
New Delhi : ਭਾਰਤ ਵਿੱਚ ਅੱਜ ਵੀ ਵੱਡੀ ਗਿਣਤੀ ਵਿੱਚ ਲੋਕ ਸਮਾਰਟਫੋਨ ਦੀ ਬਜਾਏ ਫੀਚਰ ਫੋਨ ਦੀ ਵਰਤੋਂ ਕਰਦੇ ਹਨ। ਅਜਿਹੇ ਉਪਭੋਗਤਾਵਾਂ ਨੂੰ ਡਿਜੀਟਲ ਭੁਗਤਾਨ ਨਾਲ ਜੋੜਨ ਲਈ PhonePe ਨੇ UPI 123Pay ਸੇਵਾ ਸ਼ੁਰੂ ਕੀਤੀ ਹੈ। ਇਸ ਸੇਵਾ ਦੀ ਖ਼ਾਸ ਗੱਲ ਇਹ ਹੈ ਕਿ ਇਸ ਲਈ ਸਮਾਰਟਫੋਨ ਜਾਂ ਇੰਟਰਨੈੱਟ ਕਨੈਕਸ਼ਨ ਦੀ ਲੋੜ ਨਹੀਂ ਪਵੇਗੀ। PhonePe ਦੀ ਆਪਣੀ ਤਕਨਾਲੋਜੀ ਅਤੇ SMS ਆਧਾਰਿਤ ਪ੍ਰਣਾਲੀ ਦੀ ਮਦਦ ਨਾਲ ਉਪਭੋਗਤਾ ਡਿਜੀਟਲ ਲੈਣ-ਦੇਣ ਕਰ ਸਕਣਗੇ।
ਇਹ ਸਹੂਲਤ ਖ਼ਾਸ ਤੌਰ ‘ਤੇ ਉਨ੍ਹਾਂ ਥਾਵਾਂ ਲਈ ਤਿਆਰ ਕੀਤੀ ਗਈ ਹੈ, ਜਿੱਥੇ ਇੰਟਰਨੈੱਟ ਕਨੈਕਟੀਵਿਟੀ ਸੀਮਤ ਹੈ ਜਾਂ 2G ਕਨੈਕਸ਼ਨ ਕਮਜ਼ੋਰ ਰਹਿੰਦਾ ਹੈ। ਖ਼ਬਰ ਏਜੰਸੀ PTI ਦੇ ਮੁਤਾਬਕ, PhonePe ਭਾਰਤ ਵਿੱਚ ਫੀਚਰ ਫੋਨ ਦੀ ਵਰਤੋਂ ਕਰਨ ਵਾਲੇ 20 ਕਰੋੜ ਤੋਂ ਵੱਧ ਉਪਭੋਗਤਾਵਾਂ ਲਈ UPI ਦੀ ਸਹੂਲਤ ਦੇਣ ਵਾਲਾ ਪਹਿਲਾ ਵੱਡਾ ਥਰਡ-ਪਾਰਟੀ ਐਪਲੀਕੇਸ਼ਨ ਪ੍ਰੋਵਾਈਡਰ (TPAP) ਹੈ।

