ਨਵੀਂ ਦਿੱਲੀ : ਸਿੰਘੂ ਬਾਰਡਰ ਉਪਰ ਰੋਜ਼ਾਨਾ ਹਜ਼ਾਰਾਂ ਵਿਅਕਤੀਆਂ ਦਾ ਇਕੱਠ ਹੋ ਜਾਂਦਾ ਹੈ ਤੇ ਸਾਰਿਆਂ ਲਈ ਸਮੇਂ ਸਿਰ ਲੰਗਰ ਤਿਆਰ ਕਰਨ ਦੀ ਸੇਵਾ ਵਿੱਚ ਵੱਖ-ਵੱਖ ਸੰਸਥਾਵਾਂ ਲੱਗੀਆਂ ਹੋਈਆਂ ਹਨ। ਵਿਅਕਤੀਆਂ ਦੀ ਆਮਦ ਨੂੰ ਦੇਖਦੇ ਹੋਏ ਕਈ ਥਾਵਾਂ ਉਪਰ ਇੱਥੇ ਕੌਮੀ ਮਾਰਗ-1 ਉਪਰ ਰੋਟੀ/ਪ੍ਰਸ਼ਾਦੇ ਸੇਕਣ ਵਾਲੀਆਂ ਮਸ਼ੀਨਾਂ ਲਾਈਆਂ ਗਈਆਂ ਹਨ। ਕਈਆਂ ਵੱਲੋਂ ਵੱਡੇ ਤਵਿਆਂ ‘ਤੇ ਰੋਟੀਆਂ ਸੇਕੀਆਂ ਜਾਂਦੀਆਂ ਹਨ। ਖ਼ਾਸ ਕਰਕੇ ਧਾਰਮਿਕ ਸੰਸਥਾਵਾਂ ਵੱਲੋਂ ਜਾਂ ਪਿੰਡਾਂ ਤੋਂ ਆਈਆਂ ਟਰਾਲੀਆਂ ਵਿੱਚ ਚੁੱਲ੍ਹਿਆਂ ਦਾ ਪ੍ਰਬੰਧ ਹੋਣ ਕਰਕੇ ਉਨ੍ਹਾਂ ਨੂੰ ਔਖ ਨਹੀਂ ਹੁੰਦੀ। ਦਿੱਲੀ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਸਮਾਰਕ ਦੇ ਕੈਂਪਸ ਵਿੱਚ ਰੋਟੀਆਂ ਪਕਾਉਣ ਵਾਲੀਆਂ ਤਿੰਨ ਮਸ਼ੀਨਾਂ ਲਾਈਆਂ ਗਈਆਂ ਹਨ।ઠਕੌਮੀ ਮਾਰਗ-1 ਉਪਰ ਇਕ ਸਵੈ-ਸੇਵੀ ਸੰਸਥਾ ਵੱਲੋਂ ਰੋਟੀ ਬਣਾਉਣ ਵਾਲੀ ਮਸ਼ੀਨ ਲਾਈ ਗਈ ਹੈ, ਜਿੱਥੇ ਧਰਨੇ ਵਿੱਚ ਸ਼ਾਮਲ ਬੀਬੀਆਂ ਵੱਲੋਂ ਆਟੇ ਦੇ ਪੇੜੇ ਬਣਾਉਣ ਦੀ ਸੇਵਾ ਰੋਜ਼ਾਨਾ ਕੀਤੀ ਜਾਂਦੀ ਹੈ। ਦੁਪਹਿਰੇ ਤੇ ਸ਼ਾਮ ਨੂੰ ਲੰਗਰ ਚਲਾਏ ਜਾਂਦੇ ਹਨ ਤੇ ਵਧਦੀ ਭੀੜ ਨੂੰ ਦੇਖਦੇ ਹੋਏ ਮਸ਼ੀਨਾਂ ਨਾਲ ਕੰਮ ਸੌਖਾ ਹੋ ਜਾਂਦਾ ਹੈ।
Check Also
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ
ਕਿਹਾ : ਕਿਸਾਨ ਅੰਦੋਲਨ ਨੂੰ ਮੁੜ ਤੋਂ ਕੀਤਾ ਜਾਵੇਗਾ ਸਰਗਰਮ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਨੇਤਾ …