ਚੰਡੀਗੜ੍ਹ : ਚੰਡੀਗੜ੍ਹ ਵਿਚ ਆਮ ਆਦਮੀ ਪਾਰਟੀ ਦੇ ਬਣੇ ਨਵੇਂ ਮੇਅਰ ਕੁਲਦੀਪ ਕੁਮਾਰ ਨੇ ਅੱਜ ਬੁੱਧਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ। ਕੁਲਦੀਪ ਕੁਮਾਰ ਦੀ ਤਾਜ਼ਪੋਸ਼ੀ ਮੌਕੇ ਨਗਰ ਨਿਗਮ ਵਿਚ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।
ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪਵਨ ਬਾਂਸਲ, ਆਮ ਆਦਮੀ ਪਾਰਟੀ ਦੇ ਆਗੂ ਪ੍ਰਦੀਪ ਛਾਬੜਾ ਅਤੇ ਹੋਰ ਕਈ ਵੱਡੇ ਆਗੂ ਹਾਜ਼ਰ ਰਹੇ। ਇਸ ਦੌਰਾਨ ਨਗਰ ਨਿਗਮ ਦਫਤਰ ਵਿਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਮੇਅਰ ਕੁਲਦੀਪ ਕੁਮਾਰ ਨੇ ਅਹੁਦਾ ਸੰਭਾਲਣ ਤੋਂ ਬਾਅਦ ਕਿਹਾ ਕਿ ਉਹ ਡੰਪਿੰਗ ਗਰਾਊਂਡ ਦਾ ਸਭ ਤੋਂ ਪਹਿਲਾਂ ਖਾਤਮਾ ਕਰਨਗੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀ ਜਨਤਾ ਨੂੰ 2 ਲੱਖ ਲੀਟਰ ਪਾਣੀ ਮੁਫਤ ਦਿੱਤਾ ਜਾਵੇਗਾ।
Check Also
ਦਿਲਜੀਤ ਦੁਸਾਂਝ ਨੇ ਚੰਡੀਗੜ੍ਹ ਸ਼ੋਅ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ
ਮੁੱਖ ਮੰਤਰੀ ਮਾਨ ਬੋਲੇ : ਛੋਟੇ ਭਰਾ ਨਾਲ ਮੁਲਾਕਾਤ ਕਰਕੇ ਮਿਲਿਆ ਮਨ ਨੂੰ ਸਕੂਨ ਚੰਡੀਗੜ੍ਹ/ਬਿਊਰੋ …