ਕੁੰਭ ਮੇਲੇ ਦੌਰਾਨ ਪਹੁੰਚੇ ਸਾਧੂ ਇਕ-ਦੂਜੇ ‘ਤੇ ਕਰੋਨਾ ਫੈਲਾਉਣ ਦੇ ਲਗਾ ਰਹੇ ਨੇ ਆਰੋਪ
ਨਵੀਂ ਦਿੱਲੀ/ਬਿਊਰੋ ਨਿਊਜ਼
ਉਤਰਾਖੰਡ ‘ਚ ਆਸਥਾ ਦੇ ਮਹਾਂਕੁੰਭ ‘ਚ ਹੁਣ ਕਰੋਨਾ ਦਾ ਕੁੰਭ ਸ਼ੁਰੂ ਹੋ ਗਿਆ ਹੈ। ਆਲਮ ਇਹ ਹੈ ਕਿ ਕੁੰਭ ‘ਚ ਕਰੋਨਾ ਵਾਇਰਸ ਫੈਲਾਉਣ ਨੂੰ ਲੈ ਕੇ ਹੁਣ ਅਖਾੜਿਆਂ ਦੇ ਸਾਧੂ ਆਪਸ ‘ਚ ਭਿੜ ਗਏ ਅਤੇ ਇਕ-ਦੂਜੇ ‘ਤੇ ਕਰੋਨਾ ਫੈਲਾਉਣ ਦੇ ਆਰੋਪ ਲਗਾ ਰਹੇ ਹਨ। ਬੈਰਾਗੀ ਅਖਾੜੇ ਨੇ ਆਰੋਪ ਲਗਾਇਆ ਕਿ ਕੁੰਭ ‘ਚ ਕਰੋਨਾ ਸੰਨਿਆਸੀ ਅਖਾੜੇ ਨੇ ਫੈਲਾਇਆ ਹੈ। ਨਿਰਮੋਹੀ ਅਖਾੜੇ ਦੇ ਪ੍ਰਧਾਨ ਮਹੰਤ ਰਾਜਿੰਦਰ ਪ੍ਰਸਾਦ ਨੇ ਕੁੰਭ ‘ਚ ਵਧਦੇ ਕਰੋਨਾ ਮਾਮਲਿਆਂ ਦੇ ਲਈ ਅਖਾੜਾ ਪਰਿਸ਼ਦ ਦੇ ਮਹੰਤ ਨਰਿੰਦਰ ਗਿਰੀ ਨੂੰ ਜ਼ਿੰਮੇਵਾਰੀ ਠਹਿਰਾਇਆ। ਹਰਿਦੁਆਰ ‘ਚ ਕੁਭ ਮੇਲੇ ਦਾ ਸਮਾਂ 30 ਅਪ੍ਰੈਲ ਤੱਕ ਹੈ। ਕਰੋਨਾ ਵਾਇਰਸ ਦੇ ਚਲਦਿਆਂ ਕੁੰਭ ਮੇਲਾ 1 ਜਨਵਰੀ ਦੀ ਬਜਾਏ 1 ਅਪ੍ਰੈਲ ਤੋਂ ਸ਼ੁਰੂ ਹੋਇਆ ਹੈ। ਕੁੰਭ ਮੇਲੇ ਦੌਰਾਨ ਹੁਣ ਤੱਕ ਹਜ਼ਾਰਾਂ ਦੀ ਗਿਣਤੀ ‘ਚ ਸਾਧੂਆਂ ਦੀ ਕਰੋਨਾ ਰਿਪੋਰਟ ਪਾਜੀਟਿਵ ਆ ਚੁੱਕੀ ਹੈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 103 ਅੰਮਿ੍ਤ ਭਾਰਤ ਸਟੇਸ਼ਨਾਂ ਦਾ ਕੀਤਾ ਉਦਘਾਟਨ
ਬੀਕਾਨੇਰ-ਬਾਂਦਰਾ ਰੇਲ ਗੱਡੀ ਨੂੰ ਵੀ ਦਿਖਾਈ ਹਰੀ ਝੰਡੀ ਬੀਕਾਨੇਰ/ਬਿਊਰੋ ਨਿਊਜ਼ : ਅਪ੍ਰੇਸ਼ਨ ਸਿੰਧੂਰ ਤੋਂ ਬਾਅਦ …