ਬਾਦਲ ਪਿਤਾ-ਪੁੱਤਰ ਤੇ ਅਕਸ਼ੈ ਕੁਮਾਰ ਐਸ ਆਈ ਟੀ ਵੱਲੋਂ ਤਲਬ
ੲ ਹੁਣ ਤੱਕ 50 ਵਿਅਕਤੀਆਂ ਅਤੇ 30 ਪੁਲਿਸ ਮੁਲਾਜ਼ਮਾਂ ਕੋਲੋਂ ਹੋ ਚੁੱਕੀ ਹੈ ਪੁੱਛਗਿੱਛ
ੲ ਕਈ ਆਲ੍ਹਾ ਪੁਲਿਸ ਅਫ਼ਸਰ ਅਤੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਵੀ ਹੋ ਚੁੱਕੇ ਨੇ ਜਾਂਚ ‘ਚ ਸ਼ਾਮਲ
ਚੰਡੀਗੜ੍ਹ : ਬਰਗਾੜੀ ਕਾਂਡ ਦੀ ਜਾਂਚ ਦੇ ਲਈ ਗਠਿਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਜਾਂਚ ਹੁਣ ਬੇਹੱਦ ਅਹਿਮ ਅਤੇ ਫੈਸਲਾਕੁੰਨ ਮੋੜ ‘ਤੇ ਪਹੁੰਚ ਗਈ ਹੈ। ਐਸਆਈਟੀ ਨੇ ਇਸ ਮਾਮਲੇ ‘ਚ ਹੁਣ ਬਾਦਲ ਪਿਤਾ-ਪੁੱਤਰ ਅਤੇ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਨੂੰ ਪੁੱਛਗਿੱਛ ਦੇ ਲਈ ਤਲਬ ਕੀਤਾ ਹੈ। ਇਸ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ 16 ਨਵੰਬਰ ਨੂੰ ਚੰਡੀਗੜ੍ਹ ਵਿਚ ਪੁੱਛਗਿਛ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ 19 ਅਤੇ ਅਕਸ਼ੈ ਕੁਮਾਰ ਨੂੰ 21 ਨਵੰਬਰ ਨੂੰ ਪੁੱਛਗਿੱਛ ਲਈ ਅੰਮ੍ਰਿਤਸਰ ਸਰਕਟ ਹਾਊਸ ਬੁਲਾਇਆ ਗਿਆ ਹੈ। ਐਸਆਈਟੀ ਵੱਲੋਂ ਇਸ ਦੇ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਨ੍ਹਾਂ ਨੂੰ ਸੰਮਨ ਜਾਰੀ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ 2015 ‘ਚ ਹੋਏ ਬੇਅਦਬੀ ਦੇ ਵੱਖ-ਵੱਖ ਮਾਮਲਿਆਂ ਅਤੇ ਫਾਈਰਿੰਗ ਤੋਂ ਬਾਅਦ ਕੋਟਕਪੂਰਾ ਥਾਣੇ ‘ਚ ਦਰਜ ਮਾਮਲੇ ਦੇ ਸਬੰਧ ‘ਚ ਤਿੰਨਾਂ ਨੂੰ ਸੰਮਨ ਜਾਰੀ ਕੀਤੇ ਹਨ। ਆਈਜੀ ਨੇ ਕਿਹਾ ਕਿ 2015 ‘ਚ ਹੋਏ ਬੇਅਦਬੀ ਦੇ ਵੱਖ-ਵੱਖ ਮਾਮਲਿਆਂ ਅਤੇ ਫਾਇਰਿੰਗ ਤੋਂ ਬਾਅਦ ਕੋਟਕਪੂਰਾ ਥਾਣੇ ‘ਚ ਦਰਜ ਮਾਮਲੇ ਦੇ ਸਬੰਧਾਂ ‘ਚ ਤਿੰਨਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ। ਬਰਗਾੜੀ ‘ਚ ਬੇਅਦਬੀ ਅਤੇ ਕੋਟਕਪੂਰਾ ਅਤੇ ਬਹਿਬਲ ਕਲਾਂ ‘ਚ ਫਾਇਰਿੰਗ ਦੇ ਸਬੰਧ ‘ਚ ਜਾਂਚ ਲਈ ਉਨ੍ਹਾਂ ਨੂੰ ਸੀਆਰਪੀਸੀ ਦੀ ਧਾਰਾ 160 ਦੇ ਤਹਿਤ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਇਸ ਧਾਰਾ ਦੇ ਤਹਿਤ ਸਬੰਧਤ ਵਿਅਕਤੀ ਨੂੰ ਜਾਂਚ ਦੇ ਲਈ ਹਾਜ਼ਰ ਹੋਣਾ ਜ਼ਰੂਰੀ ਹੁੰਦਾ ਹੈ। ਨਾਲ ਹੀ ਸਬੰਧਤ ਘਟਨਾ ਦੇ ਬਾਰੇ ‘ਚ ਉਸ ਨੂੰ ਜੋ ਵੀ ਜਾਣਕਾਰੀ ਹੈ, ਉਸ ਨੂੰ ਦੇਣੀ ਪੈਂਦੀ ਹੈ। ਹੁਣ ਤੱਕ ਐਸ ਆਈਟੀ ਏਡੀਜੀਪੀ ਜਤਿੰਦਰ ਜੈਨ, ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਆਈਜੀ ਅਮਰ ਸਿੰਘ ਚਾਹਲ, ਫਿਰੋਜ਼ਪੁਰ ਦੇ ਤਤਕਾਲੀਨ ਡੀਆਈਜੀ ਐਮਐਸ ਜੱਗੀ, ਫਰੀਦਕੋਟ ਦੇ ਤਤਕਾਲੀਨ ਡੀਸੀ ਐਸਐਸ ਮਾਨ, ਐਸ ਐਸ ਪੀ ਵੀ ਕੇ ਸਿਆਲ ਅਤੇ ਐਸਡੀਐਮ ਤੋਂ ਇਲਾਵਾ ਵਿਧਾਇਕ ਮਨਤਾਰ ਸਿੰਘ ਬਰਾੜ ਤੋਂ ਪੁੱਛਗਿੱਛ ਕਰ ਚੁੱਕੀ ਹੈ। ਇਸ ਤੋਂ ਇਲਾਵਾ 50 ਆਮ ਵਿਅਕਤੀਆਂ ਅਤੇ ਜੂਨੀਅਰ ਰੈਂਕ ਦੇ 30 ਪੁਲਿਸ ਮੁਲਾਜ਼ਮਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਸਤੰਬਰ ‘ਚ ਹੀ ਮੁੱਖ ਮੰਤਰੀ ਨੇ ਬਰਗਾੜੀ ਕਾਂਡ ਦੀ ਜਾਂਚ ਸੀਬੀਆਈ ਤੋਂ ਲੈ ਕੇ ਪੰਜ ਮੈਂਬਰੀ ਕਮੇਟੀ ਐਸਆਈਟੀ ਕਮੇਟੀ ਬਣਾਈ ਸੀ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …