ਲਾਹੌਰ/ਬਿਊਰੋ ਨਿਊਜ਼ : ਸ਼ਹੀਦ ਭਗਤ ਸਿੰਘ ਨੂੰ ਫਾਂਸੀ ਦਿੱਤੇ ਜਾਣ ਤੋਂ 86 ਸਾਲ ਬਾਅਦ ਪਾਕਿਸਤਾਨ ਨੇ ਪਹਿਲੀ ਵਾਰ ਉਸ ਦੇ ਕੇਸ ਨਾਲ ਸਬੰਧਤ ਕੁੱਝ ਰਿਕਾਰਡ ਪ੍ਰਦਰਸ਼ਿਤ ਕੀਤਾ। ਇਨ੍ਹਾਂ ਵਿੱਚ ਭਗਤ ਸਿੰਘ ਨੂੰ ਫਾਂਸੀ ਦਿੱਤੇ ਜਾਣ ਦਾ ਸਰਟੀਫਿਕੇਟ ਵੀ ਸ਼ਾਮਲ ਹੈ। ઠਪਾਕਿਸਤਾਨ ਪੁਰਾਤੱਤਵ ਵਿਭਾਗ ਨੇ ਭਗਤ ਸਿੰਘ ਦੇ ਕੇਸ ਨਾਲ ਸਬੰਧਤ ਸਮੁੱਚੇ ਰਿਕਾਰਡ ਦੀ ਫਾਈਲ ਪ੍ਰਦਰਸ਼ਤ ਨਹੀ ਕੀਤੀ, ਇਸ ਬਾਰੇ ਕਿਹਾ ਗਿਆ ਕਿ ਇਹ ਤਿਆਰ ਨਹੀ ਸੀ। ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਲਾਹੌਰ ਦੇ ਅਨਾਰਕਲੀ ਮਕਬਰੇ ਵਿੱਚ ਲਾਈ ਗਈ। ਪ੍ਰਦਰਸ਼ਤ ਕੀਤੇ ਗਏ ਰਿਕਾਰਡ ਵਿੱਚ 27 ਅਗਸਤ 1930 ਨੂੰ ਆਏ ਅਦਾਲਤ ਦੇ ਹੁਕਮਾਂ ਦਾ ਰਿਕਾਰਡ ਦੇਣ ਲਈ ਭਗਤ ਸਿੰਘ ਦੀ ਅਰਜ਼ੀ, ઠਭਗਤ ਸਿੰਘ ਵੱਲੋਂ 31 ਮਈ 1929 ਨੂੰ ਪਿਤਾ ਸਰਦਾਰ ਕਿਸ਼ਨ ਸਿੰਘ ਨਾਲ ਮੁਲਾਕਾਤ ਲਈ ਦਾਇਰ ਕੀਤੀ ਪਟੀਸ਼ਨ, ਪਿਤਾ ਵੱਲੋਂ ਆਪਣੇ ਪੁੱਤਰ ਦੀ ਮੌਤ ਵਿਰੁੱਧ ਦਾਇਰ ਕੀਤੀ ਪਟੀਸ਼ਨ, ਲਾਹੌਰ ਜ਼ਿਲ੍ਹਾ ਜੇਲ੍ਹ ਵਿੱਚ ਭਗਤ ਸਿੰਘ ਨੂੰ ਦਿੱਤੀ ਫਾਂਸੀ ਦਾ ਰਿਕਾਰਡ ਆਦਿ ਸ਼ਾਮਲ ਸਨ।
ਲਾਹੌਰ ‘ਚ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਸੈਮੀਨਾਰ ਕਰਵਾਇਆ
ਅੰਮ੍ਰਿਤਸਰ : ਲਾਹੌਰ ਵਿਚ ਦਿਆਲ ਸਿੰਘ ਰਿਸਰਚ ਤੇ ਕਲਚਰਲ ਫੋਰਮ ਵਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਸੈਮੀਨਾਰ ਕਰਵਾਇਆ ਗਿਆ। ਦਿਆਲ ਸਿੰਘ ਹਾਲ ਵਿਚ ਕਰਵਾਏ ਗਏ ਉਕਤ ਸੈਮੀਨਾਰ ਵਿਚ ਪਾਕਿ ਦੀ ਪੰਜਾਬ ਅਸੈਂਬਲੀ ਦੇ ਐਮ.ਐਲ.ਏ. ਰਮੇਸ਼ ਸਿੰਘ ਅਰੋੜਾ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਗੋਪਾਲ ਸਿੰਘ ਚਾਵਲਾ, ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਇਮਰਾਨ ਖ਼ਾਂ ਗਾਦਲ, ਤਾਰਿਕ ਵਜ਼ੀਰ ਨੇ ਆਪਣੇ ਸੰਬੋਧਨ ਵਿਚ ਸ਼ਹੀਦ ਭਗਤ ਸਿੰਘ ਨੂੰ ਪਾਕਿ ਦੀ ਨੌਜਵਾਨ ਪੀੜ੍ਹੀ ਦਾ ਹੀਰੋ ਦੱਸਦਿਆਂ ਉਸ ਦੇ ਕ੍ਰਾਂਤੀਕਾਰੀ ਜੀਵਨ ਅਤੇ ਸ਼ਹਾਦਤ ‘ਤੇ ਆਪਣੇ ਵਿਚਾਰ ਪੇਸ਼ ਕੀਤੇ।
Check Also
ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ
ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …