ਚੰਡੀਗੜ੍ਹ/ਬਿਊਰੋ ਨਿਊਜ਼
ਨੋਟਬੰਦੀ ਖਿਲਾਫ ਵਿਰੋਧੀ ਧਿਰਾਂ ਵਲੋਂ ਛੇੜੀ ਮੁਹਿੰਮ ਵਿਚ ਕੈਪਟਨ ਅਮਰਿੰਦਰ ਸਿੰਘ ਵੀ ਉਤਰ ਆਏ ਹਨ। ਅੱਜ ਪੰਜਾਬ ਭਰ ਦੇ ਜ਼ਿਲ੍ਹਾ ਅਤੇ ਬਲਾਕ ਪੱਧਰ ‘ਤੇ ਕਾਂਗਰਸੀ ਆਗੂਆਂ ਵਲੋਂ ਸੜਕਾਂ ‘ਤੇ ਉਤਰ ਕੇ ਬੈਂਕਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸੇ ਸਬੰਧ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਅੱਤਵਾਦੀਆਂ ਨੂੰ ਫੰਡਿੰਗ ‘ਤੇ ਇਸ ਨੋਟਬੰਦੀ ਦਾ ਰਤਾ ਵੀ ਅਸਰ ਨਹੀਂ ਹੋਇਆ। ਅਮਰਿੰਦਰ ਸਿੰਘ ਨੇ ਕੱਲ੍ਹ ਮੁਕਾਬਲੇ ਵਿਚ ਮਾਰੇ ਗਏ ਅੱਤਵਾਦੀਆਂ ਕੋਲ 2000 ਦੇ ਨਵੇਂ ਨੋਟ ਬਰਾਮਦ ਹੋਣ ਦਾ ਜ਼ਿਕਰ ਕਰਦਿਆਂ ਕਿ ਅੱਤਵਾਦੀਆਂ ਕੋਲੋਂ ਨਵੇਂ ਨੋਟਾਂ ਦਾ ਮਿਲਣਾ ਸਾਫ ਕਰਦਾ ਹੈ ਕਿ ਮੋਦੀ ਦੀ ਨੋਟਬੰਦੀ ਨਿਰ੍ਹਾ ਡਰਾਮਾ ਹੈ ਤੇ ਉਸਦਾ ਝੂਠ ਫੜਿਆ ਗਿਆ। ਕੈਪਟਨ ਨੇ ਆਖਿਆ ਕਿ ਸਮੁੱਚੀ ਕਾਂਗਰਸ ਪੰਜਾਬ ਭਰ ਵਿਚ ਤਰਾਹੀ-ਤਰਾਹੀ ਕਰ ਰਹੀ ਜਨਤਾ ਦੇ ਨਾਲ ਸੜਕਾਂ ‘ਤੇ ਉਤਰ ਕੇ ਪ੍ਰਦਰਸ਼ਨ ਕਰੇਗੀ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …