ਨਸੀਰ-ਉਲ-ਮੁਲਕ ਦਾ ਨਾਂ ਪਾਕਿ ਦੇ ਪ੍ਰਧਾਨ ਮੰਤਰੀ ਵਜੋਂ ਐਲਾਨਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਸੇਵਾਮੁਕਤ ਚੀਫ ਜਸਟਿਸ ਨਸੀਰ-ਉਲ-ਮੁਲਕ ਦਾ ਨਾਂ ਪਾਕਿਸਤਾਨ ਦੇ ਅੰਤ੍ਰਿਮ ਪ੍ਰਧਾਨ ਮੰਤਰੀ ਵਜੋਂ ਐਲਾਨ ਦਿੱਤਾ ਗਿਆ ਹੈ। ਪਾਕਿਸਤਾਨ ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ ਵਿੱਚ ਆਮ ਚੋਣਾਂ 25 ਜੁਲਾਈ ਨੂੰ ਹੋਣੀਆਂ ਹਨ ਤੇ ਮੌਜੂਦਾ ਅੱਬਾਸੀ ਸਰਕਾਰ ਦਾ ਕਾਰਜਕਾਲ 31 ਮਈ ਨੂੰ ਪੂਰਾ ਹੋਣ ਵਾਲਾ ਹੈ। ਪਹਿਲੀ ਜੂਨ ਨੂੰ ਆਰਜ਼ੀ ਸਰਕਾਰ ਨੇ ਕੰਮਕਾਜ ਸੰਭਾਲਣਾ ਹੈ ਤੇ ਜਦ ਤਕ ਨਵੀਂ ਸਰਕਾਰ ਨਹੀਂ ਚੁਣੀ ਜਾਂਦੀ, ਇਹੋ ਆਰਜ਼ੀ ਸਰਕਾਰ ਪਾਕਿਸਤਾਨ ਦਾ ਕੰਮਕਾਜ ਦੇਖੇਗੀ। ਪਾਕਸਿਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੂੰ ਸੁਪਰੀਮ ਕੋਰਟ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਸ਼ਾਹਿਦ ਖ਼ਕਾਨ ਅੱਬਾਸੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ।
Check Also
ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …