ਕਾਲੇ ਧਨ ਨੂੰ ਸਫੇਦ ਕਰਨ ਦੇ ਮਾਮਲੇ ’ਚ ਹੋਈ ਸੀ ਗਿ੍ਰਫਤਾਰੀ
ਮੁੰਬਈ/ਬਿੳੂਰੋ ਨਿੳੂਜ਼
ਈਡੀ ਨੇ ਅੱਜ ਸੋਮਵਾਰ ਨੂੰ ਸ਼ਿਵਸੈਨਾ ਆਗੂ ਸੰਜੈ ਰਾਊਤ ਨੂੰ ਮੈਡੀਕਲ ਕਰਾਉਣ ਤੋਂ ਬਾਅਦ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਸ਼ਿਵਸੈਨਾ ਆਗੂ ਨੂੰ ਚਾਰ ਦਿਨਾਂ ਲਈ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਈਡੀ ਨੇ ਰਾਊਤ ਦੀ 8 ਦਿਨ ਦੀ ਹਿਰਾਸਤ ਮੰਗੀ ਸੀ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਰਾਤ 10.30 ਵਜੇ ਤੋਂ ਬਾਅਦ ਉਸ ਤੋਂ ਪੁੱਛਗਿਛ ਨਹੀਂ ਕੀਤੀ ਜਾਵੇਗੀ ਅਤੇ ਉਹ ਸਵੇਰੇ 8.30 ਤੋਂ 9.30 ਵਿਚਾਲੇ ਆਪਣੇ ਵਕੀਲ ਨਾਲ ਗੱਲ ਕਰ ਸਕਦੇ ਹਨ। ਰਾਊਤ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਉਹ ਦਿਲ ਦੇ ਮਰੀਜ਼ ਹਨ। ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਵਿੱਚ ਈਡੀ ਨੇ ਐਤਵਾਰ ਦੇਰ ਰਾਤ ਸ਼ਿਵਸੈਨਾ ਆਗੂ ਨੂੰ ਗਿ੍ਰਫ਼ਤਾਰ ਕੀਤਾ ਸੀ। ਰਾਊਤ ਨੇ ਦੱਖਣੀ ਮੁੰਬਈ ਵਿੱਚਲੇ ਈਡੀ ਦਫ਼ਤਰ ਵਿੱਚ ਰਾਤ ਗੁਜ਼ਾਰੀ। ਰਾਊਤ ਨੂੰ ਦੁਪਹਿਰ 12 ਵਜੇ ਤੋਂ ਬਾਅਦ ਹਸਪਤਾਲ ਵਿੱਚ ਮੈਡੀਕਲ ਕਰਾਉਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਈਡੀ ਨੇ ਮੁੰਬਈ ਦੀ ਇਕ ਚਾਲ ਨੂੰ ਮੁੜ ਉਸਾਰਨ ਵਿੱਚ ਕਥਿਤ ਬੇਨਿਯਮੀਆਂ ਨਾਲ ਜੁੜੇ ਕਾਲੇ ਧਨ ਨੂੰ ਸਫੇੈਦ ਕਰਨ ਦੇ ਮਾਮਲੇ ਵਿੱਚ ਸ਼ਿਵਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੂੰ ਹਿਰਾਸਤ ਵਿੱਚ ਲਿਆ ਸੀ।