ਕਿਹਾ-ਗਲਤੀ ਨਾਲ ਹੋ ਗਿਆ ਸੀ ਮਹਿਲਾ ਅਫਸਰ ਨੂੰ ਮੈਸੇਜ
ਚੰਡੀਗੜ੍ਹ/ਬਿਊਰੋ ਨਿਊਜ਼
ਮੀ ਟੂ ਮਾਮਲੇ ਵਿਚ ਘਿਰੇ ਕਾਂਗਰਸ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਸਫਾਈ ਦੇਣ ਲਈ ਅੱਜ ਮੀਡੀਆ ਦੇ ਸਾਹਮਣੇ ਆਏ। ਚਮਕੌਰ ਸਾਹਿਬ ਵਿੱਚ ਪੁੱਜੇ ਚੰਨੀ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਇਹ ਵੀ ਮੰਨਿਆ ਕਿ ਉਨ੍ਹਾਂ ਕੋਲੋਂ ਗ਼ਲਤੀ ਨਾਲ ਮਹਿਲਾ ਅਫ਼ਸਰ ਨੂੰ ਮੈਸੇਜ ਚਲਾ ਗਿਆ ਸੀ, ਪਰ ਇਸ ਮਾਮਲੇ ਸਬੰਧੀ ਉਨ੍ਹਾਂ ਮਹਿਲਾ ਅਫ਼ਸਰ ਕੋਲੋਂ ਮੁਆਫੀ ਵੀ ਮੰਗ ਲਈ ਸੀ। ਇਹ ਸਾਰਾ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਹੈ ਜੋ ਪਹਿਲਾਂ ਹੀ ਇਸ ਬਾਰੇ ਬਿਆਨ ਦੇ ਚੁੱਕੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਮੈਸੇਜ ਆਪ ਨਹੀਂ ਲਿਖਿਆ ਸੀ, ਬਲਕਿ ਉਨ੍ਹਾਂ ਕੋਲੋਂ ਫਾਰਵਰਡ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਮੈਸੇਜ ਗਲਤ ਜਾਂ ਅਸ਼ਲੀਲ ਵੀ ਨਹੀਂ ਸੀ। ਚੰਨੀ ਨੇ ਕਿਹਾ ਕਿ ਜਦੋਂ ਮਹਿਲਾ ਅਫਸਰ ਵੱਲੋਂ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਤਾਂ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਬਣਦੀ। ਉਨ੍ਹਾਂ ਅਕਾਲੀ ਦਲ ‘ਤੇ ਮਾਮਲੇ ਨੂੰ ਤੂਲ ਦੇਣ ਦੇ ਦੋਸ਼ ਵੀ ਲਗਾਏ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …