ਸਿੱਖ ਆਗੂਆਂ ਨੇ ਡੇਰਾ ਪ੍ਰੇਮੀਆਂ ਦੇ ਟੈਂਟ ਪੁੱਟੇ
ਮੱਖੂ/ਬਿਊਰੋ ਨਿਊਜ਼
ਮੱਖੂ ਨੇੜੇ ਪੈਂਦੀ ਕੈਨਾਲ ਕਾਲੋਨੀ ਵਿਚ ਐਤਵਾਰ ਨੂੰ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਜਦੋਂ ਡੇਰੇ ਵੱਲੋਂ ਗ੍ਰੀਨ ਐੱਸ ਫੋਰਸ ਦੀ ਅਗਵਾਈ ਵਿਚ ਹੋ ਰਹੀ ਨਾਮ ਚਰਚਾ ਨੂੰ ਲੈ ਕੇ ਡੇਰਾ ਪ੍ਰੇਮੀਆਂ ਤੇ ਸਿੱਖ ਜਥੇਬੰਦੀਆਂ ਦਰਮਿਆਨ ਟਕਰਾਅ ਹੋ ਗਿਆ। ਨਾਮ ਚਰਚਾ ਰੋਕਣ ਲਈ ਏਕਨੂਰ ਫ਼ੌਜ ਦੇ ਆਗੂਆਂ ਆਗੂਆਂ ਨੇ ਪੁਲਿਸ ਦੀਆਂ ਰੋਕਾਂ ਪਾਰ ਕਰਦੇ ਹੋਏ ਨਾਮ ਚਰਚਾ ਵਾਲੀ ਥਾਂ ‘ਤੇ ਧਾਵਾ ਬੋਲ ਦਿੱਤਾ। ਦੂਜੇ ਪਾਸੇ ਡੇਰਾ ਪ੍ਰੇਮੀਆਂ ਦੇ ਆਗੂਆਂ ਨੇ ਟੈਂਟ ਉਖਾੜ ਰਹੇ ਸਿੱਖ ਜਥੇਬੰਦੀਆਂ ਦੇ ਆਗੂਆਂ ‘ਤੇ ਵੀ ਜਵਾਬੀ ਹਮਲਾ ਵੀ ਕੀਤਾ। ਇਸ ਮਾਮਲੇ ਵਿਚ ਪੁਲਿਸ ਵਲੋਂ 37 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
Check Also
ਸ਼ੋ੍ਮਣੀ ਅਕਾਲੀ ਦਲ ਨੇ ਲੁਧਿਆਣਾ ਪੱਛਮੀ ਤੋਂ ਪਰਉਪਕਾਰ ਸਿੰਘ ਘੁੰਮਣ ਨੂੰ ਬਣਾਇਆ ਉਮੀਦਵਾਰ
‘ਆਪ’ ਦੇ ਸੰਜੀਵ ਅਰੋੜਾ ਅਤੇ ਕਾਂਗਰਸ ਭਾਰਤ ਭੂਸ਼ਣ ਆਸ਼ੂ ਨਾਲ ਹੋਵੇਗਾ ਮੁਕਾਬਲਾ ਲੁਧਿਆਣਾ/ਬਿਊਰੋ ਨਿਊਜ਼ : …