1 ਰੁਪਇਆ ਤਨਖਾਹ ਲੈਣ ਦੀ ਗੱਲ ਕਰਨ ਵਾਲੇ ਮਾਨ ਲੈ ਚੁੱਕੇ ਲੱਖਾਂ ਰੁਪਏ ਦੇ ਭੱਤੇ
ਨਾਭਾ/ਬਿਊਰੋ ਨਿਊਜ਼ : ਪਟਿਆਲਾ ਜ਼ਿਲ੍ਹੇ ਦੇ ਨਾਭਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਆਪਣੇ ਹੀ ਦਾਅਵੇ ’ਤੇ ਘਿਰਦੇ ਹੋਏ ਨਜ਼ਰ ਆ ਰਹੇ ਹਨ। ਗੁਰਦੇਵ ਸਿੰਘ ਦੇਵ ਮਾਨ ਨੇ ਦਾਅਵਾ ਕੀਤਾ ਸੀ ਕਿ ਉਹ ਆਪਣੀ ਸਰਕਾਰ ਦੇ ਦੌਰਾਨ ਕਿਸੇ ਪ੍ਰਕਾਰ ਦੀ ਕੋਈ ਸਰਕਾਰੀ ਸਹੂਲਤ ਜਾਂ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਨਹੀਂ ਲੈਣਗੇ। ਉਨ੍ਹਾਂ ਆਨ ਕੈਮਰ ਦਾਅਵਾਾ ਕੀਤਾ ਸੀ ਕਿ ਉਹ ਕੇਵਲ 1 ਰੁਪਇਆ ਤਨਖਾਹ ’ਤੇ ਕੰਮ ਕਰਨਗੇ ਪ੍ਰੰਤੂ ਉਨ੍ਹਾਂ ਵੱਲੋਂ ਸਭ ਕੁੱਝ ਆਪਣੇ ਵਾਅਦੇ ਤੋਂ ਉਲਟ ਕੀਤਾ ਗਿਆ ਹੈ। ਆਰਟੀਆਈ ਐਕਟੀਵਿਸਟ ਮਾਨਿਕ ਗੋਇਲ ਅਨੁਸਾਰ ਵਿਧਾਇਕਹਰ ਮਹੀਨੇ ਦੇ ਹਿਸਾਬ ਨਾਲ 13 ਮਹੀਨਿਆਂ ’ਚ ਤਨਖਾਹ, ਭੱਤੇ ਅਤੇ ਹੋਰ ਸਰਕਾਰੀ ਸਹੂਲਤਾਂ ਦੇ ਰੂਪ ’ਚ ਲੱਖਾਂ ਰੁਪਏ ਲੈ ਚੁੱਕੇ ਹਨ। ਆਰਟੀਆਈ ਐਕਟੀਵਿਸਟ ਅਨੁਸਾਰ ‘ਆਪ’ ਵਿਧਾਇਕ ਦੇਵ ਮਾਨ ਹਰ ਮਹੀਨੇ 25 ਹਜ਼ਾਰ ਰੁਪਏ ਤਨਖਾਹ ਸਮੇਤ ਸੀਏ, ਸੀਐਸਪੀਏ, ਆਫਿਸ, ਵਾਟਰ ਅਤੇ ਇਲੈਕਟਰੀਸਿਟੀ ਅਤੇ ਟੈਲੀਫੋਨ ਅਲਾਊਂਸ ਸਮੇਤ ਕੁੱਲ 84 ਹਜ਼ਾਰ ਰੁਪਏ ਲੈਂਦੇ ਹਨ। 13 ਮਹੀਨਿਆਂ ’ਚ 84 ਹਜ਼ਾਰ ਰੁਪਏ ਦੇ ਹਿਸਾਬ ਨਾਲ ਗੁਰਦੇਵ ਸਿੰਘ ਦੇਵ ਮਾਨ 10 ਲੱਖ 92 ਹਜ਼ਾਰ ਰੁਪਏ ਲੈ ਚੁੱਕੇ ਹਨ ਜਦਕਿ ਉਨ੍ਹਾਂ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਉਹ ਸਿਰਫ਼ 1 ਰੁਪਏ ’ਤੇ ਕੰਮ ਕਰਨਗੇ ਪ੍ਰੰਤੂ ਹੁਣ ਉਹ ਆਪਣੇ ਵਾਅਦੇ ਤੋਂ ਉਲਟ ਚਲਦੇ ਹੋਏ ਨਜ਼ਰ ਆ ਰਹੇ ਹਨ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …