-11.5 C
Toronto
Friday, January 30, 2026
spot_img
Homeਪੰਜਾਬਪੰਜਾਬ 'ਚ ਕਰੋਨਾ ਦਾ ਕਹਿਰ, ਹੁਣ ਰਾਜਪੁਰਾ ਬਣਿਆ ਕਰੋਨਾ ਦਾ ਨਿਸ਼ਾਨਾ

ਪੰਜਾਬ ‘ਚ ਕਰੋਨਾ ਦਾ ਕਹਿਰ, ਹੁਣ ਰਾਜਪੁਰਾ ਬਣਿਆ ਕਰੋਨਾ ਦਾ ਨਿਸ਼ਾਨਾ

ਲੰਘੀ ਰਾਤ 18 ਮਰੀਜ਼ ਰਾਜਪੁਰਾ ‘ਚ ਹੀ ਆਏ ਸਾਹਮਣੇ
ਪੰਜਾਬ ‘ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 17
ਚੰਡੀਗੜ੍ਹ : ਪੰਜਾਬ ‘ਚ ਕਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਲੰਘੀ ਦੇਰ ਰਾਤ ਪੰਜਾਬ ਅੰਦਰ 21 ਨਵੇਂ ਕਰੋਨਾ ਪੀੜਤ ਮਰੀਜ਼ਾਂ ਦੇ ਸਾਹਮਣੇ ਆਉਣ ਨਾਲ ਪੰਜਾਬ ਅੰਦਰ ਹਾਹਾਕਾਰ ਮਚ ਗਈ। ਇਨ੍ਹਾਂ ਨਵੇਂ ਕੇਸਾਂ ਦੇ ਸਾਹਮਣੇ ਆਉਣ ਨਾਲ ਪੰਜਾਬ ਅੰਦਰ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 286 ਨੂੰ ਪਾਰ ਕਰ ਗਈ ਹੈ। ਪੀਜੀਆਈ ‘ਚ ਦਾਖਲ ਕਰੋਨਾ ਦੀ ਲਪੇਟ ‘ਚ ਆਈ ਛੇ ਮਹੀਨੇ ਦੀ ਬੱਚੀ ਦੀ ਵੀ ਅੱਜ ਮੌਤ ਹੋ ਗਈ। ਇਸ ਦੇ ਨਾਲ ਹੀ ਪੰਜਾਬ ‘ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਹੈ। ਪੀਜੀਆਈ ‘ਚ ਬੱਚੀ ਦਾ ਇਲਾਜ ਕਰਨ ਵਾਲੇ 18 ਡਾਕਟਰ, 15 ਨਰਸਿੰਗ ਅਧਿਕਾਰੀਆਂ ਸਣੇ ਕੁਲ 54 ਵਿਅਕਤੀਆਂ ਨੂੰ ਇਕਾਂਤਵਾਸ ‘ਚ ਭੇਜਿਆ ਦਿੱਤਾ ਹੈ ਜਿਨ੍ਹਾਂ ਨੇ ਵੀ ਬੱਚੀ ਦੇ ਇਲਾਜ ‘ਚ ਸਹਿਯੋਗ ਕੀਤਾ ਸੀ। ਇਸ ਤੋਂ ਪਹਿਲਾਂ ਸੂਬੇ ‘ਚ ਲੰਘੀ ਦੇਰ ਰਾਤ 21 ਨਵੇਂ ਕਰੋਨਾ ਪੀੜਤ ਮਰੀਜ਼ਾਂ ਦੀ ਪੁਸ਼ਟੀ ਹੋਈ। ਇਹ ਹੁਣ ਤੱਕ ਦੀ ਇੱਕ ਦਿਨ ‘ਚ ਕਰੋਨਾ ਪੀੜਤ ਮਰੀਜ਼ਾਂ ਦੀ ਸਭ ਤੋਂ ਵੱਡੀ ਗਿਣਤੀ ਹੈ। ਪਟਿਆਲਾ ਦੇ ਰਾਜਪੁਰਾ ‘ਚ ਇਕੋ ਸਮੇਂ 18 ਮਾਮਲੇ ਸਾਹਮਣੇ ਆਏ।ਜ਼ਿਕਰਯੋਗ ਹੈ ਕਿ ਇਹ 18 ਕਰੋਨਾ ਪੀੜਤ ਉਹ ਲੋਕ ਹਨ ਜਿਨ੍ਹਾਂ ਇਸ ਲੌਕਡਾਊਨ ਦੇ ਦੌਰਾਨ ਹੁੱਕਾਬਾਰ ਪਾਰਟੀ ਕੀਤੀ ਸੀ। ਰਾਜਪੁਰਾ ‘ਚ ਕਰੋਨਾ ਪੀੜਤਾਂ ਦੀ ਗਿਣਤੀ 30 ਹੋ ਗਈ ਹੈ ਜਦਕਿ ਪੂਰੇ ਪਟਿਆਲਾ ਜ਼ਿਲ੍ਹੇ ‘ਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 49 ਹੋ ਗਈ ਹੈ।

RELATED ARTICLES
POPULAR POSTS