Breaking News
Home / ਭਾਰਤ / ਪ੍ਰਿਅੰਕਾ ਗਾਂਧੀ ਦੀ ਦੇਸ਼ ਵਾਸੀਆਂ ਨੂੰ ਅਪੀਲ

ਪ੍ਰਿਅੰਕਾ ਗਾਂਧੀ ਦੀ ਦੇਸ਼ ਵਾਸੀਆਂ ਨੂੰ ਅਪੀਲ

ਕਿਹਾ : ਮਾਸਕ ਲਾਓ ਤੇ ਕਰੋਨਾ ਸਬੰਧੀ ਸਾਰੇ ਨਿਰਦੇਸ਼ਾਂ ਦੀ ਪਾਲਣਾ ਕਰੋ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਰੋਨਾ ਮਹਾਂਮਾਰੀ ਨਾਲ ਨਿਪਟਣ ਦੀ ਰਣਨੀਤੀ ਨੂੰ ਲੈ ਕੇ ਅੱਜ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਟਵੀਟ ਕੀਤਾ ਕਿ ਕੇਂਦਰ ਸਰਕਾਰ ਦੀ ਕੋਵਿਡ ਰਣਨੀਤੀ: ਪਹਿਲਾ ਗੇੜ-ਤੁਗਲਕੀ ਲੌਕਡਾਊਨ ਲਾਓ, ਦੂਜਾ ਗੇੜ-ਘੰਟੀ ਬਜਾਓ ਤੇ ਤੀਜਾ ਗੇੜ-ਪ੍ਰਭੂ ਦੇ ਗੁਣ ਗਾਓ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਲੋਕਾਂ ਨੂੰ ਅਪੀਲ ਕੀਤੀ, ”ਪਿਆਰੇ ਦੇਸ਼ਵਾਸੀਓਂ, ਇਹ ਸਾਰਿਆਂ ਲਈ ਬਹੁਤ ਸੰਕਟ ਦਾ ਸਮਾਂ ਹੈ। ਸਾਡੇ ਸਾਰਿਆਂ ਦੇ ਪਰਿਵਾਰਕ ਮੈਂਬਰ, ਦੋਸਤ-ਮਿੱਤਰ ਤੇ ਆਸ-ਪਾਸ ਦੇ ਲੋਕ ਕਰੋਨਾ ਮਹਾਮਾਰੀ ਦੀ ਲਪੇਟ ਵਿਚ ਆ ਰਹੇ ਹਨ। ਉਨ੍ਹਾਂ ਟਵੀਟ ਕਰ ਕੇ ਕਿਹਾ, ”ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਮਾਸਕ ਲਾਓ ਤੇ ਕੋਵਿਡ ਤੋਂ ਸੁਰੱਖਿਆ ਸਬੰਧੀ ਸਾਰੇ ਨਿਰਦੇਸ਼ਾਂ ਦਾ ਪਾਲਣ ਕਰੋ। ਸਾਵਧਾਨੀ ਤੇ ਸੰਵੇਦਨਾ ਦੇ ਨਾਲ ਸਾਨੂੰ ਮਿਲ ਕੇ ਇਸ ਜੰਗ ਨੂੰ ਜਿੱਤਣਾ ਹੋਵੇਗਾ।

 

 

Check Also

ਸੂਰਤ ਲੋਕ ਸਭਾ ਸੀਟ ਭਾਜਪਾ ਨੇ ਬਿਨਾ ਮੁਕਾਬਲਾ ਜਿੱਤੀ

ਕਾਂਗਰਸੀ ਉਮੀਦਵਾਰ ਦੇ ਕਾਗਜ਼ ਹੋਏ ਰੱਦ, ਬਾਕੀਆਂ ਨੇ ਨਾਮ ਵਾਪਸ ਲਏ ਨਵੀਂ ਦਿੱਲੀ/ਬਿਊਰੋ ਨਿਊਜ਼ ਲੋਕ …