15.6 C
Toronto
Saturday, September 13, 2025
spot_img
Homeਭਾਰਤਹਰਿਆਣਾ ਪੁਲਿਸ 'ਤੇ ਉਠਣ ਲੱਗੇ ਸਵਾਲ

ਹਰਿਆਣਾ ਪੁਲਿਸ ‘ਤੇ ਉਠਣ ਲੱਗੇ ਸਵਾਲ

ਹਨੀਪ੍ਰੀਤ ਦੀ ਜੇਲ੍ਹ ‘ਚ ਹੋ ਰਹੀ ਆਓ ਭਗਤ
ਅੰਬਾਲਾ/ਬਿਊਰੋ ਨਿਊਜ਼
ਦੇਸ਼ ਧ੍ਰੋਹ ਦੇ ਇਲਜ਼ਾਮਾਂ ਹੇਠ ਅੰਬਾਲਾ ਕੇਂਦਰੀ ਜੇਲ੍ਹ ਵਿਚ ਬੰਦ ਡੇਰਾ ਮੁਖੀ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਨੂੰ ਵੀਆਈਪੀ ਟਰੀਟਮੈਂਟ ਮਿਲ ਰਿਹਾ ਹੈ। ਇਸ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਹਨੀਪ੍ਰੀਤ ਦੇ ਪਰਿਵਾਰ ਦੀ ਗੱਡੀ ਜੇਲ੍ਹ ਅੰਦਰ ਦਾਖਲ ਹੋਈ। ਕਿਸੇ ਵੀ ਬਾਹਰੀ ਵਿਅਕਤੀ ਦੀ ਕਾਰ ਜੇਲ੍ਹ ਅੰਦਰ ਨਹੀਂ ਜਾ ਸਕਦੀ। ਹਨੀਪ੍ਰੀਤ ਦਾ ਪਰਿਵਾਰ ਜਿਸ ਵਿਚ ਉਸ ਦਾ ਭਰਾ ਸਾਹਿਲ ਤਨੇਜਾ, ਭਾਬੀ ਸੋਨਾਲੀ, ਭੈਣ ਨਿਸ਼ੂ ਤੇ ਜੀਜਾ ਸਚਿਤ ਬਜਾਜ ਚਾਰ ਬੈਗ ਲੈ ਕੇ ਮਿਲਣ ਪਹੁੰਚੇ। ਇਹ ਸਾਰੇ ਤਕਰੀਬਨ 4 ਵਜੇ ਜੇਲ੍ਹ ਅੰਦਰ ਦਾਖਲ ਹੋਏ ਤੇ 6 ਵਜੇ ਵਾਪਸ ਗਏ। ਜਿਹੜੀ ਜੇਲ੍ਹ ਵਿਚ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ, ਉੱਥੇ ਕਾਰ ਲੈ ਕੇ ਜਾਣ ਤੋਂ ਬਾਅਦ ਹਰਿਆਣਾ ਪੁਲਿਸ ‘ਤੇ ਸ਼ੱਕ ਹੋਣਾ ਸੁਭਾਵਿਕ ਹੈ। ਪੁਲਿਸ ‘ਤੇ ਸਵਾਲ ਇਸ ਲਈ ਵੀ ਉੱਠਦਾ ਹੈ ਕਿ ਹਨੀਪ੍ਰੀਤ ਨੂੰ ਗ੍ਰਿਫ਼ਤਾਰ ਕਰਨ ਲਈ 7 ਰਾਜਾਂ ਵਿਚ ਅਲਰਟ ਜਾਰੀ ਕੀਤਾ ਹੋਇਆ ਸੀ ਪਰ ਹੁਣ ਜਦੋਂ ਉਹ ਜੇਲ੍ਹ ਵਿਚ ਬੰਦ ਹੈ ਤਾਂ ਪੁਲਿਸ ਲਾਪਰਵਾਹੀ ਦਿਖਾ ਰਹੀ ਹੈ।

 

RELATED ARTICLES
POPULAR POSTS