Home / ਭਾਰਤ / ਭਗਵੰਤ ਮਾਨ ਹਸਪਤਾਲ ‘ਚ ਦਾਖਲ

ਭਗਵੰਤ ਮਾਨ ਹਸਪਤਾਲ ‘ਚ ਦਾਖਲ

ਕੇਜਰੀਵਾਲ ਤੇ ਸਿਸੋਦੀਆ ਹਾਲ ਪੁੱਛਣ ਪਹੁੰਚੇ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੀਨੀਆਰ ਆਗੂ ਤੇ ਸੰਗਰੂਰ ਤੋਂ ਐਮਪੀ ਭਗਵੰਤ ਮਾਨ ਦੀ ਸਿਹਤ ਖਰਾਬ ਹੋ ਗਈ ਹੈ। ਉਨ੍ਹਾਂ ਨੂੰ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਭਗਵੰਤ ਮਾਨ ਨੂੰ ਪੇਟ ਵਿੱਚ ਦਰਦ ਹੋਣ ਦੀ ਤਕਲੀਫ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਅਤੇ ਦਰਦ ਦਾ ਕਾਰਨ ਗੁਰਦੇ ਦੀ ਪੱਥਰੀ ਦੱਸਿਆ ਜਾ ਰਿਹਾ ਹੈ। ਭਗਵੰਤ ਮਾਨ ઠਦਾ ਹਾਲ ਪੁੱਛਣ ਲਈ ਕੇਜਰੀਵਾਲ, ਸਿਸੋਦੀਆ ਅਤੇ ਸੰਜੇ ਸਿੰਘ ਹਸਪਤਾਲ ਪਹੁੰਚੇ। ਜ਼ਿਕਰਯੋਗ ਹੈ ਕਿ ਭਲਕੇ 2 ਅਗਸਤ ਨੂੰ ਸੁਖਪਾਲ ਖਹਿਰਾ ਵਲੋਂ ਬਠਿੰਡਾ ਵਿਚ ਕਨਵੈਨਸ਼ਨ ਕੀਤੀ ਜਾ ਰਹੀ ਹੈ। ਜਦੋਂ ਖਹਿਰਾ ਕੋਲੋਂ ਵਿਰੋਧੀ ਧਿਰ ਦਾ ਅਹੁਦਾ ਖੋਹਿਆ ਸੀ ਤਾਂ ਭਗਵੰਤ ਮਾਨ ਨੇ ਵੀ ਨਰਾਜ਼ਗੀ ਜ਼ਾਹਰ ਕੀਤੀ ਸੀ। ਹੁਣ ਭਗਵੰਤ ਮਾਨ ਦਾ ਹਸਪਤਾਲ ‘ਚ ਦਾਖਲ ਹੋਣਾ ਕਈ ਸਵਾਲ ਖੜ੍ਹੇ ਕਰਦਾ ਹੈ।

Check Also

ਆਮ ਆਦਮੀ ਪਾਰਟੀ ਗੁਜਰਾਤ ‘ਚ ਸਾਰੀਆਂ ਸੀਟਾਂ ‘ਤੇ ਚੋਣ ਲੜੇਗੀ

ਭਾਜਪਾ ਅਤੇ ਕਾਂਗਰਸ ਵਿਚਕਾਰ ਹੈ ਅੰਦਰਖਾਤੇ ਗੱਠਜੋੜ : ਕੇਜਰੀਵਾਲ ਅਹਿਮਦਾਬਾਦ : ਆਮ ਆਦਮੀ ਪਾਰਟੀ (ਆਪ) …