਨ। ਦੇਸ਼ ਵਿਚ ਸਾਲ 2017-18 ਦੌਰਾਨ 2000 ਦੇ ਨੋਟ ਸਭ ਤੋਂ ਜ਼ਿਆਦਾ ਮਾਰਕੀਟ ਵਿਚ ਰਹੇ। ਉਸ ਸਮੇਂ ਬਜ਼ਾਰ ਵਿਚ 2000 ਦੇ 33,630 ਲੱਖ ਨੋਟ ਸਨ, ਜਿਸਦੀ ਸੰਖਿਆ ਸਾਲ ਦਰ ਸਾਲ ਘੱਟ ਹੁੰਦੀ ਗਈ। ਦੱਸਣਯੋਗ ਹੈ ਕਿ ਨੋਟਬੰਦੀ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਫੀ ਆਲੋਚਨਾ ਵੀ ਕੀਤੀ ਸੀ।

Check Also

ਸਿਸੋਦੀਆ ਦੀ ਜ਼ਮਾਨਤ ਅਰਜ਼ੀ ’ਤੇ ਹੁਣ 13 ਮਈ ਨੂੰ ਹੋਵੇਗੀ ਸੁਣਵਾਈ

ਦਿੱਲੀ ਹਾਈਕੋਰਟ ਨੇ ਈਡੀ ਅਤੇ ਸੀਬੀਆਈ ਨੂੰ ਜਵਾਬ ਦੇਣ ਲਈ ਦਿੱਤਾ 4 ਦਿਨ ਦਾ ਸਮਾਂ …